09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਜਾਅਲੀ ਬਿੱਲਾਂ ਰਾਹੀਂ ਕਰੋੜਾਂ ਰੁਪਏ ਜਾਰੀ ਕਰਵਾਉਣ ਦੇ ਮਾਮਲੇ ’ਚ ਸਾਬਕਾ ਐਕਸੀਅਨ ਨੂੰ 5 ਸਾਲ ਦੀ ਸਜ਼ਾ ਸੁਣਾਈ

ਅਜੀਤ ਡੈਸਕ 29-07-2026

ਐੱਸ. ਏ. ਐੱਸ. ਨਗਰ, 28 ਜੁਲਾਈ (ਕਪਿਲ ਵਧਵਾ)-ਮਾਨਸਾ ਵਿਖੇ ਇਕ ਸੜਕ ਦੇ ਨਿਰਮਾਣ ਕਾਰਜਾਂ ਨਾਲ ਸੰਬੰਧਿਤ ਜਾਅਲੀ ਬਿੱਲਾਂ ਤਿਆਰ ਕਰਕੇ ਬਠਿੰਡਾ ਵਿਕਾਸ ਅਥਾਰਟੀ (ਬੀ. ਡੀ. ਏ.) ਤੋਂ ਕਰੋੜਾਂ ਰੁਪਏ ਜਾਰੀ ਕਰਵਾਉਣ ਦੇ ਕਰੀਬ 13 ਸਾਲ ਪੁਰਾਣੇ ਮਾਮਲੇ ‘ਚ ਵਿਸ਼ੇਸ਼ ਜੱਜ (ਸੀ. ਬੀ. ਆਈ.) ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਨੇ ਪੀ. ਡਬਲਿਊ. ਡੀ. (ਬੀ ਐਂਡ ਆਰ) ਦੇ ਸਾਬਕਾ ਕਾਰਜਕਾਰੀ ਇੰਜੀਨੀਅਰ (ਐਕਸੀਅਨ) ਜੋਗਿੰਦਰ ਸਿੰਘ ਨੂੰ 5 ਸਾਲਾਂ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ ਭ੍ਰਿਸ਼ਟਾਚਾਰ ਰੋਕੂ ਐਕਟ ਅਤੇ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੰਦਿਆਂ ਵੱਖ-ਵੱਖ ਸਜ਼ਾਵਾਂ ਅਤੇ ਜੁਰਮਾਨੇ ਲਗਾਏ ਹਨ। ਵਿਜੀਲੈਂਸ ਬਿਊਰੋ ਵਲੋਂ ਦਰਜ ਕੇਸ ਅਨੁਸਾਰ ਦੋਸ਼ੀ ਨੇ ਮਾਨਸਾ ਮੰਡੀ ਵਿਖੇ ਸੜਕ ਦੇ ਨਿਰਮਾਣ ਦੇ ਕੰਮ ਲਈ ਤਿਆਰ ਕੀਤੇ ਅਸਲ ਬਿੱਲਾਂ ਵਿਚ ਹੇਰਾ-ਫੇਰੀ ਕਰਕੇ ਜਾਅਲੀ ਦੂਜੇ ਰਨਿੰਗ ਬਿੱਲ ਤਿਆਰ ਕੀਤੇ ਅਤੇ ਜਾਅਲੀ ਦਸਤਖ਼ਤਾਂ ਦੀ ਵਰਤੋਂ ਕਰਦਿਆਂ ਬੀ. ਡੀ. ਏ. ਤੋਂ ਕਰੀਬ 1.50 ਕਰੋੜ ਰੁਪਏ ਦੀ ਵਾਧੂ ਅਦਾਇਗੀ ਕਰਵਾ ਲਈ। ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਅਸਲ ‘ਚ ਲਗਭਗ 73.10 ਲੱਖ ਰੁਪਏ ਹੀ ਦੇਣੇ ਬਣਦੇ ਸਨ, ਜਦਕਿ ਪਹਿਲਾਂ ਦਿੱਤੀ ਐਡਵਾਂਸ ਰਕਮ ਦੀ ਕਟੌਤੀ ਵੀ ਨਹੀਂ ਕੀਤੀ ਗਈ ਸੀ। ਫੋਰੈਂਸਿਕ ਜਾਂਚ ‘ਚ ਵਿਵਾਦਤ ਬਿੱਲਾਂ ‘ਤੇ ਸਬ-ਡਵੀਜ਼ਨਲ ਇੰਜੀਨੀਅਰ ਦੇ ਦਸਤਖ਼ਤ ਜਾਅਲੀ ਪਾਏ ਗਏ।

ਪਿਛਲੀ ਖ਼ਬਰ ਹੜ੍ਹਾਂ ਦੀ ਰੋਕਥਾਮ ਲਈ ਬਣੀਆਂ ਡਰੇਨਾਂ ਤੇ ਸੇਮ ਨਾਲਿਆਂ ਦੀ ਸਫ਼ਾਈ ਬਣੀ ਖਾਨਾਪੂਰਤੀ ਅਗਲੀ ਖ਼ਬਰ ਪੰਜਾਬ ਦੇ ਕਈ ਹਿੱਸਿਆਂ ’ਚ ਪਿਆ ਮੀਂਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।