04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਦਿੱਲੀ ਹਾਈ ਕੋਰਟ : ‘ ਮਕੋਕਾ ’ ਮਾਮਲੇ ’ ਚ ਸਾਬਕਾ ਵਿਧਾਇਕ ਬਾਲਿਆਨ ਦੀ ਜ਼ਮਾਨਤ ਪਟੀਸ਼ਨ ਰੱਦ

ਨਵੀਂ ਦਿੱਲੀ,3 ਅਗਸਤ(ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ‘ਮਕੋਕਾ’ ਦੇ ਮਾਮਲੇ ਵਿਚ ‘ਆਪ’ ਦੇ ਸਾਬਕਾ ਵਿਧਾਇਕ ਨਰੇਸ਼ ਬਾਲਿਆਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਜਸਟਿਸ ਮਨੋਜ ਜੈਨ ਨੇ ਜ਼ਮਾਨਤ ਨੂੰ ਖ਼ਾਰਜ ਕਰਨ ਦਾ ਹੁਕਮ ਦਿੱਤਾ।

ਅਜੀਤ ਡੈਸਕ 04-08-2026
ਨਵੀਂ ਦਿੱਲੀ,3 ਅਗਸਤ(ਜਗਤਾਰ ਸਿੰਘ)-ਦਿੱਲੀ ਹਾਈ ਕੋਰਟ ਨੇ ‘ਮਕੋਕਾ’ ਦੇ ਮਾਮਲੇ ਵਿਚ ‘ਆਪ’ ਦੇ ਸਾਬਕਾ ਵਿਧਾਇਕ ਨਰੇਸ਼ ਬਾਲਿਆਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਜਸਟਿਸ ਮਨੋਜ ਜੈਨ ਨੇ ਜ਼ਮਾਨਤ ਨੂੰ ਖ਼ਾਰਜ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਆਪਣਾ ਫ਼ੈਸਲਾ 27 ਜੁਲਾਈ ਲਈ ਸੁਰੱਖਿਅਤ ਰੱਖ ਲਿਆ ਸੀ। ਦੱਸਣ ਯੋਗ ਹੈ ਕਿ 5 ਮਈ 2025 ਨੂੰ, ਰਾਊਜ਼ ਐਵਨਿਊ ਕੋਰਟ ਨੇ ਨਰੇਸ਼ ਬਾਲਿਆਨ ਸਮੇਤ ਪੰਜ ਮੁਲਜ਼ਮਾਂ ਵਿਰੁੱਧ ਦਿੱਲੀ ਪੁਲਿਸ ਦੁਆਰਾ ਦਾਇਰ ਕੀਤੀ ਗਈ ਪੂਰਕ ਚਾਰਜਸ਼ੀਟ ਦਾ ਨੋਟਿਸ ਲਿਆ ਸੀ। ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਬਾਲਿਆਨ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਦਲੀਲ ਦਿੱਤੀ ਕਿ ਬਾਲਿਆਨ ਵਿਰੁੱਧ ‘ਮਕੋਕਾ’ ਦਾ ਮਾਮਲਾ ਬਣਦਾ ਹੈ ਕਿਉਂਕਿ 2019 ਦੀ ਐਫਆਈਆਰ ਵਿਚ ਅਪਰਾਧਿਕ ਗੰਢਤੁਪ ਦਾ ਖ਼ੁਲਾਸਾ 2024 ਵਿਚ ਹੋ ਗਿਆ ਸੀ।ਸੁਣਵਾਈ ਦੌਰਾਨ, ਦਿੱਲੀ ਪੁਲਿਸ ਵੱਲੋਂ ਪੇਸ਼ ਵਿਸ਼ੇਸ਼ ਸਰਕਾਰੀ ਵਕੀਲ ਅਮਿਤ ਪ੍ਰਸਾਦ ਨੇ ਮਕੋਕਾ ਦੇ ਉਪਬੰਧ ਪੜ੍ਹ ਕੇ ਸੁਣਾਏ, ਜਿਸ ਵਿਚ ਕਿਹਾ ਗਿਆ ਸੀ ਕਿ ਜੋ ਕੋਈ ਵੀ ਕਿਸੇ ਵੀ ਤਰੀਕੇ ਨਾਲ ਅਪਰਾਧ ਵਿਚ ਸਹਾਇਤਾ ਕਰਦਾ ਹੈ, ਉਹ ਮਕੋਕਾ ਦੇ ਦਾਇਰੇ ’ਚ ਆਵੇਗਾ।ਅਮਿਤ ਪ੍ਰਸਾਦ ਨੇ ਕਿਹਾ ਕਿ ਚਾਰਜਸ਼ੀਟ ਵਿਚ ਸਿਰਫ਼ ਇੱਕ ਵਿਅਕਤੀ ਦਾ ਨਹੀਂ, ਸਗੋਂ ਇੱਕ ਗੈਂਗ ਦਾ ਜ਼ਿਕਰ ਹੈ। 2019 ਦੀ ਐਫ.ਆਈਆਰ ਦੇ ਚਸ਼ਮਦੀਦ ਗਵਾਹ ਦੀ 2024 ਵਿੱਚ ਹੱਤਿਆ ਕਰ ਦਿੱਤੀ ਗਈ ਸੀ।
ਪਿਛਲੀ ਖ਼ਬਰ ‘ ਜੰਤਰ ਮੰਤਰ ’ ’ ਤੇ ਹੋਣ ਵਾਲੇ ਧਰਨੇ - ਪ੍ਰਦਰਸ਼ਨਾਂ ’ ਤੇ ਰੋਕ ਲਾਉਣ ਦੀ ਮੰਗ ਅਗਲੀ ਖ਼ਬਰ ਦਿੱਲੀ ਪੁਲਿਸ ਨੇ ਪੱਪੂ ਯਾਦਵ ਦੀ ਸ਼ਿਕਾਇਤ ’ ਤੇ ਦਰਜ ਕੀਤੀ ਐਫ . ਆਈ . ਆਰ .

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।