30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਕੇਵਲ ਸਿੰਘ ਢਿੱਲੋਂ ਦੇ ਪੱਤਰ ’ਤੇ ਮੋਦੀ ਸਰਕਾਰ ਵਲੋਂ ਡੀ.ਏ.ਪੀ. ਦੀ ਸਪਲਾਈ ਯਕੀਨੀ

ਅਜੀਤ ਡੈਸਕ 25-06-2026
ਚੰਡੀਗੜ੍ਹ 24 ਜੂਨ (ਅਜੀਤ ਬਿਊਰੋ)-ਕੇਂਦਰ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਖਰੀਫ਼ 2026 ਸੀਜ਼ਨ ਲਈ ਪੰਜਾਬ ਵਿਚ ਯੂਰੀਆ ਅਤੇ ਡੀ.ਏ.ਪੀ. ਖਾਦ ਦੀ ਲੋੜੀਂਦੀ ਮਾਤਰਾ ਉਪਲਬਧ ਹੈ । ਇਹ ਜਵਾਬ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ 10 ਜੂਨ 2026 ਨੂੰ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨੂੰ ਲਿਖੇ ਪੱਤਰ ਦੇ ਜਵਾਬ ਵਿਚ ਆਇਆ ਹੈ । 23 ਜੂਨ 2026 ਨੂੰ ਭਾਰਤ ਸਰਕਾਰ ਦੇ ਰਸਾਇਣ ਤੇ ਖਾਦ ਮੰਤਰਾਲੇ ਦੀ ਸੰਯੁਕਤ ਸਕੱਤਰ ਬੰਦਨਾ ਪ੍ਰੇਯਸ਼ੀ, ਆਈ.ਏ.ਐੱਸ. ਨੇ ਢਿੱਲੋਂ ਨੂੰ ਦੱਸਿਆ ਕਿ ਪੰਜਾਬ ਨੂੰ 11,45,000 ਮੀਟ੍ਰਿਕ ਟਨ ਯੂਰੀਆ ਅਤੇ 1,80,000 ਮੀਟ੍ਰਿਕ ਟਨ ਡੀ.ਏ.ਪੀ. ਉਪਲਬਧ ਕਰਵਾਈ ਗਈ ਹੈ, ਜੋ ਰਾਜ ਦੀ ਲੋੜ ਤੋਂ ਵੀ ਵੱਧ ਹੈ। ਇਸ ਵੇਲੇ ਰਾਜ ਕੋਲ 4,27,000 ਮੀਟ੍ਰਿਕ ਟਨ ਯੂਰੀਆ ਅਤੇ 98,000 ਮੀਟ੍ਰਿਕ ਟਨ ਡੀ.ਏ.ਪੀ. ਦਾ ਕਲੋਜ਼ਿੰਗ ਸਟਾਕ ਮੌਜੂਦ ਹੈ।
ਪਿਛਲੀ ਖ਼ਬਰ 10ਵੀਂ ਅਤੇ 12ਵੀਂ ਸ਼੍ਰੇਣੀ ਦੀ ਜੁਲਾਈ 2026 ਦੀ ਅਨੁਪੂਰਕ ਪ੍ਰੀਖਿਆ 6 ਜੁਲਾਈ ਤੋਂ ਅਗਲੀ ਖ਼ਬਰ ਹੱਜ ਯਾਤਰਾ 2027 ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।