06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਕੈਪੀਟਲ ਸਮਾਲ ਫਾਈਨਾਂਸ ਬੈਂਕ ਵਲੋਂ ਵਿੱਤੀ ਵਰ੍ਹੇ 2027 ਦੀ ਪਹਿਲੀ ਤਿਮਾਹੀ ਦੇ ਨਤੀਜਿਆਂ ਦਾ ਐਨਾਨ, ਬੈਂਕ ਦਾ ਕੁੱਲ ਕਾਰੋਬਾਰ 19600 ਕਰੋੜ ਤੋਂ ਪਾਰ

ਅਜੀਤ ਡੈਸਕ 24-07-2026

ਜਲੰਧਰ, 23 ਜੁਲਾਈ (ਜਸਪਾਲ ਸਿੰਘ)-ਕੈਪੀਟਲ ਸਮਾਲ ਫਾਈਨਾਂਸ ਬੈਂਕ ਵਲੋਂ ਅੱਜ ਵਿੱਤੀ ਵਰ੍ਹੇ 2027 ਦੀ 30 ਜੂਨ, 2026 ਨੂੰ ਸਮਾਪਤ ਹੋਈ ਪਹਿਲੀ ਤਿਮਾਹੀ ਦੇ ਵਿੱਤੀ ਨਤੀਜਿਆਂ ਦਾ ਐਨਾਨ ਕੀਤਾ ਗਿਆ। ਕੈਪੀਟਲ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਸਰਵਜੀਤ ਸਿੰਘ ਸਮਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਕ ਨੇ ਵਿੱਤੀ ਵਰ੍ਹੇ ਸਾਲ 2026-2027 ਦੀ ਸ਼ੁਰੂਆਤ ਕਾਰੋਬਾਰ ਵਿਚ ਸਰਬਪੱਖੀ ਵਾਧੇ, ਬਿਹਤਰ ਮੁਨਾਫੇ ਅਤੇ ਮਜ਼ਬੂਤ ਸੰਪੱਤੀ ਗੁਣਵੱਤਾ ਨਾਲ ਕੀਤੀ ਹੈ । ਇਸ ਤਿਮਾਹੀ ਦੌਰਾਨ ਕੈਪੀਟਲ ਬੈਂਕ ਦਾ ਕੁੱਲ ਕਾਰੋਬਾਰ 19,600 ਕਰੋੜ ਰੁਪਏ ਤੋਂ ਪਾਰ ਹੋ ਗਿਆ। ਬੈਂਕ ਦੀ ਜਮ੍ਹਾ ਰਾਸ਼ੀ 10,596 ਕਰੋੜ ਰੁਪਏ ਅਤੇ ਕਰਜ਼ਾ ਵੰਡ ਰਾਸ਼ੀ 9,074 ਕਰੋੜ ਰੁਪਏ ਤੱਕ ਪਹੁੰਚ ਗਈ ਤੇ ਬੈਂਕ ਨੂੰ ਪਹਿਲੀ ਤਿਮਾਹੀ ਦੌਰਾਨ 41 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ। ਸਮਰਾ ਨੇ ਅੱਗੇ ਦੱਸਿਆ ਕਿ ਬੈਂਕ ਨੇ ਵਿੱਤੀ ਵਰ੍ਹੇ ਦੀ ਸ਼ੁਰੂਆਤ ਮਜ਼ਬੂਤ ਪ੍ਰਦਰਸ਼ਨ ਨਾਲ ਕੀਤੀ ਹੈ ਅਤੇ ਪਹਿਲੀ ਤਿਮਾਹੀ ਦੌਰਾਨ ਕੁੱਲ ਕਾਰੋਬਾਰ ਵਿੱਚ ਸਿਹਤਮੰਦ ਵਾਧਾ ਦਰਜ ਕੀਤਾ ਹੈ। ਇਸ ਤਿਮਾਹੀ ਦੇ ਅੰਤ ਤੱਕ ਬੈਂਕ ਵੱਲ 9,074 ਕਰੋੜ ਰੁਪਏ ਰਾਸ਼ੀ ਦੇ ਕੁੱਲ ਕਰਜ਼ੇ ਵੰਡੇ ਜਾ ਚੁੱਕੇ ਹਨ, ਜੋ ਕਿ ਪਿਛਲੇ ਸਾਲ ਦੀ ਇਸੇ ਤਿਮਾਹੀ ਦੇ ਮੁਕਾਬਲੇ 22 ਫ਼ੀਸਦੀ ਦਾ ਵਾਧਾ ਦਰਸਾਉਂਦੇ ਹਨ।

ਪਿਛਲੀ ਖ਼ਬਰ ਗ੍ਰੰਥੀ, ਰਾਗੀ ਪ੍ਰਚਾਰਕ ਸਭਾ (ਹਰਿਆਣਾ) ਸਰਕਲ ਟੋਹਾਣਾ ਦੀ ਧਾਰਮਿਕ ਇਕੱਤਰਤਾ ਅਗਲੀ ਖ਼ਬਰ ਪ੍ਰੀਤਮ ਸਿੰਘ ਲੌਂਗੀਵਿੰਡ ਦੇ ਦਿਹਾਂਤ ’ਤੇ ਦੁੱਖ ਪ੍ਰਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।