29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਵਲੋਂ ਭਾਰਤ ਦਾ ਸਮਰਥਨ ਹਾਸਿਲ ਹੋਣ ਦੇ ਦਾਅਵੇ ’ਤੇ ਭੜਕੀ ਕਾਂਗਰਸ

ਅਜੀਤ ਡੈਸਕ 07-07-2026

ਨਵੀਂ ਦਿੱਲੀ, 6 ਜੁਲਾਈ (ਉਪਮਾ ਡਾਗਾ ਪਾਰਥ)- ਕਾਂਗਰਸ ਨੇ ਇਜ਼ਰਾਈਲ ਦੀ ਹਮਾਇਤ ਕਰਨ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਆਪ ਐਲਾਨੇ, ਪੁਰਸਕਾਰਾਂ ਦੇ ਭੁੱਖੇ ਵਿਸ਼ਵ ਗੁਰੂ ਦੀ ਇਜ਼ਰਾਈਲ ਦੀਆਂ ਕਾਰਵਾਈਆਂ ’ਤੇ ਪੱਥਰ ਜਿਹੀ ਚੁੱਪੀ ਭਾਰਤ ਦੀ ਸੱਭਿਆਗਤ ਵਿਰਾਸਤ ਅਤੇ ਕਦਰਾਂ ਦੇ ਨਾਲ ਧੋਖਾ ਹੈ। ਨਾਲ ਹੀ ਅੱਗੇ ਇਹ ਵੀ ਕਿਹਾ ਕਿ ਇਜ਼ਰਾਈਲ ­ਦੇ ਪ੍ਰਧਾਨ ਮੰਤਰੀ ਤੋਂ ਤਗਮਾ ਮਿਲਣਾ ਕੋਈ ਸਨਮਾਨ ਦੀ ਗੱਲ ਨਹੀਂ ਹੈ। ਉਕਤ ਟਿੱਪਣੀ ਕਾਂਗਰਸ ਨੇਤਾ ਜੈਰਾਮ ਰਮੇਸ਼ ਵਲੋਂ ਉਸ ਵੇਲੇ ਕੀਤੀ ਗਈ, ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੇ ਇਕ ਬਿਆਨ ਦਾ ਜਵਾਬ ਦਿੰਦਿਆਂ ਦਾਅਵਾ ਕੀਤਾ ਸੀ ਕਿ ਦੋਸਤ ਦੇਸ਼ ਭਾਰਤ ਇਜ਼ਰਾਈਲ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਕਾਂਗਰਸ ਦੇ ਸੰਚਾਰ ਵਿਭਾਗ ਦੇ ਮੁਖੀ ਜੈਰਾਮ ਰਮੇਸ਼ ਨੇ ਆਪਣੇ ਪਾਏ ਸੰਦੇਸ਼ ’ਚ ਜੇਡੀ ਵੈਂਸ ਦੇ ਬਿਆਨ ’ਤੇ ਬੈਂਜਾਮਿਨ ਨੇਤਨਯਾਹੂ ਦੇ ਉਸ ਜਵਾਬ ਨੂੰ ਲੈ ਕੇ ਜਿੱਥੇ ਉਨ੍ਹਾਂ ਲਿਖਿਆ ਸੀ ਕਿ ਉਨ੍ਹਾਂ (ਨੇਤਨਯਾਹੂ) ਨੂੰ ਭਾਰਤ ਤੋਂ ਜ਼ਬਰਦਸਤ ਸਮਰਥਨ ਹਾਸਿਲ ਹੈ, ਜੈਰਾਮ ਰਮੇਸ਼ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਗ਼ਲਤ ਹਨ। ਜੈਰਾਮ ਰਮੇਸ਼ ਨੇ ਕਿਹਾ ਕਿ ਇਸ ’ਚ ਕੋਈ ਸ਼ੰਕਾ ਨਹੀਂ ਹੈ ਕਿ ਇਜ਼ਰਾਈਲ ‘ਮੋਦਾਨੀ’ (ਮੋਦੀ + ਅਡਾਨੀ) ਸ਼ਾਸਨ ’ਚ ਪੂਰੀ ਤਰ੍ਹਾਂ ਸਮਾਇਆ ਹੋਇਆ ਹੈ ਅਤੇ ਨਰਿੰਦਰ ਮੋਦੀ ਦੀ ਉਸ ਦੇ ਪ੍ਰਤੀ ਅੰਨੀ ਭਗਤੀ ਹੈ, ਪਰ ਕਰੋੜਾਂ ਭਾਰਤੀ ਗਾਜਾ ’ਚ ਇਜ਼ਰਾਈਲ ਵਲੋਂ ਕੀਤੀ ਜਾ ਰਹੀ ਨਸਲਕੁਸ਼ੀ ਦੀ ਨਿਖੇਧੀ ਕਰਦੇ ਹਨ। ਕਾਂਗਰਸੀ ਨੇਤਾ ਨੇ ਕਿਹਾ ਕਿ ਬੈਂਜਾਮਿਨ ਨੇਤਨਯਾਹੂ ਆਪ ਹੀ ਅੰਤਰਰਾਸ਼ਟਰੀ ਪੱਧਰ ’ਤੇ ਅਲੱਗ-ਥਲੱਗ ਪੈ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਵ੍ਹਾਈਟ ਹਾਊਸ ਵਾਲੇ ਚੰਗੇ ਦੋਸਤ (ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਨ ’ਚ ਪੀ.) ਉਨ੍ਹਾਂ ਪ੍ਰਤੀ ਨਿਰਾਸ਼ਾ ਅਤੇ ਗ਼ੁੱਸਾ ਹੈ।

ਪਿਛਲੀ ਖ਼ਬਰ ਲਾਲ ਕਿਲ੍ਹਾ ਧਮਾਕਾ ਮਾਮਲਾ: ਐਨ.ਆਈ.ਏ. ਵਲੋਂ ਦਿੱਲੀ ਅਦਾਲਤ ’ਚ 11 ਪੀੜਤਾਂ ਦੀ ਫੋਰੈਂਸਿਕ ਰਿਪੋਰਟ ਪੇਸ਼ ਅਗਲੀ ਖ਼ਬਰ ਪੰਜਾਬ ’ਚ ‘ਚੰਨੀ vs ਰਾਜਾ’ ਦੀ ਲੜਾਈ ਸਿਖ਼ਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।