06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਭਾਈ ਅੰਮ੍ਰਿਤਪਾਲ ਸਿੰਘ ’ਤੇ ਮੁਕੱਦਮਾ ਦਰਜ ਕਰਾਉਣ ਵਾਲੇ ਮਾਵੀ ’ਤੇ ਗੋਲੀਬਾਰੀ

ਮੋਰਿੰਡਾ, 5 ਅਗਸਤ (ਤਰਲੋਚਨ ਸਿੰਘ ਕੰਗ)-ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਾਉਣ ਵਾਲੇ ਵਰਿੰਦਰ ਸਿੰਘ ਮਾਵੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸਲੇਮਪੁਰ ਥਾਣਾ ਮੋਰਿੰਡਾ ’ਤੇ ਬੀਤੇ ਦਿਨ ਉਸ ਸਮੇਂ ਗੋਲੀ ਚੱਲੀ, ਜਦੋਂ ਉਹ ਆਪਣੀ ਬਲੈਰੋ ਗੱਡੀ ਨੰਬਰ ਪੀ. ਬੀ.

ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. (ਡੀ.) ਰਾਜਪਾਲ ਸਿੰਘ ਤੇ ਥਾਣਾ ਮੁਖੀ ਸਿਮਰਨਜੀਤ ਸਿੰਘ। 06-08-2026
ਮੋਰਿੰਡਾ, 5 ਅਗਸਤ (ਤਰਲੋਚਨ ਸਿੰਘ ਕੰਗ)-ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰਾਉਣ ਵਾਲੇ ਵਰਿੰਦਰ ਸਿੰਘ ਮਾਵੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਸਲੇਮਪੁਰ ਥਾਣਾ ਮੋਰਿੰਡਾ ’ਤੇ ਬੀਤੇ ਦਿਨ ਉਸ ਸਮੇਂ ਗੋਲੀ ਚੱਲੀ, ਜਦੋਂ ਉਹ ਆਪਣੀ ਬਲੈਰੋ ਗੱਡੀ ਨੰਬਰ ਪੀ.ਬੀ. 02 ਸੀ.ਆਰ. 2188 ’ਤੇ ਆਪਣੇ ਸਾਥੀ ਹਰਜਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜਲਾਹ ਮਾਜਰਾ ਨਾਲ ਆਪਣੇ ਪਿੰਡ ਸਲੇਮਪੁਰ ਨੂੰ ਜਾ ਰਿਹਾ ਸੀ। ਡੀ.ਐਸ.ਪੀ. (ਡੀ.) ਰਾਜਪਾਲ ਸਿੰਘ ਨੇ ਦੱਸਿਆ ਕਿ 4 ਅਗਸਤ ਦੀ ਸ਼ਾਮ ਨੂੰ ਜਦੋਂ ਵਰਿੰਦਰ ਸਿੰਘ ਮਾਵੀ ਆਪਣੇ ਸਾਥੀ ਨਾਲ ਬਲੈਰੋ ਕਾਰ ਵਿਚ ਆਪਣੇ ਘਰ ਪਰਤ ਰਿਹਾ ਸੀ ਤਾਂ ਜਸਵੀਰ ਸਿੰਘ ਉਰਫ਼ ਕਾਲਾ ਪੁੱਤਰ ਭਾਗ ਸਿੰਘ ਵਾਸੀ ਪਿੰਡ ਸਮਰੌਲੀ ਥਾਰ ਗੱਡੀ ਨੰਬਰ ਪੀ.ਬੀ. 65 ਬੀ.ਐੱਫ. 7648 ਵਿਚ ਜਾ ਰਿਹਾ ਸੀ ਤਾਂ ਜਸਵੀਰ ਸਿੰਘ ਨੇ ਰਸੂਲਪੁਰ ਦੇ ਗੁਰਦੁਆਰਾ ਸਾਹਿਬ ਕੋਲ ਵਰਿੰਦਰ ਸਿੰਘ ਦੀ ਗੱਡੀ ਦੇ ਅੱਗੇ ਆਪਣੀ ਥਾਰ ਲਾ ਲਈ। ਉਪਰੰਤ ਬਲੈਰੋ ਕਾਰ ਵੱਲ ਥਾਰ ਚਾਲਕ ਨੇ ਗੋਲੀਬਾਰੀ ਕਰ ਦਿੱਤੀ ਅਤੇ ਵਰਿੰਦਰ ਸਿੰਘ ਦੇ ਸਾਥੀ ਹਰਜਿੰਦਰ ਸਿੰਘ ਹੈਪੀ ਨੂੰ ਆਪਣਾ ਹਥਿਆਰ ਦਿਖਾ ਕੇ ਜ਼ਬਰਦਸਤੀ ਆਪਣੀ ਥਾਰ ਵਿਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਬੜੀ ਮੁਸ਼ਕਿਲ ਨਾਲ ਵਰਿੰਦਰ ਸਿੰਘ ਤੇ ਉਸ ਦੇ ਸਾਥੀ ਹਰਜਿੰਦਰ ਸਿੰਘ ਨੇ ਭੱਜ ਕੇ ਆਪਣੀ ਜਾਨ ਬਚਾਈ। ਉਨ੍ਹਾਂ ਦੱਸਿਆ ਕਿ ਜਿਥੋਂ ਤੱਕ ਗੋਲੀਬਾਰੀ ਦੀ ਗੱਲ ਆਉਂਦੀ ਹੈ, ਇਸ ਵਿਚ ਭਾਈ ਅੰਮ੍ਰਿਤਪਾਲ ਸਿੰਘ ਦੇ ਕੇਸ ਨਾਲ ਕੋਈ ਵੀ ਕੁਨੈਕਸ਼ਨ ਨਹੀਂ ਜੁੜ ਰਿਹਾ। ਪੁਲਿਸ ਵਲੋਂ ਜਸਵੀਰ ਸਿੰਘ ਨੂੰ ਸ਼ਰਾਬੀ ਹਾਲਤ ਵਿਚ ਥਾਰ ਗੱਡੀ, ਲਾਇਸੰਸੀ ਰਿਵਾਲਵਰ ਦੇ ਨਾਲ ਗ੍ਰਿਫ਼ਤਾਰ ਕਰਕੇ ਰਿਮਾਂਡ ’ਤੇ ਭੇਜ ਦਿੱਤਾ ਹੈ। ਵਰਨਣਯੋਗ ਹੈ ਕਿ ਵਰਿੰਦਰ ਸਿੰਘ ਨੂੰ ਪੁਲਿਸ ਸੁਰੱਖਿਆ ਵੀ ਮਿਲੀ ਹੋਈ ਹੈ। ਪ੍ਰੰਤੂ, ਗੋਲੀਬਾਰੀ ਸਮੇਂ ਸੁਰੱਖਿਆ ਕਰਮਚਾਰੀ ਨਾਲ ਨਹੀਂ ਸਨ।
ਪਿਛਲੀ ਖ਼ਬਰ ਇਜਲਾਸ ਦੌਰਾਨ ‘ਆਪ’ ਦੇ ਕਿਸੇ ਵਿਧਾਇਕ ਨੇ ਬੇਅਦਬੀ ਸੋਧ ਬਿੱਲ ਤੇ ਮੁੱਖ ਮੰਤਰੀ ਬਾਰੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਬਾਰੇ... ਅਗਲੀ ਖ਼ਬਰ ਪੰਜਾਬ ਦੇ ਲੋਕ ਕਾਂਗਰਸ ਨੂੰ ਮੁੜ ਸੱਤਾ ਵਿਚ ਲਿਆਉਣਗੇ -ਭੁਪੇਸ਼ ਬਘੇਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।