08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਪੰਜਾਬ ਦੇ ਕਈ ਹਿੱਸਿਆਂ ’ਚ ਪਿਆ ਮੀਂਹ

ਅਜੀਤ ਡੈਸਕ 29-07-2026

ਅੰਮ੍ਰਿਤਸਰ, 28 ਜੁਲਾਈ (ਹਰਮਿੰਦਰ ਸਿੰਘ)-ਪੰਜਾਬ ਦੇ ਕਈ ਇਲਾਕਿਆਂ ‘ਚ ਦਰਮਿਆਨੇ ਤੋਂ ਭਾਰਾ ਮੀਂਹ ਪੈਣ ਦੀਆਂ ਖ਼ਬਰਾਂ ਹਨ, ਜਿਸ ਕਾਰਨ ਤਾਪਮਾਨ ‘ਚ ਗਿਰਾਵਟ ਆਈ ਹੈ, ਜਦੋਂਕਿ ਹਵਾ ‘ਚ ਨਮੀ ਦਾ ਪੱਧਰ ਵੱਧਣ ਨਾਲ ਬਹੁਤ ਸਾਰੇ ਹਿੱਸਿਆਂ ‘ਚ ਹੁੰਮਸ ਵੱਧ ਗਈ ਹੈ। ਅਗਲੇ 24 ਘੰਟਿਆਂ ‘ਚ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਹਿੱਸਿਆਂ ‘ਚ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਸ਼ਾਮ 5.30 ਵਜੇ ਤੱਕ ਚੰਡੀਗੜ੍ਹ ‘ਚ 45.6 ਮਿਲੀਮੀਟਰ ਤੋਂ 58.0 ਮਿਲੀਮੀਟਰ ਤੱਕ ਮੀਂਹ ਪਿਆ, ਜਿਸ ਨਾਲ ਇਥੋਂ ਦਾ ਤਾਪਮਾਨ ਆਮ ਨਾਲੋਂ 4.2 ਡਿਗਰੀ ਸੈਲਸੀਅਸ ਅਤੇ ਸੋਮਵਾਰ ਦੇ ਮੁਕਾਬਲੇ 5.2 ਡਿਗਰੀ ਸੈਲਸੀਅਸ ਘੱਟ ਸੀ। ਇਸ ਦੌਰਾਨ ਅੰਮ੍ਰਿਤਸਰ ਦੇ ਕੁਝ ਕੁ ਇਲਾਕਿਆਂ ‘ਚ ਸਵੇਰ ਦੇ ਸਮੇਂ ਹਲਕਾ ਮੀਂਹ ਪਿਆ। ਇਸ ਤੋਂ ਇਲਾਵਾ ਲੁਧਿਆਣਾ, ਪਠਾਨਕੋਟ, ਨਵਾਂਸ਼ਹਿਰ, ਬਠਿੰਡਾ, ਰੂਪਨਗਰ ਸਮੇਤ ਸੂਬੇ ਦੇ ਕਈ ਹੋਰ ਇਲਾਕਿਆਂ ‘ਚ ਤੇਜ਼ ਅਤੇ ਦਰਮਿਆਨੀ ਬਾਰਿਸ਼ ਹੋਈ। ਅੰਮ੍ਰਿਤਸਰ ਸਮੇਤ ਕੁਝ ਕੁ ਇਲਾਕਿਆਂ ‘ਜ ਹਲਕੀ ਬਰਸਾਤ ਹੋਣ ਨਾਲ ਉਥੇ ਹਵਾ ‘ਚ ਨਮੀ ਵੱਧ ਗਈ, ਜਿਸ ਕਾਰਨ ਹੁੰਮਸ ’ਚ ਵੀ ਵਾਧਾ ਹੋਇਆ। ਅੰਮ੍ਰਿਤਸਰ ਦੀ ਹਵਾ ‘ਚ 82 ਫ਼ੀਸਦੀ, ਲੁਧਿਆਣਾ ਦੀ ਹਵਾ ‘ਚ 80 ਫ਼ੀਸਦੀ ਅਤੇ ਪਟਿਆਲਾ ਦੀ ਹਵਾ ‘ਚ 86 ਫ਼ੀਸਦੀ ਤੱਕ ਨਮੀ ਦਰਜ ਕੀਤੀ ਗਈ।

ਪਿਛਲੀ ਖ਼ਬਰ ਜਾਅਲੀ ਬਿੱਲਾਂ ਰਾਹੀਂ ਕਰੋੜਾਂ ਰੁਪਏ ਜਾਰੀ ਕਰਵਾਉਣ ਦੇ ਮਾਮਲੇ ’ਚ ਸਾਬਕਾ ਐਕਸੀਅਨ ਨੂੰ 5 ਸਾਲ ਦੀ ਸਜ਼ਾ ਸੁਣਾਈ ਅਗਲੀ ਖ਼ਬਰ ਅਫ਼ਗਾਨ-ਪਾਕਿ ਟਕਰਾਅ ਦੌਰਾਨ ਮਾਰੇ ਗਏ 500 ਨਾਗਰਿਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।