06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਅਮਰੀਕਾ ਵਲੋਂ ਈਰਾਨ ਦੇ 10 ਤੋਂ ਵੱਧ ਸ਼ਹਿਰਾਂ ’ਤੇ ਹਮਲੇ

ਅਜੀਤ ਡੈਸਕ 31-07-2026
ਤਹਿਰਾਨ, 30 ਜੁਲਾਈ (ਏਜੰਸੀ)-ਅਮਰੀਕਾ ਨੇ ਵੀਰਵਾਰ ਸਵੇਰੇ ਈਰਾਨ ਦੇ 10 ਤੋਂ ਵੱਧ ਸ਼ਹਿਰਾਂ ’ਤੇ ਹਵਾਈ ਹਮਲੇ ਕੀਤੇ। ਈਰਾਨੀ ਮੀਡੀਆ ਰਿਪੋਰਟਾਂ ਅਨੁਸਾਰ ਕੇਸ਼ਮ, ਕਿਸ਼, ਕਾਜੇਰੂਨ, ਅਹਵਾਜ, ਅਬਾਦਾਨ, ਸ਼ਾਦੇਗਾਨ, ਅਰਵੰਦਕੇਨਾਰ, ਬੁਸ਼ੇਹਰ, ਜਾਮ ਅਤੇ ਖੋਰਮੋਜ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕੇਸ਼ਮ ਦੀਪ ’ਤੇ ਰਿਹਾਇਸ਼ੀ ਇਮਾਰਤ ’ਤੇ ਹੋਏ ਹਮਲੇ ’ਚ ਇਕ ਜੋੜੇ ਅਤੇ ਉਨ੍ਹਾਂ ਦੇ 2 ਸਾਲ ਦੇ ਬੱਚੇ ਦੀ ਮੌਤ ਹੋ ਗਈ, ਜਦੋਂਕਿ ਦੋ ਹੋਰ ਬੱਚੇ ਜ਼ਖ਼ਮੀ ਹੋ ਗਏ। ਅਮਰੀਕੀ ਸੈਂਟਰਲ ਕਮਾਂਡ ਨੇ ਦੱਸਿਆ ਕਿ ਉਸ ਨੇ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ (ਆਈ.ਆਰ.ਜੀ.ਸੀ) ਦੇ ਦਰਜਨਾਂ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਜਿਨ੍ਹਾਂ ’ਚ ਕਮਾਂਡ ਸੈਂਟਰ, ਮਿਜ਼ਾਈਲ ਅਤੇ ਡਰੋਨ ਸਹੂਲਤਾਂ, ਤੱਟੀ ਨਿਗਰਾਨੀ ਅਤੇ ਰੱਖਿਆ ਟਿਕਾਣੇ ਅਤੇ ਸਮੁੰਦਰੀ ਸੈਨਿਕ ਟਿਕਾਣੇ ਸ਼ਾਮਿਲ ਹਨ। ਟਰੰਪ ਨੇ ਹਮਲਿਆਂ ਤੋਂ ਪਹਿਲਾਂ ਕਿਹਾ ਸੀ ਕਿ ਜਾਰਡਨ ’ਚ ਅਮਰੀਕੀ ਸੈਨਿਕ ਅੱਡੇ ’ਤੇ ਮਿਜ਼ਾਈਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਸਾਡੀ ਵਾਰੀ ਹੈ। ਈਰਾਨ-ਅਮਰੀਕਾ ਦੀ ਜੰਗ ਹੁਣ ਮਿਸਰ ਤੱਕ ਪਹੁੰਚ ਗਈ ਹੈ। ਨਿਊਯਾਰਕ ਟਾਈਮਜ਼ ਅਨੁਸਾਰ ਮਿਸਰ ਸਰਕਾਰ ਨੇ ਵੀਰਵਾਰ ਦੱਸਿਆ ਕਿ ਬੁੱਧਵਾਰ ਨੂੰ ਦਮੀਏਟਾ ਬੰਦਰਗਾਹ ’ਤੇ ਦੋ ਗੈਂਸ ਟੈਂਕਰਾਂ ’ਚ ਲੱਗੀ ਅੱਗ ਕੋਈ ਹਾਦਸਾ ਨਹੀਂ ਸੀ, ਬਲਕਿ ਈਰਾਨ ਵਲੋਂ ਕੀਤੇ ਡਰੋਨ ਹਮਲੇ ਦਾ ਨਤੀਜਾ ਸੀ। ਰਿਪੋਰਟਾਂ ਅਨੁਸਾਰ ਡਰੋਨ ਹਮਲੇ ਰਾਹੀ ਅਮਰੀਕੀ ਕੰਪਨੀ ਦੇ ਕੁਦਰਤੀ ਗੈਸ ਭੰਡਾਰਨ ਟੈਂਕਰ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਦੇ ਬਾਅਦ ਅੱਗ ਨੇੜੇ ਖੜ੍ਹੇ ਦੂਸਰੇ ਟੈਂਕਰ ਤੱਕ ਫੈਲ ਗਈ। ਹਾਲਾਂਕਿ ਰਾਹਤ ਟੀਮਾਂ ਨੇ ਜਲਦ ਹੀ ਅੱਗ ’ਤੇ ਕਾਬੂ ਪਾ ਲਿਆ ਅਤੇ ਕੋਈ ਨੁਕਸਾਨ ਨਹੀਂ ਹੋਇਆ। ਨਿਊਯਾਰਕ ਟਾਈਮਜ਼ ਨੇ ਦੋ ਈਰਾਨੀ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਹਮਲੇ ਦਾ ਮਕਸਦ ਇਹ ਸੁਨੇਹਾ ਦੇਣਾ ਸੀ ਕਿ ਜੇਕਰ ਜੰਗ ਹੋਰ ਵਧੀ ਤਾਂ ਦੁਨੀਆ ਦੀ ਸਮੁੰਦਰੀ ਸ਼ਿੰਪਿੰਗ ਅਤੇ ਊਰਜਾ ਸਪਲਾਈ ਵੀ ਗੰਭੀਰ ਰੂਪ ਨਾਲ ਪ੍ਰਭਾਵਿਤ ਹੋ ਸਕਦੀ ਹੈ।
ਪਿਛਲੀ ਖ਼ਬਰ ਚੀਨ ਨੇ “ਸਫਲ” ਬ੍ਰਿਕਸ ਸੰਮੇਲਨ ਲਈ ਭਾਰਤ ਦਾ ਸਮਰਥਨ ਕੀਤਾ, ਪਰ ਸ਼ੀ ਦੀ ਭਾਗੀਦਾਰੀ ’ਤੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਅਗਲੀ ਖ਼ਬਰ ਅਮਿਤ ਸ਼ਾਹ ਨੇ ਵਿਦਿਆਰਥੀਆਂ ਵਿਰੁੱਧ ਤਾਕਤ ਦੀ ਵਰਤੋਂ ਦਾ ਹੁਕਮ ਦਿੱਤਾ ਹੋਵੇਗਾ, ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।