02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਪਾਕਿ ’ਤੇ ਕੁੱਲ ਵਿਦੇਸ਼ੀ ਕਰਜ਼ਾ 137 ਅਰਬ ਡਾਲਰ ਤੋਂ ਵਧਿਆ ਦੇਸ਼ ਹੁਣ ਚੁਣੌਤੀਆਂ ਹੱਲ ਕਰਨ ਦੇ ਸਮਰੱਥ ਨਹੀਂ-ਗ੍ਰਹਿ ਮੰਤਰੀ

ਅਜੀਤ ਡੈਸਕ 01-08-2026
ਅੰਮ੍ਰਿਤਸਰ, 31 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਦੇਸ਼ ਦੀ ਭਿਆਨਕ ਸਥਿਤੀ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਜਨਤਕ ਤੌਰ ‘ਤੇ ਸਵੀਕਾਰ ਕੀਤਾ ਹੈ ਕਿ ਪਾਕਿ ਦੀ ਮੌਜੂਦਾ ਸ਼ਾਸਨ ਪ੍ਰਣਾਲੀ ਪੂਰੀ ਤਰ੍ਹਾਂ ਢਹਿ ਗਈ ਹੈ ਤੇ ਹੁਣ ਇਹ ਦੇਸ਼ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦੇ ਸਮਰੱਥ ਨਹੀਂ ਹੈ। ਰਾਜਧਾਨੀ ਇਸਲਾਮਾਬਾਦ ‘ਚ ਪਹਿਲੇ ਪਾਕਿਸਤਾਨ ਆਰਥਿਕ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਨਕਵੀ ਨੇ ਕਿਹਾ ਕਿ ਜਿਸ ਪ੍ਰਣਾਲੀ ‘ਚ ਅਸੀਂ ਰਹਿੰਦੇ ਹਾਂ ਉਹ ਢਹਿ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿ ਇਸ ਸਮੇਂ ਆਪਣੇ ਇਤਿਹਾਸ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ‘ਚੋਂ ਗੁਜ਼ਰ ਰਿਹਾ ਹੈ। ਦੇਸ਼ ਦਾ ਕੁੱਲ ਵਿਦੇਸ਼ੀ ਕਰਜ਼ਾ ਲਗਭਗ 137 ਅਰਬ ਡਾਲਰ ਤੋਂ ਵੱਧ ਹੋ ਗਿਆ ਹੈ, ਜਿਸ ‘ਚੋਂ ਇਕੱਲੇ ਆਈ. ਐੱਮ. ਐੱਫ. (ਕੌਮਾਂਤਰੀ ਮੁਦਰਾ ਫ਼ੰਡ) ਦਾ ਹੀ 8.8 ਅਰਬ ਡਾਲਰ ਹੈ। ਇਹ ਕੁੱਲ ਸਰਕਾਰੀ ਕਰਜ਼ਾ ਜੀ. ਡੀ. ਪੀ. ਦੇ ਲਗਭਗ 70 ਫ਼ੀਸਦੀ ਤੋਂ 80 ਫ਼ੀਸਦੀ ਤੱਕ ਪਹੁੰਚ ਗਿਆ ਹੈ। ਸਥਿਤੀ ਅਜਿਹੀ ਹੈ ਕਿ ਪਾਕਿਸਤਾਨੀ ਸਰਕਾਰ ਦੇ ਬਜਟ ਦਾ ਲਗਭਗ ਦੋ-ਤਿਹਾਈ ਹਿੱਸਾ ਸਿਰਫ਼ ਪੁਰਾਣੇ ਕਰਜ਼ਿਆਂ ਦੀਆਂ ਵਿਆਜ ਅਦਾਇਗੀਆਂ ‘ਤੇ ਖ਼ਰਚ ਕੀਤਾ ਜਾਂਦਾ ਹੈ।
ਪਿਛਲੀ ਖ਼ਬਰ ਲਯਾਰੀ ਦੇ ਗੈਂਗਸਟਰ ਉਜ਼ੈਰ ਬਲੋਚ ਦੇ ਭਰਾ ’ਤੇ ਹਮਲਾ ਅਣਪਛਾਤੇ ਹਮਲਾਵਰਾਂ ਨੇ ਮਾਰੀ ਗੋਲੀ ਅਗਲੀ ਖ਼ਬਰ ਉਝ ਦਰਿਆ ’ਚ 1.10 ਹਜ਼ਾਰ ਕਿਊਸਿਕ ਪਾਣੀ ਦੀ ਆਮਦ ਬਮਿਆਲ ਸਰਹੱਦੀ ਇਲਾਕੇ ’ਚ ਹੜ੍ਹ ਦਾ ਖ਼ਤਰਾ ਵਧਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।