05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਜਾਗਦੀ ਜ਼ਮੀਰ ਵਾਲੇ ‘ਆਪ’ ਵਿਧਾਇਕਾਂ ਤੇ ਮੰਤਰੀਆਂ ਨੇ ਮੁੱਖ ਮੰਤਰੀ ਦੇ ਪੰਥ ਵਿਰੋਧੀ ਇਰਾਦਿਆਂ ਨੂੰ ਕੀਤਾ ਬੇਨਕਾਬ-ਮਜੀਠੀਆ

ਅਜੀਤ ਡੈਸਕ 30-06-2026

ਚੰਡੀਗੜ੍ਹ, 29 ਜੂਨ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪੇਸ਼ੀ ਦੌਰਾਨ ਆਮ ਆਦਮੀ ਪਾਰਟੀ ਦੇ ਮੰਤਰੀਆਂ-ਵਿਧਾਇਕਾਂ ਨੇ ਆਪਣੇ ਮੁੱਖ ਮੰਤਰੀ ਦੇ ਝੂਠ ਦਾ ਤਖਤ ਸਹਿਬ ’ਤੇ ਪਰਦਾਫਾਸ਼ ਕਰ ਦਿੱਤਾ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਦਿੱਲੀ ਵਾਲਿਆਂ ਦੇ ਇਸ਼ਾਰੇ ’ਤੇ ਸਿਆਸੀ ਲਾਹਾ ਲੈਣ ਲਈ ਸਦਨ ’ਚ ਬੇਅਦਬੀਆਂ ਖਿਲਾਫ ਅਧੂਰਾ ਬਿੱਲ ਪੇਸ਼ ਕੀਤਾ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ, ਸਿੱਖ ਪੰਥ ਦੇ ਨਾਲ ਨਾਲ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਤੋਂ ਇਹ ਬਿੱਲ ਕਿਉਂ ਲੁਕੋ ਕੇ ਪੇਸ਼ ਕੀਤਾ ਗਿਆ ਇਸ ਗੱਲ ਦਾ ਜਵਾਬ ਦੇਵੇ । ਉਨ੍ਹਾਂ ਕਿਹਾ ਕਿ ਅੱਜ ਕੁਝ ਜਾਗਦੀ ਜ਼ਮੀਰ ਵਾਲੇ ‘ਆਪ’ ਵਿਧਾਇਕਾਂ ਤੇ ਮੰਤਰੀਆਂ ਨੇ ਭਗਵੰਤ ਮਾਨ ਦੇ ਪੰਥ ਵਿਰੋਧੀ ਇਰਾਦਿਆਂ ਨੂੰ ਬੇਨਕਾਬ ਕੀਤਾ, ਜਿਸ ਵਿਚ ਮੰਤਰੀ ਬਲਜੀਤ ਕੌਰ, ਵਿਧਾਇਕ ਜਗਰੂਪ ਸਿੰਘ ਤੇ ਕੁਲਵੰਤ ਸਿੰਘ ਨੇ ਮੰਨਿਆ ਕਿ ਕਾਨੂੰਨ ਬਿਨਾਂ ਪੜ੍ਹੇ ਹੀ ਉਨ੍ਹਾਂ ਨੇ ਹਸਤਾਖਰ ਕਰ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਇਹ ਗੱਲ ਵੀ ਸਾਫ਼ ਹੋ ਚੁੱਕੀ ਹੈ ਕਿ ਆਪ ਮੰਤਰੀਆਂ ਅਤੇ ਵਿਧਾਇਕਾਂ ਨੂੰ ਕਾਨੂੰਨ ਬਾਰੇ ਕੋਈ ਜਾਣਕਾਰੀ ਹੀ ਨਹੀਂ ਸੀ।

ਪਿਛਲੀ ਖ਼ਬਰ ਬੀ. ਐੱਸ. ਐੱਫ. ਨੇ ਭਾਰਤੀ ਸਰਹੱਦ ’ਤੇ ਵੱਸਦੇ ਵਸਨੀਕਾਂ ਵਲੋਂ ਕਰਵਾਈ ਮਨੁੱਖੀ ਤਸਕਰੀ ਰੋਕੀ ਅਗਲੀ ਖ਼ਬਰ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਦੇ ਯਤਨਾਂ ਸਦਕਾ ਦੁਬਈ ਤੋਂ ਸੁਰੱਖਿਅਤ ਭਾਰਤ ਪਰਤਿਆ ਪੰਜਾਬੀ ਨੌਜਵਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।