06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਪੰਜਾਬ ’ਚ ਹਾਲਾਤ ਬਿਹਾਰ ਨਾਲੋਂ ਵੀ ਮਾੜੇ ਹੋ ਰਹੇ ਹਨ-ਗਿਆਨੀ ਹਰਪ੍ਰੀਤ ਸਿੰਘ ਮਾਨ ਸਰਕਾਰ ਨੇ ਸੂਬੇ ਨੂੰ ਪੂਰੀ ਤਰ੍ਹਾਂ ਕਰਜ਼ੇ ’ਚ ਡੋਬ ਦਿੱਤਾ-ਚੰਦੂਮਾਜਰਾ

ਅਜੀਤ ਡੈਸਕ 19-07-2026
ਸਮਾਣਾ, 18 ਜੁਲਾਈ (ਪ੍ਰੀਤਮ ਸਿੰਘ ਨਾਗੀ)-ਅਕਾਲੀ ਦਲ ਪੁਨਰ ਸੁਰਜੀਤ ਵਲੋਂ ਸਮਾਣਾ ਪਾਤੜਾ ਰੋਡ ’ਤੇ ਇਕ ਨਿੱਜੀ ਪੈਲੇਸ ਵਿਚ ਹਲਕਾ ਸਮਾਣਾ ਵਲੋਂ ਵੱਡੀ ਰੈਲੀ ਰੱਖੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਬਰਬਾਦੀ ਦੀ ਦਲ-ਦਲ ਵਿਚ ਫਸਦਾ ਜਾ ਰਿਹਾ ਹੈ, ਜਿਸ ਨੂੰ ਰਲ-ਮਿਲ ਕੇ ਬਚਾਉਣ ਦੀ ਲੋੜ ਹੈ, ਕਿਉਂਕਿ ਪੰਜਾਬ ਵਿਚ ਹਲਾਤ ਬਿਹਾਰ ਨਾਲੋਂ ਵੀ ਭੈੜੇ ਹਨ, ਦਿਨ-ਦਿਹਾੜੇ ਆਪਣੀਆਂ ਦੁਕਾਨਾਂ ਅਤੇ ਮਕਾਨਾਂ ਵਿਚ ਬੈਠੇ ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਵੱਡੇ ਪੱਧਰ ’ਤੇ ਫਲਾਪ ਹੋ ਚੁੱਕੀ ਹੈ। ਇਸ ਦਾ ਕਾਰਨ ਹੈ ਪੁਲਿਸ ਛੋਟੇ ਤਸਕਰਾਂ ਨੂੰ ਤਾਂ ਫੜ ਰਹੀ ਹੈ, ਜਦੋਂਕਿ ਨਸ਼ੇ ਦੇ ਵੱਡੇ ਸੌਦਾਗਰਾਂ ਨਾਲ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੀ ਮਿਲੀ ਭੁਗਤ ਹੈ, ਜਿਸ ਕਾਰਨ ਨਸ਼ੇ ਨਹੀਂ ਰੁਕ ਰਹੇ। ਰੋਜ਼ਾਨਾ ਹੀ ਅਖ਼ਬਾਰਾਂ ਵਿਚ ਓਵਰਡੋਜ ਨਾਲ ਮਰ ਰਹੇ ਨੌਜਵਾਨਾਂ ਦੀਆਂ ਖ਼ਬਰਾਂ ਛਪ ਰਹੀਆਂ ਹਨ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਨੂੰ ਕਰਜੇ ਵਿਚ ਪੂਰੀ ਤਰਾ ਡੋਬ ਦਿੱਤਾ ਹੈ ਅਤੇ ਕਰਜਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜੋ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਖੁਸ਼ਹਾਲੀ ਨੂੰ ਤਬਾਹ ਕਰਕੇ ਰੱਖ ਦੇਵੇਗਾ। ਪੰਜਾਬ ਸਰਕਾਰ ਕਰਜ਼ੇ ਵਿਚ ਲਿਆ ਪੈਸਾ ਪਾਰਟੀ ਦੇ ਪ੍ਰਚਾਰ ਅਤੇ ਕੇਜਰੀਵਾਲ ਨੂੰ ਖੁਸ਼ ਕਰਨ ਲਈ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਨੂੰ ਇਕ ਸਥਿਰ ਸਰਕਾਰ ਦੀ ਲੋੜ ਹੈ। ਜੋ ਪੰਜਾਬ ਦੇ ਭਲੇ ਲਈ ਕੁਝ ਕਰ ਸਕੇ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਅਕਾਲੀ ਦਲ ਪੁਨਰ ਸੁਰਜੀਤ ਨਾਲ ਜੁੜ ਕੇ ਪੰਜਾਬ ਦੀ ਅਗਵਾਈ ਕਰਨ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਰਨੈਲ ਸਿੰਘ, ਮਨਦੀਪ ਸਿੰਘ ਮਵੀ, ਰਣਧੀਰ ਸਿੰਘ ਰੱਖੜਾ ਪ੍ਰਧਾਨ ਜ਼ਿਲ੍ਹਾ ਪਟਿਆਲਾ, ਸੁਰਿੰਦਰ ਸਿੰਘ ਮੋਰ ਨੰਬਰਦਾਰ, ਨਰਿੰਦਰ ਸਿੰਘ, ਹਰਦੀਪ ਸਿੰਘ ਸਾਗਰਾ ਅਤੇ ਹੋਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸੂਬੇ ਅੰਦਰ ਪ੍ਰਿੰਸੀਪਲਾਂ ਤੋਂ ਸੱਖਣੇ ਅਨੇਕਾਂ ਸਕੂਲਾਂ ਕਾਰਨ ਸਿੱਖਿਆ ਹੋ ਰਹੀ ਪ੍ਰਭਾਵਿਤ ਕਈ-ਕਈ ਸਾਲ ਤੋਂ ਤਰੱਕੀਆਂ ਦੀ... ਅਗਲੀ ਖ਼ਬਰ ਸੋਨਮ ਵਾਂਗਚੁਕ ਨੂੰ ਧਰਨੇ ਤੋਂ ਹਟਾਉਣਾ ਲੋਕਤੰਤਰ ’ਤੇ ਹਮਲਾ-ਡੱਲੇਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।