06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਨਿਊਟਰਾਸਿਊਟੀਕਲ ਪਲਾਂਟ ਵਿਖੇ ਨਿਯਮਾਂ ਦੀ ਉਲੰਘਣਾ ਲਈ ਫਾਰਮਾਸਿਊਟੀਕਲ ਕੰਪਨੀ ਵਿਰੁੱਧ ਕਾਰਵਾਈ

ਅਜੀਤ ਡੈਸਕ 31-07-2026
ਨਵੀਂ ਦਿੱਲੀ, 30 ਜੁਲਾਈ (ਪੀ.ਟੀ.ਆਈ.)–ਫੂਡ ਰੈਗੂਲੇਟਰ ਐਫ.ਐਸ.ਐਸ.ਏ.ਆਈ. ਨੇ ਆਪਣੀ ਨਿਊਟਰਾਸਿਊਟੀਕਲ ਫੈਕਟਰੀ ਵਿਖੇ ਨਿਯਮਾਂ ਦੀ ਕਈ ਉਲੰਘਣਾਵਾਂ ਕਾਰਨ ‘ਦੀਆਰ ਫਾਰਮਾਸਿਊਟੀਕਲਜ਼’ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ। ਵੀਰਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿਚ, ਐਫ.ਐਸ.ਐਸ.ਏ.ਆਈ. ਨੇ ਕਿਹਾ ਕਿ ਪੰਜਾਬ ਵਿਚ ਨਿਰਮਾਣ ਯੂਨਿਟ ਦੇ ਨਿਰੀਖਣ ਦੌਰਾਨ ‘ਨਿਯਮਾਂ ਦੀ ਗੰਭੀਰ ਉਲੰਘਣਾ’ ਪਾਈ ਗਈ। ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (ਐਫ.ਐਸ.ਐਸ.ਏ.ਆਈ.) ਨੇ ਕਿਹਾ, “ਨਿਊਟਰਾਸਿਊਟੀਕਲ ਨਿਰਮਾਣ ਯੂਨਿਟ ਵਿਚ ਚੰਗੇ ਨਿਰਮਾਣ ਅਭਿਆਸਾਂ, ਚੰਗੇ ਸਫਾਈ ਅਭਿਆਸਾਂ ਤੇ ਫੂਡ ਸੇਫਟੀ ਮੈਨੇਜਮੈਂਟ ਸਿਸਟਮ ਸੰਬੰਧੀ ਵੱਡੀਆਂ ਕਮੀਆਂ ਪਾਈਆਂ ਗਈਆਂ। ਇਹ ਨੋਟ ਕਰਦੇ ਹੋਏ ਕਿ ਇਹ ਕਮੀਆਂ ਜਨਤਕ ਸਿਹਤ ਲਈ ਇੱਕ ਮਹੱਤਵਪੂਰਨ ਖ਼ਤਰਾ ਪੈਦਾ ਕਰਦੀਆਂ ਹਨ, ਐਫ.ਐਸ.ਐਸ.ਏ.ਆਈ. ਨੇ ਕਿਹਾ ਕਿ ਐਫ.ਐਸ.ਐਸ. ਐਕਟ, 2006 ਦੀ ਗੰਭੀਰ ਉਲੰਘਣਾ ਹੋਈ ਹੈ। ਰੈਗੂਲੇਟਰ ਨੇ ਕਿਹਾ, “ਐਫ.ਐਸ.ਐਸ.ਏ.ਆਈ. ਲਾਇਸੈਂਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਫੂਡ ਬਿਜ਼ਨਸ ਆਪਰੇਟਰ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਸਾਰੀਆਂ ਕਮੀਆਂ ਨੂੰ ਦੂਰ ਕਰਨ ਅਤੇ ਸਮਰੱਥ ਅਧਿਕਾਰੀ ਦੀ ਸੰਤੁਸ਼ਟੀ ਲਈ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਤੱਕ ਸਾਰੇ ਕਾਰਜਾਂ ਨੂੰ ਤੁਰੰਤ ਬੰਦ ਕਰਨ । ਨਿਰੀਖਣ ਦੌਰਾਨ ਪਾਈਆਂ ਗਈਆਂ ਵੱਡੀਆਂ ਅਤੇ ਗੰਭੀਰ ਕਮੀਆਂ ਦਾ ਵੇਰਵਾ ਦਿੰਦੇ ਹੋਏ, ਐਫ.ਐਸ.ਐਸ.ਏ.ਆਈ. ਨੇ ਕਿਹਾ ਕਿ ਉਲੰਘਣਾਵਾਂ ਬੁਨਿਆਦੀ ਢਾਂਚੇ; ਸਫਾਈ ਅਤੇ ਹਾਊਸਕੀਪਿੰਗ; ਕੀਟ ਨਿਯੰਤਰਣ; ਸਟੋਰੇਜ ਅਤੇ ਹੈਂਡਲਿੰਗ ਵਿਧੀਆਂ; ਪ੍ਰਕਿਰਿਆ ਨਿਯੰਤਰਣ; ਕਰਮਚਾਰੀ ਸਫਾਈ; ਪਾਣੀ ਦੀ ਗੁਣਵੱਤਾ ਨਿਗਰਾਨੀ; ਅਤੇ ਰਿਕਾਰਡ-ਕੀਪਿੰਗ ਵਰਗੇ ਮੁੱਦਿਆਂ ਨਾਲ ਸਬੰਧਿਤ ਹਨ । ਰੈਗੂਲੇਟਰ ਨੇ ਅੱਗੇ ਕਿਹਾ ਕਿ ਕੰਪਨੀ ਆਪਣੇ ਭੋਜਨ ਉਤਪਾਦਾਂ ਦੀ ਸੁਰੱਖਿਆ, ਗੁਣਵੱਤਾ ਅਤੇ ਟਰੇਸੇਬਿਲਟੀ ਨੂੰ ਯਕੀਨੀ ਬਣਾਉਣ ਵਿਚ ਅਸਫਲ ਰਹੀ ਹੈ ।
ਪਿਛਲੀ ਖ਼ਬਰ ਅਮਿਤ ਸ਼ਾਹ ਨੇ ਵਿਦਿਆਰਥੀਆਂ ਵਿਰੁੱਧ ਤਾਕਤ ਦੀ ਵਰਤੋਂ ਦਾ ਹੁਕਮ ਦਿੱਤਾ ਹੋਵੇਗਾ, ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ... ਅਗਲੀ ਖ਼ਬਰ ਸੀ.ਈ.ਸੀ. ਅਤੇ ਚੋਣ ਕਮਿਸ਼ਨ ਦੀ ਨਿਯੁਕਤੀ ਮਾਮਲਾ-ਸੁਪਰੀਮ ਕੋਰਟ ਵਲੋਂ ਫੈਸਲਾ ਰਾਖਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।