15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਪ੍ਰਸਿੱਧ ਗਾਇਕ ਹੰਸ ਰਾਜ ਹੰਸ ਆਪਣਾ ਨਵਾਂ ਰੂਹਾਨੀ ਗੀਤ ‘ਓਹਦੀਆਂ ਖੇਡਾਂ’ ਲੈ ਕੇ ਸਰੋਤਿਆਂ ਦੇ ਹੋਏ ਰੂ-ਬੂ-ਰੂ

ਅਜੀਤ ਡੈਸਕ 27-06-2026
ਚੰਡੀਗੜ੍ਹ, 26 ਜੂਨ (ਅਜਾਇਬ ਸਿੰਘ ਔਜਲਾ)- ਪ੍ਰਸਿੱਧ ਗਾਇਕ ਹੰਸ ਰਾਜ ਹੰਸ ਇੱਕ ਵਾਰ ਫਿਰ ਕਾਫ਼ੀ ਲੰਮੇ ਸਮੇਂ ਤੋਂ ਬਾਅਦ ਆਪਣੇ ਨਵੇਂ ਰੂਹਾਨੀ ਗੀਤ ‘ਓਹਦੀਆਂ ਖੇਡਾਂ’ ਨਾਲ ਸਰੋਤਿਆਂ ਦੇ ਰੂ-ਬ-ਰੂ ਹੋਏ ਹਨ। ਆਨੰਦ ਰਿਕਾਰਡਜ਼ ਅਤੇ ਸੰਜੀਵ ਆਨੰਦ ਵਲੋਂ ਪੇਸ਼ ਕੀਤਾ ਇਹ ਗੀਤ ਇਸ ਸਾਲ ਦੇ ਭਾਵਪੂਰਨ ਅਤੇ ਰੂਹਾਨੀ ਸੰਗੀਤਕ ਪ੍ਰੋਜੈਕਟਾਂ ਵਿਚੋਂ ਮੰਨਿਆ ਜਾ ਰਿਹਾ ਹੈ। ‘ਓਹਦੀਆਂ ਖੇਡਾਂ’ ਆਸਥਾ, ਭਗਤੀ ਅਤੇ ਜੀਵਨ ਦੀ ਰੂਹਾਨੀ ਯਾਤਰਾ ਨੂੰ ਸਮਰਪਿਤ ਇਕ ਵਿਸ਼ੇਸ਼ ਸੰਗੀਤਕ ਪੇਸ਼ਕਸ਼ ਹੈ। ਹੰਸ ਰਾਜ ਹੰਸ ਦੀ ਦਿਲ ਨੂੰ ਛੂਹਣ ਵਾਲੀ ਗਾਇਕੀ ਅਤੇ ਗੀਤ ਦੇ ਭਾਵਪੂਰਨ ਬੋਲ ਸਰੋਤਿਆਂ ਨੂੰ ਰੱਬੀ ਅਨੁਭੂਤੀ ਨਾਲ ਜੋੜ ਰਹੇ ਹਨ। ਇਸ ਗੀਤ ਦੇ ਬੋਲ ਪ੍ਰਸਿੱਧ ਗੀਤਕਾਰ ਸੰਜੀਵ ਆਨੰਦ ਨੇ ਲਿਖੇ ਹਨ, ਜਦਕਿ ਇਸ ਦਾ ਸੰਗੀਤ ਅਮਦਾਦ ਅਲੀ ਨੇ ਤਿਆਰ ਕੀਤਾ ਹੈ ਅਤੇ ਇਸ ਦੇ ਵੀਡੀਓ ਦਾ ਨਿਰਦੇਸ਼ਨ ਜੱਸ ਪੈੱਸੀ ਨੇ ਕੀਤਾ ਹੈ। ਇਸ ਪ੍ਰੋਜੈਕਟ ਦੀ ਨਿਰਮਾਤਾ ਹਰਸ਼ਿਤ ਆਨੰਦ ਹਨ।
ਪਿਛਲੀ ਖ਼ਬਰ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਬੋਰਡ ਨਾਲ ਸੰਬੰਧਿਤ 1956 ਦੇ ਐਕਟ ਨੂੰ ਰੱਦ ਕਰਨ ਦੀ ਕਾਰਵਾਈ ਨੂੰ ਤੁਰੰਤ ਰੋਕਿਆ ਜਾਵੇ-ਇਆਲ਼... ਅਗਲੀ ਖ਼ਬਰ ਵਿਜੀਲੈਂਸ ਬਿਊਰੋ ਵਲੋਂ ਇਕ ਲੱਖ ਰੁਪਏ ਰਿਸ਼ਵਤ ਲੈਂਦਾ ਸਹਾਇਕ ਰਜਿਸਟਰਾਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।