06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਅਦਾਲਤ ’ਚ ਕੀਤਾ ਪੇਸ਼

ਅਜੀਤ ਡੈਸਕ 30-06-2026

ਜਲੰਧਰ, 29 ਜੂਨ (ਜਤਿੰਦਰ ਪੰਮੀ)-ਵਾਰਿਸ ਪੰਜਾਬ ਦੇ ਪਾਰਟੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀ ਗੁਰਿੰਦਰਪਾਲ ਸਿੰਘ ਪਾਲੀ ਉਰਫ਼ ਗੁਰ ਔਜਲਾ ਜੋ ਕਿ ਇਸ ਵੇਲੇ ਗੋਇੰਦਵਾਲ ਸਾਹਿਬ ਜੇਲ੍ਹ ’ਚ ਬੰਦ ਹੈ, ਨੂੰ ਥਾਣਾ ਸਦਰ ਦੀ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਸੋਮਵਾਰ ਨੂੰ ਇਥੋਂ ਦੀ ਅਦਾਲਤ ’ਚ ਪੇਸ਼ ਕੀਤਾ। ਪੁਲਿਸ ਨੇ ਅਦਾਲਤ ਨੂੰ ਮੁਲਜ਼ਮ ਦਾ 5 ਦਿਨ ਦਾ ਰਿਮਾਂਡ ਦੇਣ ਦੀ ਬੇਨਤੀ ਕੀਤੀ ਜਦੋਂਕਿ ਅਦਾਲਤ ਨੇ ਉਸ ਨੂੰ ਤਿੰਨ ਦਿਨ ਦਾ ਰਿਮਾਂਡ ਦਿੱਤਾ । ਦੱਸਣਯੋਗ ਹੈ ਕਿ ਗੁਰਿੰਦਰਪਾਲ ਸਿੰਘ ਪਾਲੀ ਉਰਫ਼ ਗੁਰ ਔਜਲਾ ਤੇ 2023 ਵਿਚ ਥਾਣਾ ਸਦਰ ’ਚ ਐੱਫ. ਆਈ. ਆਰ. ਨੰਬਰ 25 ਧਾਰਾ 188 ਤੇ ਐੱਨ.ਐੱਸ.ਏ. ਤਹਿਤ ਕੇਸ ਦਰਜ ਕੀਤਾ ਗਿਆ ਸੀ । ਬਾਅਦ ਵਿਚ ਪੁਲਿਸ ਨੇ ਤਸਵੀਰ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਵਾਧਾ ਜੁਰਮ ਕਰਦਿਆਂ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ । ਮੁਲਜ਼ਮ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਨਾਲ ਹੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਸੀ ਪਰ ਬਾਅਦ ’ਚ ਉਸ ਨੂੰ ਗੋਇੰਦਵਾਲ ਸਾਹਿਬ ਸਥਿਤ ਜੇਲ੍ਹ ’ਚ ਲਿਆ ਕੇ ਬੰਦ ਕੀਤਾ ਹੋਇਆ ਸੀ । ਥਾਣਾ ਸਦਰ ਦੀ ਪੁਲਿਸ ਨੇ ਉਸ ਦਾ ਪ੍ਰੋਡਕਸ਼ਨ ਵਾਰੰਟ ਹਾਸਲ ਕਰਕੇ ਅੱਜ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਸੀ। ਮੁਲਜ਼ਮ ਗੁਰਿੰਦਰਪਾਲ ਸਿੰਘ ਪਾਲੀ ਉਰਫ਼ ਗੁਰ ਔਜਲਾ ਦੇ ਵਕੀਲ ਪਰਵਿੰਦਰ ਸਿੰਘ ਵਿੱਗ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਗੁਰ ਔਜਲਾ ਖ਼ਿਲਾਫ਼ ਪਹਿਲਾਂ ਧਾਰਾ 188 ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਬਾਅਦ ’ਚ ਪੁਲਿਸ ਨੇ ਸਿਆਸੀ ਦਬਾਅ ਹੇਠ ਬੋਗਸ ਫੋਟੋ ਦੇ ਆਧਾਰ ’ਤੇ ਵਾਧਾ ਜੁਰਮ ਕਰਦਿਆਂ ਆਰਮਜ਼ ਐਕਟ ਵੀ ਲਾ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਫੋਟੋ ’ਚ ਦਿਸ ਰਹੇ ਹਥਿਆਰ ਬਾਰੇ ਵੀ ਕੋਈ ਜ਼ਿਕਰ ਨਹੀਂ ਕੀਤਾ। ਅੱਜ ਤਿੰਨ ਸਾਲ ਬਾਅਦ ਉਸ ਨੂੰ ਆਰਮਜ਼ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਪਿਛਲੀ ਖ਼ਬਰ ਪੰਜਾਬ ਨੂੰ ਜਲਦ ਮਿਲ ਸਕਦਾ ਹੈ ਪੱਕਾ ਪੁਲਿਸ ਮੁਖੀ ਅਗਲੀ ਖ਼ਬਰ ਪਾਕਿ ਫ਼ੌਜ ਦੀ ਸਰਪ੍ਰਸਤੀ ’ਚ ਵਧਦਾ ਫੁੱਲਦਾ ਰਿਹਾ ਜਮਾਤ-ਉਲ-ਅਹਰਾਰ ਸੰਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।