04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਫੇਸਬੁੱਕ ਤੋਂ ਪ੍ਰਧਾਨ ਮੰਤਰੀ ਦੀ ਵੀਡੀਓ ਹਟਾਉਣ ਲਈ ਜ਼ੁਕਰਬਰਗ ਮੁਆਫ਼ੀ ਮੰਗਣ-ਆਈ.ਟੀ. ਪੈਨਲ ਮੁਖੀ

ਨਵੀਂ ਦਿੱਲੀ, 3 ਅਗਸਤ (ਪੀ. ਟੀ.

ਅਜੀਤ ਡੈਸਕ 04-08-2026
ਨਵੀਂ ਦਿੱਲੀ, 3 ਅਗਸਤ (ਪੀ.ਟੀ.ਆਈ.) ਸੂਚਨਾ ਤਕਨਾਲੋਜੀ ਬਾਰੇ ਵਿਭਾਗ ਨਾਲ ਸਬੰਧਿਤ ਸਥਾਈ ਕਮੇਟੀ ਦੇ ਮੁਖੀ ਨਿਸ਼ੀਕਾਂਤ ਦੂਬੇ ਨੇ ਸੋਮਵਾਰ ਨੂੰ ਕਿਹਾ ਕਿ ਮੈਟਾ ਮੁਖੀ ਮਾਰਕ ਜ਼ੁਕਰਬਰਗ ਨੂੰ ਫੇਸਬੁੱਕ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀਡੀਓ ਹਟਾਉਣ ਲਈ ਨਿੱਜੀ ਤੌਰ ’ਤੇ ਮੁਆਫ਼ੀ ਮੰਗਣੀ ਚਾਹੀਦੀ ਹੈ, ਜਦੋਂ ਕਿ ਕਈ ਹੋਰ ਮੈਂਬਰਾਂ ਨੇ ਜਵਾਬਦੇਹੀ ਤੈਅ ਕਰਨ ਤੋਂ ਬਾਅਦ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ । ਹਾਲਾਂਕਿ, ਸੂਤਰਾਂ ਅਨੁਸਾਰ, ਪੈਨਲ ਵਿਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਵਿਚ ਅਸਹਿਮਤੀ ਲਈ ਜਗ੍ਹਾ ਜ਼ਰੂਰੀ ਹੈ ਤੇ ਸਰਕਾਰ ਵਿਰੋਧੀ ਸਮੱਗਰੀ ਨੂੰ ਰਾਸ਼ਟਰ ਵਿਰੋਧੀ ਨਹੀਂ ਮੰਨਿਆ ਜਾਣਾ ਚਾਹੀਦਾ । ਦੂਬੇ ਨੇ ਸੰਸਦੀ ਪੈਨਲ ਦੀ ਤਿੰਨ ਘੰਟੇ ਤੋਂ ਵੱਧ ਚੱਲੀ ਮੀਟਿੰਗ ਤੋਂ ਬਾਅਦ ਕਿਹਾ ਕਿ ਮੈਟਾ ਨੇ ਖੁਦ ਮੰਨਿਆ ਕਿ ਵੀਡੀਓ ਪੰਜ ਘੰਟਿਆਂ ’ਚ ਹਟਾ ਦਿੱਤਾ ਗਿਆ ਸੀ - ਰਾਤ 12:30 ਵਜੇ ਤੋਂ ਸਵੇਰੇ 5:00 ਵਜੇ ਤੱਕ ਗਾਇਬ ਸੀ। ਇਹ ਇੱਕ ਬਹੁਤ ਗੰਭੀਰ ਮਾਮਲਾ ਹੈ ਤੇ ਜ਼ੁਕਰਬਰਗ ਵਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਪਿਛਲੀ ਖ਼ਬਰ ਬੰਗਲਾਦੇਸ਼ ਨੇ ਹਸੀਨਾ ਦੀ ਪ੍ਰਸਤਾਵਿਤ ਮੀਡੀਆ ਪੇਸ਼ੀ ’ਤੇ ਭਾਰਤ ਤੋਂ ਸਪੱਸ਼ਟੀਕਰਨ ਮੰਗਿਆ ਅਗਲੀ ਖ਼ਬਰ ‘ ਜੰਤਰ ਮੰਤਰ ’ ’ ਤੇ ਹੋਣ ਵਾਲੇ ਧਰਨੇ - ਪ੍ਰਦਰਸ਼ਨਾਂ ’ ਤੇ ਰੋਕ ਲਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।