04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਨਸ਼ੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ

ਅਜੀਤ ਡੈਸਕ 16-07-2026

ਚੱਬੇਵਾਲ (ਹੁਸ਼ਿਆਰਪੁਰ), 15 ਜੁਲਾਈ (ਰਾਜੀਵ ਭਾਰਦਵਾਜ)-ਪਿੰਡ ਬੰਬੇਲੀ ਦੇ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋ ਗਈ। ਲਾਸ਼ ਦੇ ਕੋਲ ਟੀਕਾ ਲਗਾਉਣ ਵਾਲੀਆਂ ਦੋ ਸਰਿੰਜਾਂ ਵੀ ਪਈਆਂ ਸਨ। ਚੱਬੇਵਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਮੁਖੋਮਜਾਰਾ ਤੋਂ ਪਿੰਡ ਕਾਲੇਵਾਲ ਭਗਤਾਂ ਵੱਲ ਨੂੰ ਜਾਣ ਵਾਲੀ ਸੜਕ ’ਤੇ ਖੇਤਾਂ ਵੱਲ ਨੂੰ ਜਾਂਦੇ ਕੱਚੇ ਰਸਤੇ ’ਤੇ ਇਕ ਨੌਜਵਾਨ ਲੜਕੇ ਦੀ ਲਾਸ਼ ਪਈ ਸੀ।ਖੇਤਾਂ ‘ਚ ਕੰਮ ਕਰਨ ਵਾਲੇ ਮਜ਼ਦੂਰਾਂ ਨੇ ਇਸ ਲਾਸ਼ ਨੂੰ ਦੇਖਿਆ ਤਾਂ ਉਨ੍ਹਾਂ ਆਸ-ਪਾਸ ਦੇ ਕਿਸਾਨਾਂ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਪਛਾਣ ਹਰਕਮਲ ਸਿੰਘ ਮੱਨਾ (26) ਪੁੱਤਰ ਹਰਭਜਨ ਸਿੰਘ ਪਿੰਡ ਬੰਬੇਲੀ ਵਜੋਂ ਹੋਈ ਹੈ। ਥਾਣਾ ਚੱਬੇਵਾਲ ਦੀ ਪੁਲਿਸ ਵਲੋਂ ਇਸ ਸੰਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਪੇਂਡੂ ਭਾਰਤ ਵਿਚ ਸਿਹਤ ਬੀਮੇ ਦਾ ਠੋਸ ਰਿਕਾਰਡ ਨਾ ਹੋਣ ਸੰਬੰਧੀ ਮਾਮਲੇ ਨੇ ਪ੍ਰਸ਼ਾਸਨਿਕ ਕਮੀਆਂ ਨੂੰ ਲਿਆਂਦਾ ਸਾਹਮਣੇ ਅਗਲੀ ਖ਼ਬਰ ਬਰਸਾਤ ਰੁੱਤ ਦੇ ਘੱਟ ਮੀਂਹ ਕਾਰਨ 14 ਜ਼ਿਲ੍ਹਿਆਂ ’ਚ ਸਥਿਤੀ ਚਿੰਤਾਜਨਕ, ਸੂਬੇ ਦੇ 8 ਜ਼ਿਲ੍ਹਿਆਂ ਵਿਚ ਹੀ ਬਰਸਾਤ ਰੁੱਤ ਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।