10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਬੈਂਕ ਆਫ਼ ਇੰਡੀਆ ਦਾ ਸ਼ੁੱਧ ਲਾਭ ਵਧ ਕੇ 3,068 ਕਰੋੜ ਰੁਪਏ ਹੋਇਆ

ਅਜੀਤ ਡੈਸਕ 27-07-2026

ਮੁੰਬਈ, 26 ਜੁਲਾਈ (ਅ.ਬ.)-ਬੈਂਕ ਆਫ਼ ਇੰਡੀਆ ਨੇ 30 ਜੂਨ, 2026 ਨੂੰ ਖਤਮ ਹੋਏ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਲਈ ਆਪਣੇ ਵਿੱਤੀ ਨਤੀਜਿਆਂ ਦਾ ਐਲਾਨ ਕੀਤਾ। ਬੈਂਕ ਦਾ ਸ਼ੁੱਧ ਲਾਭ ਸਾਲ-ਦਰ-ਸਾਲ 36.23 ਫ਼ੀਸਦ ਵਧ ਕੇ 3,068 ਕਰੋੜ ਰੁਪਏ ਹੋ ਗਿਆ ਹੈ। ਇਸ ਮਿਆਦ ਦੇ ਦੌਰਾਨ, ਬੈਂਕ ਦਾ ਰਿਟਰਨ ਆਨ ਐਸਟ 1.01 ਫ਼ੀਸਦ ਤੇ ਰਿਟਰਨ ਆਨ ਇਕੁਇਟੀ 16.12 ਫ਼ੀਸਦ ਵਧ ਗਈ। ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ’ਚ, ਬੈਂਕ ਦਾ ਸੰਚਾਲਨ ਲਾਭ 25.99 ਫ਼ੀਸਦ ਵਧ ਕੇ 5,051 ਕਰੋੜ ਰੁਪਏ ਹੋ ਗਿਆ। ਬੈਂਕ ਦਾ ਗਲੋਬਲ ਕਾਰੋਬਾਰੀ ਮਿਕਸ ਜੂਨ 2025 ’ਚ 15,06,142 ਕਰੋੜ ਤੋਂ ਵੱਧ ਕੇ ਜੂਨ 2026 ’ਚ 17,55,699 ਕਰੋੜ ਹੋ ਗਿਆ, ਜੋ ਕਿ 16.57 ਫ਼ੀਸਦ ਦੀ ਸਾਲਾਨਾ ਵਾਧਾ ਦਰਸਾਉਂਦਾ ਹੈ। ਗਲੋਬਲ ਡਿਪਾਜ਼ਿਟ ਜੂਨ 2025 ’ਚ 8,33,698 ਕਰੋੜ ਤੋਂ 14.90 ਫ਼ੀਸਦ ਵਧ ਕੇ ਜੂਨ 2026 ’ਚ ₹9,57,924 ਕਰੋੜ ਹੋ ਗਏ। ਇਸ ਦੇ ਨਾਲ ਹੀ ਬੈਂਕ ਦੇ ਡਿਜੀਟਲ ਲੈਣ-ਦੇਣ ਦੀ ਕੁੱਲ ਸੰਖਿਆ ਸਾਲ-ਦਰ-ਸਾਲ 22 ਫ਼ੀਸਦ ਵਧੀ ਹੈ, ਜੋ ਜੂਨ 2025 ’ਚ 170 ਕਰੋੜ ਤੋਂ ਵੱਧ ਕੇ ਜੂਨ 2026 ’ਚ 208 ਕਰੋੜ ਹੋ ਗਈ।

ਪਿਛਲੀ ਖ਼ਬਰ ਅੱਤਵਾਦੀ ਸੰਗਠਨਾਂ ਨੇ ਆਪਣੇ ਟਿਕਾਣੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਖ਼ੈਬਰ ਪਖਤੂਨਖਵਾ ’ਚ ਕੀਤੇ ਤਬਦੀਲ ਅਗਲੀ ਖ਼ਬਰ ਸ਼ਹੀਦ ਊਧਮ ਸਿੰਘ ਦੇ ਦੇਸ਼ ਭਰ ’ਚ ਕਰੀਬ 50 ਬੁੱਤ ਸਥਾਪਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।