10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪਾਕਿ ਵਲੋਂ ਕਰਾਚੀ ’ਚ ਸ਼ੁਰੂ ਕੀਤੀ ਸਾਈਕਲ ਐਂਬੂਲੈਂਸ ਸੇਵਾ ਦੀ ਸੋਸ਼ਲ ਮੀਡੀਆ ’ਤੇ ਹੋ ਰਹੀ ਕਿਰਕਿਰੀ

ਅਜੀਤ ਡੈਸਕ 22-07-2026

ਅੰਮ੍ਰਿਤਸਰ, 21 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ ’ਚ ਸਾਈਕਲ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਗਈ ਹੈ। ਕਰਾਚੀ ਦੇ ਮੇਅਰ ਮੁਰਤਜ਼ਾ ਵਾਹਦ ਨੇ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਅਤੇ ਟ੍ਰੈਫਿਕ-ਭੀੜ ਵਾਲੇ ਖੇਤਰਾਂ ‘ਚ ਐਮਰਜੈਂਸੀ ਡਾਕਟਰੀ ਸੇਵਾਵਾਂ ਨੂੰ ਤੇਜ਼ ਕਰਨ ਲਈ ਇਸ ਸੇਵਾ ਦੀ ਸ਼ੁਰੂਆਤ ਕੀਤੀ ਹੈ। ਕਰਾਚੀ ਮੇਅਰ ਦਫ਼ਤਰ ਵਲੋਂ ਜਾਰੀ ਬਿਆਨ ਦੇ ਅਨੁਸਾਰ ਸਾਈਕਲ ਐਂਬੂਲੈਂਸਾਂ ਛੋਟੀਆਂ, ਹਲਕੀਆਂ ਅਤੇ ਤੇਜ਼ ਹੁੰਦੀਆਂ ਹਨ, ਜਿਸ ਕਾਰਨ ਇਹ ਉਨ੍ਹਾਂ ਤੰਗ ਗਲੀਆਂ, ਬਾਜ਼ਾਰਾਂ ਅਤੇ ਟ੍ਰੈਫਿਕ-ਭੀੜ ਵਾਲੇ ਖੇਤਰਾਂ ‘ਚ ਆਸਾਨੀ ਨਾਲ ਪਹੁੰਚ ਸਕਦੀਆਂ ਹਨ, ਜਿਥੇ ਵੱਡੀਆਂ ਐਂਬੂਲੈਂਸਾਂ ਅਕਸਰ ਦੇਰੀ ਨਾਲ ਪਹੁੰਚਦੀਆਂ ਹਨ। ਇਹ ਸਾਈਕਲਾਂ ਫਸਟ ਏਡ ਕਿੱਟਾਂ, ਆਕਸੀਜਨ ਸਿਲੰਡਰ, ਆਟੋਮੇਟਿਡ ਬਾਹਰੀ ਡੀਫਿਬ੍ਰਿਲਟਰ ਅਤੇ ਹੋਰ ਜ਼ਰੂਰੀ ਉਪਕਰਨਾਂ ਨਾਲ ਲੈਸ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਸਾਈਕਲਾਂ ‘ਤੇ ਸਿਖਲਾਈ ਪ੍ਰਾਪਤ ਪੈਰਾਮੈਡਿਕਸ ਤਾਇਨਾਤ ਕੀਤੇ ਜਾਣਗੇ, ਜੋ ਤੁਰੰਤ ਘਟਨਾ ਸਥਾਨ ‘ਤੇ ਪਹੁੰਚਣਗੇ, ਫਸਟ ਏਡ ਪ੍ਰਦਾਨ ਕਰਨਗੇ ਅਤੇ ਜੇ ਲੋੜ ਪਈ ਤਾਂ ਵੱਡੀ ਹਸਪਤਾਲ ਐਂਬੂਲੈਂਸ ਤੱਕ ਪਹੁੰਚਣ ‘ਚ ਸਹਾਇਤਾ ਕਰਨਗੇ। ਹਾਲਾਂਕਿ, ਪਾਕਿ ਸਮੇਤ ਦੁਨੀਆ ਭਰ ‘ਚ ਇਸ ਦਾ ਸੋਸ਼ਲ ਮੀਡੀਆ ‘ਤੇ ਵਿਆਪਕ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ਬਾਰੇ ਕਿਹਾ ਜਾ ਰਿਹਾ ਹੈ ਕਿ ਦੁਨੀਆਂ ਚੰਦ ‘ਤੇ ਪਹੁੰਚ ਰਹੀ ਹੈ ਅਤੇ ਭਾਰਤ ਦੀਆਂ ਨਿੱਜੀ ਪੁਲਾੜ ਏਜੰਸੀਆਂ ਦੇ ਰਾਕਟ ਪੁਲਾੜ ਦੀ ਖੋਜ ਕਰ ਰਹੇ ਹਨ, ਜਦਕਿ ਇਸ ਦੌਰ ‘ਚ ਪਾਕਿ ਸਾਈਕਲ ਐਂਬੂਲੈਂਸਾਂ ਦੀ ਸ਼ੁਰੂਆਤ ਕਰ ਰਿਹਾ ਹੈ।

ਪਿਛਲੀ ਖ਼ਬਰ ਭਾਜਪਾ ਹਰ ਵੇਲੇ ਅੰਨਦਾਤਾ ਨਾਲ ਖੜ੍ਹੀ-ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 503.22 ਮੀਟਰ ਪਹੁੰਚਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।