03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਰਾਹੁਲ ਗਾਂਧੀ ਅੱਜ ਦੇਹਰਾਦੂਨ ’ਚ ਉਠਾਉਣਗੇ ਵਿਦਿਆਰਥੀਆਂ ਦੇ ਹੱਕ ’ਚ ਆਵਾਜ਼

ਅਜੀਤ ਡੈਸਕ 17-07-2026

ਨਵੀਂ ਦਿੱਲੀ, 16 ਜੁਲਾਈ (ਉਪਮਾ ਡਾਗਾ ਪਾਰਥ)- ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅੱਜ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਖੇ ‘ਛਾਤਰੋਂ ਕੀ ਗੂੰਜ’ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਨਾਲ ਰੂਬਰੂ ਹੋਣਗੇ। ਰਾਹੁਲ ਗਾਂਧੀ ਵਲੋਂ ਦੇਸ਼ ਭਰ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਜੁੜਨ ਲਈ ‘ਛਾਤਰੋਂ ਕੀ ਗੂੰਜ’ ਨਾਂਅ ਦੀ ਸੰਵਾਦ ਅਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ਰਾਹੀਂ ਆਪਣੇ ਦੇਹਰਾਦੂਨ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ 17 ਜੁਲਾਈ ਨੂੰ ਦੇਹਰਾਦੂਨ ਆ ਰਹੇ ਹਨ। ਨਾਲ ਹੀ ‘ਛਾਤਰੋਂ ਕੀ ਗੂੰਜ’ ਮੁਹਿੰਮ ਤਹਿਤ ਦੇਹਰਾਦੂਨ ਦੀ ਚੋਣ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਉਂਕਿ ਦੇਵਭੂਮੀ ਨੂੰ ਪੇਪਰ ਲੀਕ ਦਾ ਮੁੱਖ ਕੇਂਦਰ ਬਣਾ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਯੂ.ਕੇ. ਐਸ.ਐਸ.ਐਸ.ਸੀ. ਪ੍ਰੀਖਿਆ ’ਚ ਇਥੇ ਇਕ ‘ਸਿਸਟਮ’ ਬੈਠ ਗਿਆ ਹੈ, ਜਿਥੇ ਪਟਵਾਰੀ, ਲੇਖਪਾਲ ਜਾਂ ਅਹੁਦਾ ਕਾਬਲੀਅਤ ਨਾਲ ਨਹੀਂ ਸਗੋਂ ਮੁਜਰਮਾਂ ਵਲੋਂ ਤੈਅ ਕੀਤੀ ਕੀਮਤ ਨਾਲ ਮਿਲਦਾ ਹੈ। ਰਾਹੁਲ ਗਾਂਧੀ ਨੇ ਅੱਗੇ ਕਿਹਾ ਕਿ ਸਰਕਾਰ ਨੇ ਸਖ਼ਤ ਨਕਲ ਵਿਰੋਧੀ ਕਾਨੂੰਨ ਬਣਾਇਆ, ਫਿਰ ਵੀ ਪੇਪਰ ਲੀਕ ਹੁੰਦੇ ਰਹੇ। ਕਾਨੂੰਨ ਕਾਗਜ਼ ’ਚ ਰਿਹਾ ਅਤੇ ਪੇਪਰ ਬਾਜ਼ਾਰ ’ਚ ਵਿਕਦੇ ਰਹੇ।

ਪਿਛਲੀ ਖ਼ਬਰ ਭਾਰਤ ਅਤੇ ਯੂਰਪੀ ਸੰਘ ਮਿਲ ਕੇ ਸੈਮੀਕੰਡਕਟਰ ਖੇਤਰ ’ਚ ਵੱਡੀ ਸ਼ਕਤੀ ਬਣਨਗੇ ਅਗਲੀ ਖ਼ਬਰ ਪੁਰੀ ’ਚ ਰੱਥ ਯਾਤਰਾ ਦੌਰਾਨ ਭੀੜ ਦੇ ਦਬਾਅ ਕਾਰਨ ਇੱਕ ਦੀ ਮੌਤ, ਕਈ ਬਿਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।