22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਓਪਨ ਸਕੂਲ ਦੇ 10ਵੀਂ ਅਤੇ 12ਵੀਂ ਦੇ ਪ੍ਰੀਖਿਆਰਥੀਆਂ ਨੂੰ ਰੀ-ਅਪੀਅਰ/ ਕੰਪਾਰਟਮੈਂਟ ਤੇ ਕਾਰਗੁਜ਼ਾਰੀ ਸੁਧਾਰ ਪ੍ਰੀਖਿਆ ਦਾ ਦਿੱਤਾ ਮੌਕਾ

ਅਜੀਤ ਡੈਸਕ 24-06-2026

ਐੱਸ. ਏ. ਐੱਸ. ਨਗਰ, 23 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਸ਼੍ਰੇਣੀ ਮਾਰਚ-2026 (ਕੇਵਲ ਓਪਨ ਸਕੂਲ ਕੈਟਾਗਰੀ) ਦੇ ਪ੍ਰੀਖਿਆਰਥੀਆਂ, ਜੋ ਕਿ ਆਪਣੀ ਰੀ-ਅਪੀਅਰ /ਕੰਪਾਰਟਮੈਂਟ ਤੇ ਕੇਵਲ ਇਕ ਵਿਸ਼ੇ ਲਈ ਕਾਰਗੁਜ਼ਾਰੀ ਸੁਧਾਰ ਦੀ ਪ੍ਰੀਖਿਆ ਦੇਣਾ ਚਾਹੁੰਦੇ ਹਨ, ਨੂੰ ਜੁਲਾਈ/ਅਗਸਤ 2026 ਦੀਆਂ ਅਨੁਪੂਰਕ ਪ੍ਰੀਖਿਆਵਾਂ ਦੌਰਾਨ ਰੀ-ਅਪੀਅਰ/ਕੰਪਾਰਟਮੈਂਟ ਅਤੇ ਕਾਰਗੁਜ਼ਾਰੀ ਸੁਧਾਰ (ਕੇਵਲ ਇਕ ਵਿਸ਼ੇ ਲਈ) ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਸਾਂਝੀ ਕਰਦਿਆਂ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਹ ਪ੍ਰੀਖਿਆ ਓਪਨ ਸਕੂਲ (ਬਲਾਕ-2) ਦੀ ਜੁਲਾਈ/ਅਗਸਤ-2026 ਪ੍ਰੀਖਿਆ ਦੇ ਨਾਲ ਹੀ ਕੰਡਕਟ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਕ ਤੋਂ ਵੱਧ ਵਿਸ਼ਿਆਂ ਲਈ ਕਾਰਗੁਜ਼ਾਰੀ ਸੁਧਾਰ ਕਰਨ ਦੇ ਚਾਹਵਾਨ ਪ੍ਰੀਖਿਆਰਥੀ ਸਾਲਾਨਾ ਪ੍ਰੀਖਿਆਵਾਂ ਮਾਰਚ-2027 ਵਿਚ ਉਕਤ ਸੁਵਿਧਾ ਦਾ ਲਾਭ ਲੈ ਸਕਣਗੇ।

ਪਿਛਲੀ ਖ਼ਬਰ ਰਿਪਬਲਿਕਨ ਸੈਨੇਟਰਾਂ ਨੇ ਜੇ. ਡੀ. ਵੈਂਸ ਦੇ ਪਾਕਿ ਪ੍ਰਤੀ ਪਿਆਰ ਜ਼ਾਹਿਰ ਕਰਨ ’ਤੇ ਕੀਤੀ ਆਲੋਚਨਾ ਅਗਲੀ ਖ਼ਬਰ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਮੌਕੇ ਦੇਣ ਲਈ ਵਚਨਬੱਧ ਹੈ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ-ਅਰਸ਼ ਧਾਲੀਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।