06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਪਾਕਿ ਨੇ ਭਾਰਤੀ ਹਵਾਈ ਜਹਾਜ਼ਾਂ ਲਈ ਹਵਾਈ ਖੇਤਰ ’ਤੇ ਪਾਬੰਦੀ 24 ਅਗਸਤ ਤੱਕ ਵਧਾਈ

ਅਜੀਤ ਡੈਸਕ 19-07-2026
ਕਰਾਚੀ, 18 ਜੁਲਾਈ (ਏਜੰਸੀ)-ਪਾਕਿ ਦੀ ਏਅਰਪੋਰਟ ਅਥਾਰਟੀ ਅਨੁਸਾਰ ਪਾਕਿਸਤਾਨ ਨੇ ਸਨਿਚਰਵਾਰ ਨੂੰ ਭਾਰਤੀ ਜਹਾਜ਼ਾਂ ਲਈ ਆਪਣੇ ਹਵਾਈ ਖੇਤਰ ਨੂੰ ਬੰਦ ਰੱਖਣ ਦੀ ਸਮਾਂ-ਹੱਦ 24 ਅਗਸਤ ਤੱਕ ਵਧਾ ਦਿੱਤੀ ਹੈ। ਅਥਾਰਟੀ ਵਲੋਂ ਜਾਰੀ ‘ਨੋਟਿਸ ਟੂ ਏਅਰਮੈਨ’ ਅਨੁਸਾਰ ਇਹ ਪਾਬੰਦੀ ਭਾਰਤ ’ਚ ਰਜਿਸਟਰਡ, ਸੰਚਾਲਿਤ, ਮਾਲਕੀ ਵਾਲੇ ਤੇ ਲੀਜ਼ ’ਤੇ ਲਏ ਗਏ ਜਹਾਜ਼ਾਂ ’ਤੇ ਲਾਗੂ ਹੁੰਦੀ ਹੈ। ਇਸ ’ਚ ਕਿਹਾ ਗਿਆ ਹੈ ਕਿ ਭਾਰਤੀ ਫ਼ੌਜੀ ਤੇ ਨਾਗਰਿਕ ਜਹਾਜ਼ਾਂ ਦੁਆਰਾ ਪਾਕਿਸਤਾਨੀ ਹਵਾਈ ਖੇਤਰ ਦੇ ਇਸਤੇਮਾਲ ’ਤੇ ਲੱਗੀ ਰੋਕ ਅਜੇ ਵੀ ਲਾਗੂ ਹੈ। ਪਿਛਲੇ ਸਾਲ ਪਹਿਲਗਾਮ ਅੱਤਵਾਦੀ ਹਮਲੇ ’ਚ 26 ਲੋਕਾਂ ਦੀ ਮੌਤ ਦੇ ਬਾਅਦ ਪਾਕਿਸਤਾਨ ਖਿਲਾਫ਼ ਚੁੱਕੇ ਗਏ ਕਦਮਾਂ ਤਹਿਤ ਭਾਰਤ ਨੇ ਵੀ ਪਾਕਿਸਤਾਨ ’ਚ ਰਜਿਸਟਰਡ ਸਾਰੇ ਜਹਾਜ਼ਾਂ, ਏਅਰਲਾਈਨਜ਼ ਤੇ ਫ਼ੌਜੀ ਉਡਾਣਾਂ ਲਈ ਆਪਣੇ ਹਵਾਈ ਖੇਤਰ ’ਤੇ ਇਸੇ ਤਰ੍ਹਾਂ ਦੀ ਰੋਕ ਲਗਾਈ ਰੱਖੀ ਹੈ।
ਪਿਛਲੀ ਖ਼ਬਰ ਈ.ਡੀ. ਵਲੋਂ ਅਸ਼ੋਕ ਖਰਾਤ ਵਿਰੁੱਧ ਦੋਸ਼ ਪੱਤਰ ਦਾਖ਼ਲ ਅਗਲੀ ਖ਼ਬਰ ਸੀ.ਬੀ.ਆਈ. ਨੇ ਰਿਲਾਇੰਸ ਏ.ਡੀ.ਏ. ਗਰੁੱਪ ਦੀਆਂ ਖ਼ਿਲਾਫ਼ ਛਾਪੇਮਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।