ਫਿਲੌਰ ਦੀ ਨਿਰਮਲ ਸਹਿਗਲ ਬਰਤਾਨੀਆ ਦੀ ਪੋਰਟਲੈਂਡ ਟਾਊਨ ਕੌਂਸਲ ਦੀ ਪਹਿਲੀ ਪੰਜਾਬੀ ਮੇਅਰ ਬਣੀ
ਫਿਲੌਰ, 1 ਅਗਸਤ (ਸਤਿੰਦਰ ਸ਼ਰਮਾ)-ਫਿਲੌਰ ਸ਼ਹਿਰ ਲਈ ਮਾਣ ਵਾਲੀ ਗੱਲ ਹੈ ਕਿ ਫਿਲੌਰ ’ਚ ਜਨਮੀ ਅਤੇ ਵੱਡੀ ਹੋਈ 77 ਸਾਲਾ ਨਿਰਮਲ ਸਹਿਗਲ ਨੂੰ ਬਰਤਾਨੀਆ ਵਿਚ ਪੋਰਟਲੈਂਡ ਟਾਊਨ ਕੌਂਸਲ ਦੀ ਪਹਿਲੀ ਪੰਜਾਬੀ ਮੇਅਰ ਚੁਣਿਆ ਗਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਿਤਾ ਲਾਲਾ ਈਸ਼ਵਰ ਦਾਸ ਵਾਡਰਾ ਫਿਲੌਰ ’ਚ ਸਬ-ਰਜਿਸਟਰਾਰ ਸਨ।
ਅਜੀਤ ਡੈਸਕ
02-08-2026