06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਆਸਟ੍ਰੇਲੀਆ ’ਚ ਕਤਲ ਦੇ ਦੋਸ਼ ਹੇਠ ਪੰਜਾਬੀ ਗ੍ਰਿਫ਼ਤਾਰ

ਅਜੀਤ ਡੈਸਕ 13-07-2026

ਮੈਲਬੋਰਨ, 12 ਜੁਲਾਈ (ਪਰਮਵੀਰ ਸਿੰਘ ਆਹਲੂਵਾਲੀਆ)–ਆਸਟ੍ਰੇਲੀਆ ਦੇ ਸੂਬੇ ਕਵੀਨਜ਼ਲੈਂਡ ਦੇ ਟੂਵੂੰਬਾ ਸ਼ਹਿਰ ਤੋਂ ਲਾਪਤਾ ਹੋਈ 30 ਸਾਲਾ ਜਾਨਾ ਆਰਮਸਟ੍ਰਾਂਗ ਦੀ ਭਾਲ ਬੀਤੇ ਦਿਨੀ ਖ਼ਤਮ ਹੋ ਗਈ। ਸਨਿਚਰਵਾਰ ਦੇਰ ਰਾਤ ਰੇਵਨਜ਼ਬੋਰਨ ਨੈਸ਼ਨਲ ਪਾਰਕ ਨੇੜੇ ਐਸਕ-ਹੈਂਪਟਨ ਰੋਡ ਸਥਿਤ ਰੈਡਬੈਂਕ ਕ੍ਰੀਕ ਦੇ ਝਾੜੀਆਂ ਵਾਲੇ ਇਲਾਕੇ ਵਿਚ ਮਨੁੱਖੀ ਸਰੀਰ ਦੇ ਕੁਝ ਅੰਸ਼ ਮਿਲੇ ਹਨ, ਜਿਨ੍ਹਾਂ ਨੂੰ ਪੁਲਿਸ ਜਾਨਾ ਆਰਮਸਟ੍ਰਾਂਗ ਦੇ ਮੰਨ ਰਹੀ ਹੈ । ਇਸ ਮਾਮਲੇ ਵਿਚ ਜਾਨਾ ਦੇ 48 ਸਾਲਾ ਸਾਬਕਾ ਸਾਥੀ ਧਰਮਿੰਦਰ ਸਿੰਘ ਨੂੰ ਕਤਲ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਘਰੇਲੂ ਤੇ ਪਰਿਵਾਰਕ ਹਿੰਸਾ ਨਾਲ ਸਬੰਧਿਤ ਅਪਰਾਧ ਵਜੋਂ ਕਰ ਰਹੀ ਹੈ। ਜਾਨਾ ਆਰਮਸਟ੍ਰਾਂਗ ਇਕ ਸਪੋਰਟ ਵਰਕਰ ਸੀ ਤੇ ਚਾਰ ਮਹੀਨੇ ਦੇ ਬੱਚੇ ਦੀ ਮਾਂ ਸੀ। ਉਹ 7 ਜੁਲਾਈ ਨੂੰ ਟੂਵੂੰਬਾ ਦੇ ਨਿਊਟਾਊਨ ਸਥਿਤ ਆਪਣੇ ਘਰ ਤੋਂ ਆਖਰੀ ਵਾਰ ਦੇਖੀ ਗਈ ਸੀ, ਜਿਸ ਤੋਂ ਬਾਅਦ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ।

ਪਿਛਲੀ ਖ਼ਬਰ ਮਾਨ ਸਰਕਾਰ ਨੇ ਪੰਜਾਬ ਨੂੰ ਡੂੰਘੇ ਵਿੱਤੀ ਸੰਕਟ ਵੱਲ ਧੱਕਿਆ-ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਪਾਕਿ ਫ਼ੌਜ ਮੁਖੀ ਨੂੰ ਸੌਂਪੀ ਹੁਣ ਦੇਸ਼ ਦੀ ਵਧਦੀ ਆਬਾਦੀ ਨੂੰ ਰੋਕਣ ਦੀ ਜ਼ਿੰਮੇਵਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।