02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਇਰਾਦਾ ਕਤਲ ਦੇ ਮੁਲਜ਼ਮ ਨੂੰ ਫ਼ੜਨ ਗਈ ਪੁਲਿਸ ਪਾਰਟੀ ’ਤੇ ਚਲਾਈਆਂ ਗੋਲੀਆਂ ਐੱਸ.ਐੱਚ.ਓ. ਦਾ ਗੰਨਮੈਨ ਤੇ ਤਿੰਨ ਸਾਲ ਦੀ ਬੱਚੀ ਗੋਲੀ ਲੱਗਣ ਨਾਲ ਜ਼ਖ਼ਮੀ

ਤਰਨ ਤਾਰਨ, 1 ਅਗਸਤ (ਹਰਿੰਦਰ ਸਿੰਘ)-ਤਰਨ ਤਾਰਨ ਦੇ ਮੁਹੱਲਾ ਮੁਰਾਦਪੁਰਾ ਵਿਖੇ ਇਰਾਦਾ ਕਤਲ ਦੇ ਕੇਸ ਵਿਚ ਨਾਮਜ਼ਦ ਇਕ ਵਿਅਕਤੀ ਨੂੰ ਫੜਨ ਗਈ ਥਾਣਾ ਸਿਟੀ ਦੀ ਪੁਲਿਸ ਪਾਰਟੀ ’ਤੇ ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਥਾਣਾ ਸਿਟੀ ਤਰਨ ਤਾਰਨ ਦੇ ਐੱਸ. ਐੱਚ.

ਅਜੀਤ ਡੈਸਕ 02-08-2026
ਤਰਨ ਤਾਰਨ, 1 ਅਗਸਤ (ਹਰਿੰਦਰ ਸਿੰਘ)-ਤਰਨ ਤਾਰਨ ਦੇ ਮੁਹੱਲਾ ਮੁਰਾਦਪੁਰਾ ਵਿਖੇ ਇਰਾਦਾ ਕਤਲ ਦੇ ਕੇਸ ਵਿਚ ਨਾਮਜ਼ਦ ਇਕ ਵਿਅਕਤੀ ਨੂੰ ਫੜਨ ਗਈ ਥਾਣਾ ਸਿਟੀ ਦੀ ਪੁਲਿਸ ਪਾਰਟੀ ’ਤੇ ਕੁਝ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਥਾਣਾ ਸਿਟੀ ਤਰਨ ਤਾਰਨ ਦੇ ਐੱਸ.ਐੱਚ.ਓ. ਪਰਮਜੀਤ ਸਿੰਘ ਵਿਰਦੀ ਦੇ ਗੰਨਮੈਨ ਭੁਪਿੰਦਰ ਸਿੰਘ ਅਤੇ ਗਲੀ ਵਿਚ ਖੇਡ ਰਹੀ ਇਕ ਤਿੰਨ ਸਾਲ ਦੀ ਲੜਕੀ (ਪੂਜਾ) ਦੇ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ। ਫਿਲਹਾਲ ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀ ਜਵਾਬੀ ਕਾਰਵਾਈ ’ਚ ਸੰਬੰਧਿਤ ਵਿਅਕਤੀ ਵੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਹੈ ਪਰ ਉਹ ਮੌਕੋ ਤੋ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਪਾਰਟੀ ਨੂੰ ਮੁਰਾਦਪੁਰਾ ਇਲਾਕੇ ਦੇ ਰਹਿਣ ਵਾਲੇ ਪੁੰਗੀ ਨਾਮਕ ਵਿਅਕਤੀ ਇਰਾਦਾ ਕਤਲ ਦੇ ਕੇਸ ਵਿਚ ਲੋੜੀਦਾ ਸੀ, ਉਸ ਨੂੰ ਸੂਚਨਾ ਮਿਲੀ ਕਿ ਇਸ ਸਮੇਂ ਉਹ ਮੁਰਾਦਪੁਰਾ ਵਿਖੇ ਮੌਜੂਦ ਹੈ, ਜਿਸ ਸੰਬੰਧੀ ਪੁਲਿਸ ਪਾਰਟੀ ਨੇ ਜਦ ਮੁਰਾਦਪੁਰਾ ਇਲਾਕੇ ਵਿਚ ਛਾਪਾਮਾਰੀ ਕੀਤੀ ਤਾਂ ਅੱਗੋਂ ਪੁੰਗੀ ਅਤੇ ਉਸ ਦੇ ਸਾਥੀਆਂ ਨੇ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਥਾਣਾ ਸਿਟੀ ਦੇ ਐੱਸ.ਐੱਚ.ਓ. ਪ੍ਰਮਜੀਤ ਸਿੰਘ ਵਿਰਦੀ ਦਾ ਗੰਨਮੈਨ ਭੁਪਿੰਦਰ ਸਿੰਘ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਿਆ, ਜਦਕਿ ਗਲੀ ਵਿਚ ਖੇਡ ਰਹੀ ਪੂਜਾ (3) ਪੁੱਤਰੀ ਨੰਦਨ ਵਾਸੀ ਮੁਰਾਦਪੁਰਾ ਦੇ ਵੀ ਬਾਂਹ ਵਿਚ ਗੋਲੀ ਲੱਗੀ। ਐੱਸ.ਐੱਸ.ਪੀ. ਲਾਂਬਾ ਨੇ ਦੱਸਿਆ ਕਿ ਪੁਲਿਸ ਪਾਰਟੀ ਉਪਰ ਗੋਲੀਬਾਰੀ ਦੌਰਾਨ ਪੂੰਗੀ ਨਾਮਕ ਵਿਅਕਤੀ ਵੀ ਜ਼ਖ਼ਮੀ ਹੋਇਆ ਹੈ।
ਪਿਛਲੀ ਖ਼ਬਰ ਫਿਲੌਰ ਦੀ ਨਿਰਮਲ ਸਹਿਗਲ ਬਰਤਾਨੀਆ ਦੀ ਪੋਰਟਲੈਂਡ ਟਾਊਨ ਕੌਂਸਲ ਦੀ ਪਹਿਲੀ ਪੰਜਾਬੀ ਮੇਅਰ ਬਣੀ ਅਗਲੀ ਖ਼ਬਰ ਕੇਂਦਰ ਸਰਕਾਰ ਸਿੱਖ ਭਾਵਨਾਵਾਂ ਅਨੁਸਾਰ ਫੈਸਲਾ ਕਰੇ-ਧਾਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।