11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬਲੋਚਿਸਤਾਨ ’ਚ ਦੋ ਮਹਿਲਾ ਆਤਮਘਾਤੀ ਹਮਲਾਵਰ ਗ੍ਰਿਫ਼ਤਾਰ 10 ਅੱਤਵਾਦੀ ਵੀ ਮਾਰੇ ਗਏ

ਅਜੀਤ ਡੈਸਕ 23-07-2026
ਅੰਮ੍ਰਿਤਸਰ, 22 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਨੇ ਬਿਆਨ ਜਾਰੀ ਕਰਕੇ ਸੁਰੱਖਿਆ ਬਲਾਂ ਵਲੋਂ ਬਲੋਚਿਸਤਾਨ ਦੇ ਸੋਰਾਬ ਅਤੇ ਮਸਤੁੰਗ ਜ਼ਿਲ੍ਹਿਆਂ ‘ਚ ਪਿਛਲੇ 48 ਘੰਟਿਆਂ ਦੌਰਾਨ ਕੀਤੇ ਗਏ ਖ਼ੁਫ਼ੀਆ ਆਧਾਰਿਤ ਆਪ੍ਰੇਸ਼ਨਾਂ ਦੌਰਾਨ 10 ਅੱਤਵਾਦੀਆਂ ਨੂੰ ਮਾਰਨ ਅਤੇ ਦੋ ਮਹਿਲਾ ਆਤਮਘਾਤੀ ਹਮਲਾਵਰਾਂ ਨੂੰ ਇਕ ਸੁਵਿਧਾਕਰਤਾ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਉਕਤ ਬਿਆਨ ਅਨੁਸਾਰ ਸਾਂਝੇ ਆਪ੍ਰੇਸ਼ਨਾਂ ਨੇ ਕਥਿਤ ਫ਼ਿਤਨਾ ਅਲ ਹਿੰਦੁਸਤਾਨ ਅਤੇ ਫ਼ਿਤਨਾ ਅਲ ਖਵਾਰੀਜ ਨਾਲ ਸੰਬੰਧਿਤ ਅੱਤਵਾਦੀਆਂ ਅਤੇ ਸੁਵਿਧਾਕਰਤਾਵਾਂ ਨੂੰ ਨਿਸ਼ਾਨਾ ਬਣਾਇਆ। ਆਈ. ਐੱਸ. ਪੀ. ਆਰ. ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਸੋਰਾਬ ‘ਚ 7 ਅੱਤਵਾਦੀਆਂ ਨੂੰ ਉਨ੍ਹਾਂ ਦੀਆਂ ਲੁਕਣਗਾਹਾਂ ‘ਤੇ ਹਮਲਾ ਕਰਨ ਤੋਂ ਬਾਅਦ ਮਾਰ ਦਿੱਤਾ, ਜਦੋਂਕਿ ਮਸਤੁੰਗ ‘ਚ ਤਿੰਨ ਹੋਰ ਅੱਤਵਾਦੀ ਮਾਰੇ ਗਏ। ਇਨ੍ਹਾਂ ਆਪ੍ਰੇਸ਼ਨਾਂ ਦੌਰਾਨ ਹਥਿਆਰ, ਗੋਲਾ ਬਾਰੂਦ ਅਤੇ ਸੁਧਾਰੀ ਵਿਸਫੋਟਕ ਯੰਤਰ (ਆਈ. ਈ. ਡੀ.) ਵੀ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਪਿਛਲੀ ਖ਼ਬਰ ਡੀ. ਸੀ. ਦਫ਼ਤਰਾਂ ਦੇ ਮੁਲਾਜ਼ਮ ਅੱਜ ਤੋਂ 26 ਤੱਕ ਜਾਣਗੇ ਮੁਕੰਮਲ ਹੜਤਾਲ ’ਤੇ ਅਗਲੀ ਖ਼ਬਰ ਪਾਵਰਕਾਮ ਵਲੋਂ ਬਹੁ-ਕਰੋੜੀ ਸੋਲਰ ਪਾਵਰ ਪਲਾਂਟ ਘਪਲੇ ਦੀ ਜਾਂਚ ਠੰਢੇ ਬਸਤੇ ’ਚ ਪਾਉਣ ਦੀਆਂ ਕਨਸੋਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।