30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਹੱਜ ਯਾਤਰਾ 2027 ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ

ਅਜੀਤ ਡੈਸਕ 25-06-2026
ਮਾਲੇਰਕੋਟਲਾ, 24 ਜੂਨ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਹੱਜ ਕਮੇਟੀ ਆਫ਼ ਇੰਡੀਆ ਵੱਲੋਂ ਹੱਜ ਯਾਤਰਾ-2027 ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਦਿਆਂ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਮਾਸਟਰ ਅਬਦੁਲ ਅਜ਼ੀਜ਼, ਜੋ ਹਰ ਸਾਲ ਹੱਜ ਯਾਤਰੀਆਂ ਦੀ ਨਿਸ਼ਕਾਮ ਸੇਵਾ ਕਰਦੇ ਹਨ ਨੇ ਦੱਸਿਆ ਕਿ ਇਸ ਵਾਰ ਵੀ ਉਹ ਹੱਜ 'ਤੇ ਜਾਣ ਦੇ ਚਾਹਵਾਨ ਯਾਤਰੀਆਂ ਦੇ ਫਾਰਮ ਬਿਲਕੁਲ ਮੁਫ਼ਤ ਭਰਨ ਦੀ ਸੇਵਾ ਨਿਭਾਉਣਗੇ। ਮਾਸਟਰ ਅਬਦੁਲ ਅਜ਼ੀਜ਼ ਨੇ ਦੱਸਿਆ ਕਿ ਹੱਜ ਫਾਰਮ ਭਰਨ ਦੀ ਪ੍ਰਕਿਰਿਆ 22 ਜੂਨ 2026 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 20 ਜੁਲਾਈ 2026 ਤੱਕ ਚੱਲੇਗੀ । ਚਾਹਵਾਨ ਯਾਤਰੀ ਹੱਜ ਕਮੇਟੀ ਦੀ ਅਧਿਕਾਰਤ ਵੈੱਬਸਾਈਟ ਜਾਂ 'ਹੱਜ ਸੁਵਿਧਾ' ਮੋਬਾਈਲ ਐਪ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ । ਉਨ੍ਹਾਂ ਦੱਸਿਆ ਕਿ ਜੁਲਾਈ ਦੇ ਆਖਰੀ ਹਫ਼ਤੇ ਡਿਜੀਟਲ ਰੈਂਡਮ ਸਿਲੈਕਸ਼ਨ ਪ੍ਰਕਿਰਿਆ ਰਾਹੀਂ ਹੱਜ ਯਾਤਰੀਆਂ ਦੀ ਚੋਣ ਕੀਤੀ ਜਾਵੇਗੀ । ਸਫਲ (ਪ੍ਰੋਵੀਜ਼ਨਲ) ਪਾਏ ਗਏ ਯਾਤਰੀਆਂ ਨੂੰ 10 ਅਗਸਤ 2026 ਜਾਂ ਉਸ ਤੋਂ ਪਹਿਲਾਂ 1,52,300/- ਦੀ ਅਗਾਊਂ ਰਕਮ ਜਮ੍ਹਾ ਕਰਵਾਉਣੀ ਪਵੇਗੀ। ਇਨ੍ਹਾਂ ਮਿਤੀਆਂ ਵਿੱਚ ਕੋਈ ਵਾਧਾ ਜਾਂ ਛੋਟ ਨਹੀਂ ਦਿੱਤੀ ਜਾਵੇਗੀ।
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਪੱਤਰ ’ਤੇ ਮੋਦੀ ਸਰਕਾਰ ਵਲੋਂ ਡੀ.ਏ.ਪੀ. ਦੀ ਸਪਲਾਈ ਯਕੀਨੀ ਅਗਲੀ ਖ਼ਬਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿਰਜੇ ਪਲੇਟਫਾਰਮ ਨੂੰ ਸਹੀ ਦਿਸ਼ਾ ਦੇਣ ਲਈ ਝੂੰਦਾ ਅਤੇ ਉਮੈਦਪੁਰੀ ਨੇ ਕੀਤੀ ਪੰਥਕ ਕੌਂਸਲ ਨੂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।