07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਮਾਮਲਾ ਸਨਟੈੱਕ ਸਿਟੀ ਸੀ. ਐਲ. ਯੂ. ਘੁਟਾਲੇ ਦਾ-ਅਜੇ ਸਹਿਗਲ 7 ਜੁਲਾਈ ਤੱਕ ਨਿਆਇਕ ਹਿਰਾਸਤ ’ਚ ਭੇਜਿਆ

ਅਜੀਤ ਡੈਸਕ 30-06-2026

ਐੱਸ. ਏ. ਐੱਸ. ਨਗਰ, 29 ਜੂਨ (ਕਪਿਲ ਵਧਵਾ)-ਨਿਊ ਚੰਡੀਗੜ੍ਹ ਦੇ ਸਨਟੈੱਕ ਸਿਟੀ ਸੀ. ਐਲ. ਯੂ. ਘੁਟਾਲੇ ਅਤੇ ਕਰੀਬ 172.34 ਕਰੋੜ ਰੁ. ਦੀ ਕਥਿਤ ਹਵਾਲਾ ਰਾਸ਼ੀ ਨਾਲ ਸੰਬੰਧਿਤ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਤਿੰਨ ਦਿਨਾਂ ਦੇ ਰਿਮਾਂਡ ਦੀ ਮਿਆਦ ਪੂਰੀ ਹੋਣ ਉਪਰੰਤ ਮੁਲਜ਼ਮ ਅਜੇ ਸਹਿਗਲ ਨੂੰ ਅੱਜ ਮੁੜ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਉਸ ਨੂੰ 7 ਜੁਲਾਈ ਤੱਕ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਈ.ਡੀ. ਨੇ 27 ਤੋਂ 29 ਜੂਨ ਤੱਕ ਅਜੇ ਸਹਿਗਲ ਦਾ ਰਿਮਾਂਡ ਹਾਸਿਲ ਕੀਤਾ ਸੀ । ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਸੀ ਕਿ ਸਨਟੈੱਕ ਸਿਟੀ ਪ੍ਰਾਜੈਕਟ ਨਾਲ ਜੁੜੇ ਕਥਿਤ ਹਵਾਲਾ ਰਾਸ਼ੀ ਦੇ ਮਾਮਲੇ ਦੀ ਜਾਂਚ ਦੌਰਾਨ ਸਹਿ-ਮੁਲਜ਼ਮਾਂ ਅਤੇ ਗਵਾਹਾਂ ਦੇ ਬਿਆਨਾਂ ਤੋਂ ਨਵੇਂ ਤੱਥ ਸਾਹਮਣੇ ਆਏ ਹਨ। ਈ. ਡੀ. ਮੁਤਾਬਿਕ ਮੁਲਜ਼ਮ ਨੂੰ ਨਵੇਂ ਸਬੂਤਾਂ ਨਾਲ ਰੂਬਰੂ ਕਰਵਾਉਣਾ, ਕਥਿਤ ਅਪਰਾਧ ਤੋਂ ਪ੍ਰਾਪਤ ਰਕਮ ਦੀ ਮਨੀ ਟ੍ਰੇਲ ਦਾ ਪਤਾ ਲਗਾਉਣਾ ਤੇ ਇਸ ਮਾਮਲੇ ’ਚ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰਨੀ ਲਾਜ਼ਮੀ ਸੀ । ਦੂਜੇ ਪਾਸੇ ਬਚਾਅ ਪੱਖ ਨੇ ਵਧੇਰੇ ਹਿਰਾਸਤੀ ਪੁੱਛਗਿੱਛ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਸਾਰੇ ਸੰਬੰਧਿਤ ਦਸਤਾਵੇਜ਼ ਪਹਿਲਾਂ ਹੀ ਜਾਂਚ ਏਜੰਸੀ ਕੋਲ ਮੌਜੂਦ ਹਨ, ਲਿਹਾਜ਼ਾ ਤਿੰਨ ਦਿਨਾਂ ਦੀ ਹਿਰਾਸਤੀ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਅਦਾਲਤ ਨੇ ਅਜੇ ਸਹਿਗਲ ਨੂੰ 7 ਜੁਲਾਈ ਤੱਕ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ।

ਪਿਛਲੀ ਖ਼ਬਰ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਵਗਦੇ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਿਆ ਅਗਲੀ ਖ਼ਬਰ ਪਾਕਿ ’ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੂੰ ਢਾਹੇ ਜਾਣ ਦਾ ਮਾਮਲਾ ਭਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।