29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਲਾਲ ਕਿਲ੍ਹਾ ਧਮਾਕਾ ਮਾਮਲਾ: ਐਨ.ਆਈ.ਏ. ਵਲੋਂ ਦਿੱਲੀ ਅਦਾਲਤ ’ਚ 11 ਪੀੜਤਾਂ ਦੀ ਫੋਰੈਂਸਿਕ ਰਿਪੋਰਟ ਪੇਸ਼

ਅਜੀਤ ਡੈਸਕ 07-07-2026

ਨਵੀਂ ਦਿੱਲੀ, 6 ਜੁਲਾਈ (ਪੀ.ਟੀ.ਆਈ.): ਰਾਸ਼ਟਰੀ ਜਾਂਚ ਏਜੰਸੀ ਨੇ ਸੋਮਵਾਰ ਨੂੰ ਲਾਲ ਕਿਲ੍ਹਾ ਖੇਤਰ ਦੇ ਕਾਰ ਬੰਬ ਧਮਾਕੇ ਮਾਮਲੇ ਵਿਚ ਮਾਰੇ ਗਏ 11 ਲੋਕਾਂ ਬਾਰੇ ਫੋਰੈਂਸਿਕ ਰਿਪੋਰਟ ਦਾਇਰ ਕੀਤੀ । ਸੂਤਰਾਂ ਨੇ ਦੱਸਿਆ ਇਹ ਰਿਪੋਰਟ ਵਿਸ਼ੇਸ਼ ਜੱਜ ਪੀਤਾਂਬਰ ਦੱਤ ਦੇ ਸਾਹਮਣੇ ਦਾਇਰ ਕੀਤੀ ਗਈ ਹੈ, ਜੋ ਹੁਣ ਰਿਪੋਰਟ ਦੀ ਜਾਂਚ ਕਰਨਗੇ ਤੇ ਇਸ ਸਬੰਧੀ ਅਗਲੇ ਹੁਕਮ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਅਦਾਲਤ ਨੇ 9 ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 13 ਜੁਲਾਈ ਤੱਕ ਵਧਾ ਦਿੱਤੀ ਹੈ । ਇਸ ਤੋਂ ਪਹਿਲਾਂ, 14 ਮਈ ਨੂੰ ਐਨ.ਆਈ.ਏ. ਨੇ ਪਿਛਲੇ ਸਾਲ 10 ਨਵੰਬਰ ਨੂੰ ਰਾਸ਼ਟਰੀ ਰਾਜਧਾਨੀ ਨੂੰ ਹਿਲਾ ਦੇਣ ਵਾਲੇ ਉੱਚ-ਤੀਬਰਤਾ ਵਾਲੇ ਵਾਹਨ-ਸੰਚਾਲਿਤ ਆਈ.ਈ.ਡੀ. ਧਮਾਕੇ ਦੇ ਸਬੰਧ ਵਿਚ 7,500 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਸੀ । ਪਿਛਲੇ ਮਹੀਨੇ, ਐਨ.ਆਈ.ਏ. ਨੇ ਵਾਹਨ-ਸੰਚਾਲਿਤ ਬੰਬ ਧਮਾਕੇ ਵਿਚ ਸ਼ਾਮਿਲ ਹੋਣ ਲਈ ਤਿੰਨ ਹੋਰ ਵਿਅਕਤੀਆਂ, ਜਿਸ ਵਿਚ ਇੱਕ ਭਗੌੜੇ ਬਾਲ ਰੋਗ ਵਿਗਿਆਨੀ ਵੀ ਸ਼ਾਮਿਲ ਹੈ, ਦੇ ਖਿਲਾਫ ਇੱਕ ਪੂਰਕ ਚਾਰਜਸ਼ੀਟ ਦਾਇਰ ਕੀਤੀ, ਜਿਸਦੀ ਪਛਾਣ ਇੱਕ ਅੱਤਵਾਦੀ ਮਾਡਿਊਲ ਦੇ ਸੰਸਥਾਪਕ ਮੈਂਬਰ ਵਜੋਂ ਕੀਤੀ ਗਈ ਹੈ । ਇਸ ਨਾਲ ਮਾਮਲੇ ਵਿਚ ਚਾਰਜਸ਼ੀਟ ਕੀਤੇ ਗਏ ਵਿਅਕਤੀਆਂ ਦੀ ਗਿਣਤੀ 13 ਹੋ ਗਈ ਹੈ, ਜਿਸ ਵਿਚ ਮੁੱਖ ਦੋਸ਼ੀ ਡਾਕਟਰ ਉਮਰ ਉਨ ਨਬੀ ਵੀ ਸ਼ਾਮਿਲ ਹੈ, ਜੋ ਕਿ ਵਿਸਫੋਟਕ ਨਾਲ ਭਰੀ ਕਾਰ ਦਾ ਡਰਾਈਵਰ ਸੀ ਤੇ ਜਿਸਦੀ ਧਮਾਕੇ ਵਿਚ ਮੌਤ ਹੋ ਗਈ ਸੀ ।

ਪਿਛਲੀ ਖ਼ਬਰ ਡੀ.ਏ. - ਡੀ.ਆਰ. ਮਾਮਲੇ ’ਚ ਸਰਕਾਰ ਦੀਆਂ ਦਲੀਲਾਂ ਤੋਂ ਹਾਈ ਕੋਰਟ ਸੰਤੁਸ਼ਟ ਨਹੀਂ ਅਗਲੀ ਖ਼ਬਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਵਲੋਂ ਭਾਰਤ ਦਾ ਸਮਰਥਨ ਹਾਸਿਲ ਹੋਣ ਦੇ ਦਾਅਵੇ ’ਤੇ ਭੜਕੀ ਕਾਂਗਰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।