02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਲਯਾਰੀ ਦੇ ਗੈਂਗਸਟਰ ਉਜ਼ੈਰ ਬਲੋਚ ਦੇ ਭਰਾ ’ਤੇ ਹਮਲਾ ਅਣਪਛਾਤੇ ਹਮਲਾਵਰਾਂ ਨੇ ਮਾਰੀ ਗੋਲੀ

ਅਜੀਤ ਡੈਸਕ 01-08-2026
ਅੰਮ੍ਰਿਤਸਰ, 31 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਦੀ ਜੇਲ੍ਹ ‘ਚ ਬੰਦ ਗੈਂਗਸਟਰ ਉਜ਼ੈਰ ਬਲੋਚ ਦੇ ਭਰਾ ਜ਼ੁਬੈਰ ਬਲੋਚ ‘ਤੇ ਬੀਤੀ ਸ਼ਾਮ ਲਯਾਰੀ ਖੇਤਰ ‘ਚ ਉਸ ਦੇ ਘਰ ਦੇ ਬਾਹਰ ਮੋਟਰਸਾਈਕਲ ‘ਤੇ ਸਵਾਰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਹਮਲੇ ‘ਚ ਉਸ ਸਮੇਤ ਦੋ ਰਾਹਗੀਰ ਗੰਭੀਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜ਼ੁਬੈਰ ਦੀ ਛਾਤੀ ਅਤੇ ਪੇਟ ‘ਚ ਗੋਲੀ ਲੱਗੀ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ। ਹਸਪਤਾਲ ਦੇ ਪ੍ਰਬੰਧਕਾਂ ਦੇ ਅਨੁਸਾਰ ਜ਼ਖਮੀ ਰਾਹਗੀਰਾਂ ‘ਚੋਂ ਇਕ ਦੀ ਹਾਲਤ ਵੀ ਗੰਭੀਰ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਹਮਲਾਵਰਾਂ ਦਾ ਪਤਾ ਲਗਾਉਣ ਲਈ ਘਟਨਾ ਸਥਾਨ ਦੇ ਆਲੇ-ਦੁਆਲੇ ਦੇ ਇਲਾਕੇ ਤੋਂ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਜ਼ੈਰ ਬਲੋਚ ਹਾਲ ਹੀ ‘ਚ ਭਾਰਤੀ ਜਾਸੂਸੀ-ਥ੍ਰਿਲਰ ਫ਼ਿਲਮ ‘ਧੁਰੰਧਰ’ ਲਈ ਖ਼ਬਰਾਂ ‘ਚ ਰਿਹਾ ਹੈ। ਫ਼ਿਲਮ ‘ਚ ਉਸ ਦਾ ਕਿਰਦਾਰ ਅਦਾਕਾਰ ਦਾਨਿਸ਼ ਪੰਡੋਰ ਨੇ ਨਿਭਾਇਆ ਹੈ। ਡੀ. ਆਈ. ਜੀ. ਸਈਦ ਅਸਦ ਰਜ਼ਾ ਨੇ ਕਿਹਾ ਕਿ ਪੁਲਿਸ ਇਸ ਸਮੇਂ ਇਹ ਨਿਰਧਾਰਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਹਮਲਾ ਗੈਂਗ ਯੁੱਧ, ਪੁਰਾਣੀ ਦੁਸ਼ਮਣੀ ਜਾਂ ਕਿਸੇ ਹੋਰ ਉਦੇਸ਼ ਦਾ ਨਤੀਜਾ ਸੀ।
ਪਿਛਲੀ ਖ਼ਬਰ ਬੰਦੀ ਛੋੜ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਗਵਾਲੀਅਰ ਵਿਖੇ ਤਿੰਨ ਰੋਜ਼ਾ ਕੈਪੇਸਿਟੀ ਬਿਲਡਿੰਗ ਪ੍ਰੋਗਰਾਮ ਉਲੀਕਿਆ ਅਗਲੀ ਖ਼ਬਰ ਪਾਕਿ ’ਤੇ ਕੁੱਲ ਵਿਦੇਸ਼ੀ ਕਰਜ਼ਾ 137 ਅਰਬ ਡਾਲਰ ਤੋਂ ਵਧਿਆ ਦੇਸ਼ ਹੁਣ ਚੁਣੌਤੀਆਂ ਹੱਲ ਕਰਨ ਦੇ ਸਮਰੱਥ ਨਹੀਂ-ਗ੍ਰਹਿ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।