06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਪੰਜਾਬ ’ਚ ਝੋਨੇ ਦੀ ਲੁਆਈ ਦਾ ਸੀਜ਼ਨ ਆਖ਼ਰੀ ਪੜਾਅ ’ਚ ਝੋਨੇ ਦੀ ਖੇਤੀ ਹੇਠਲਾ ਰਕਬਾ 32 ਲੱਖ ਹੈਕਟੇਅਰ ਤੋਂ ਪਾਰ

ਬਠਿੰਡਾ, 5 ਅਗਸਤ (ਵੀਰਪਾਲ ਸਿੰਘ)-ਪੰਜਾਬ ਵਿਚ ਝੋਨੇ ਦੀਆਂ ਪਿਛੇਤੀਆਂ ਕਿਸਮਾਂ ਦੀ ਲੁਆਈ ਦਾ ਕੰਮ ਆਖ਼ਰੀ ਪੜਾਅ ਵਿਚ ਪੁੱਜ ਚੁੱਕਾ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਵਲੋਂ ਝੋਨੇ ਦੀ ਲੁਆਈ 5 ਜੂਨ ਅਰੰਭ ਕੀਤੀ ਗਈ ਸੀ।

ਬਠਿੰਡਾ ’ਚ ਇਕ ਥਾਂ ਝੋਨਾ ਲਗਾਉਂਦੇ ਹੋਏ ਮਜ਼ਦੂਰ। ਅਜੀਤ ਤਸਵੀਰ 06-08-2026
ਬਠਿੰਡਾ, 5 ਅਗਸਤ (ਵੀਰਪਾਲ ਸਿੰਘ)-ਪੰਜਾਬ ਵਿਚ ਝੋਨੇ ਦੀਆਂ ਪਿਛੇਤੀਆਂ ਕਿਸਮਾਂ ਦੀ ਲੁਆਈ ਦਾ ਕੰਮ ਆਖ਼ਰੀ ਪੜਾਅ ਵਿਚ ਪੁੱਜ ਚੁੱਕਾ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਿਸਾਨਾਂ ਵਲੋਂ ਝੋਨੇ ਦੀ ਲੁਆਈ 5 ਜੂਨ ਅਰੰਭ ਕੀਤੀ ਗਈ ਸੀ। ਲੰਘੇ 2 ਮਹੀਨਿਆਂ ਤੋ ਸੂਬੇ ਵਿਚ ਝੋਨੇ ਦੀ ਲੁਆਈ ਕੰਮ ਚਾਲੂ ਹੈ। ਮੱਕੀ ਕਾਸ਼ਤਕਾਰ ਕਿਸਾਨਾਂ ਵਲੋਂ ਮੱਕੀ ਦੀ ਕਟਾਈ ਕਰਨ ਤੋਂ ਬਾਅਦ ਝੋਨੇ ਦੀ ਪਿਛੇਤੀਆਂ ਕਿਸਮਾਂ ਦੀ ਲੁਆਈ ਦਾ ਕੰਮ 20 ਜੁਲਾਈ ਤੋਂ ਬਾਅਦ ਅਰੰਭ ਹੋਇਆ ਸੀ, ਜੋ 5 ਅਗਸਤ ਤੱਕ ਲਗਭਗ ਮੁਕੰਮਲ ਹੋਣ ਕਿਨਾਰੇ ਪੁੱਜ ਗਿਆ ਹੈ।ਜ਼ਿਕਰਯੋਗ ਹੈ ਕਿ ਪੰਜਾਬ ਵਿਚ ਪਿਛਲੇ 1 ਦਹਾਕੇ ਤੋਂ ਝੋਨੇ ਹੇਠਲਾ ਰਕਬਾ ਲਗਾਤਾਰ ਵਧ ਰਿਹਾ, ਜੋ ਚਾਲੂ ਝੋਨੇ ਦੀ ਲੁਆਈ ਦੇ ਸੀਜ਼ਨ ਵਿਚ 32 ਲੱਖ ਹੈਕਟੇਅਰ ਤੋਂ ਪਾਰ ਕਰ ਚੁੱਕਿਆ ਹੈ। ਝੋਨੇ ਦੀ ਲੁਆਈ ਦੇ ਚਾਲੂ ਸੀਜ਼ਨ ਵਿਚ ਮੀਂਹ ਘੱਟ ਪੈਣ ਕਰਕੇ ਧਰਤੀ ਹੇਠਲੇ ਪਾਣੀ ਦੀ ਵੱਧ ਵਰਤੋਂ ਕੀਤੇ ਜਾਣ ਨਾਲ ਪਾਣੀ ਦਾ ਪੱਧਰ ਘਟਣ ਲੱਗਾ ਹੈ। ਸੂਬੇ ਦੇ ਕਿਸਾਨਾਂ ਵਲੋਂ ਡੂੰਘੇ ਟਿਊਬਵੈੱਲ ਲਗਾਉਣ ਅਤੇ ਚੱਲ ਰਿਹੇ ਟਿਊਬਵੈੱਲਾਂ ਵਿਚ ਵਾਧੂ ਪਾਈਪਾਂ ਪਾ ਕੇ ਮੱਛੀ ਮੋਟਰਾਂ ਨੂੰ ਨੀਂਵਾ ਕਰਨ ਲਈ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ। ਮੀਂਹ ਘੱਟ ਪੈਣ ਕਾਰਨ ਗਰਮੀ ਵਧਣ ਨਾਲ ਝੋਨੇ ਦੀ ਫ਼ਸਲ ਦੇ ਫੁਟਾਂਦ ਕਰਨ ਵਿਚ ਲੰਬਾ ਸਮਾਂ ਖੜੋਤ ਆਉਣ ਕਰਕੇ ਕਿਸਾਨਾਂ ਵਲੋਂ ਵਾਧੂ ਖਾਦਾਂ ਅਤੇ ਹੋਰ ਮਹਿੰਗੇ ਖੇਤੀ ਉਤਪਾਦਾਂ ਦੀ ਵਰਤੋਂ ਕੀਤੇ ਜਾਣ ਨਾਲ ਕਿਸਾਨਾਂ ‘ਤੇ ਝੋਨੇ ਦੀ ਫ਼ਸਲ ਪੈਦਾਵਾਰ ਨੂੰ ਬਰਕਰਾਰ ਰੱਖਣ ਲਈ ਪ੍ਰਤੀ ਏਕੜ 2 ਤੋਂ ਢਾਈ ਹਜ਼ਾਰ ਰੁਪਏ ਦਾ ਵਾਧੂ ਖਰਚਾ ਕਰਨ ਲਈ ਮਜਬੂਰ ਹੋਣਾ ਪਿਆ ਹੈ। ਇਨ੍ਹਾਂ ਅੰਕੜਿਆਂ ਮੁਤਾਬਿਕ ਇਕ ਹੈਕਟੇਅਰ ਝੋਨੇ ਦੀ ਫ਼ਸਲ ਦੇ ਉਤਪਾਦਨ ਲਈ ਕਿਸਾਨ ਵਲੋਂ 5 ਤੋਂ 7 ਹਜ਼ਾਰ ਰੁਪਏ ਵਾਧੂ ਖਰਚੇ ਦਾ ਬੋਝ ਝੱਲਣਾ ਪੈ ਰਿਹਾ ਹੈ। ਝੋਨੇ ਹੇਠਲੇ ਕੁਲ ਰਕਬੇ ਵਿਚ ਕਿਸਾਨਾਂ ਵਲੋਂ 200 ਕਰੋੜ ਰੁਪਏ ਦਾ ਵਾਧੂ ਖਰਚਾ ਕੀਤੇ ਜਾਣ ਦਾ ਅੰਦਾਜ਼ਾ ਹੈ।ਦੱਸਣਯੋਗ ਹੈ ਕਿ ਇਸ ਵਰ੍ਹੇ ਕਿਸਾਨਾਂ ਵਲੋਂ ਝੋਨੇ ਦੇ ਪ੍ਰਚਲਿਤ ਬੀਜਾਂ ਤੋਂ ਪਾਸੇ ਹਟ ਕੇ ਝੋਨੇ ਦੇ ਹਾਈਬ੍ਰਿਡ ਬਿਜਾਈ ਕੀਤੀ ਗਈ, ਜਿਸ ਵਿਚ ਸਾਵਾ 7501, 7301 ਹਾਈਬ੍ਰਿਡ ਬੀਜ 200 ਤੇ 300 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਖ਼ਰੀਦੇ ਗਏ ਹਨ। ਉਪਰੋਕਤ ਕੁੱਲ ਖਰਚਿਆਂ ਨੂੰ ਦੇਖਿਆ ਜਾਵੇ ਤਾਂ ਕਿਸਾਨਾਂ ’ਤੇ ਅੰਦਾਜ਼ਨ ਇਕ ਹਜ਼ਾਰ ਕਰੋੜ ਦਾ ਵਾਧੂ ਆਰਥਿਕ ਬੋਝ ਪਿਆ। ਕੇਂਦਰ ਸਰਕਾਰ ਵਲੋਂ ਝੋਨੇ ਦੇ ਸਮਰੱਥਨ ਮੁੱਲ ਵਿਚ 70 ਰੁਪਏ ਦਾ ਮਾਮੂਲੀ ਜਿਹਾ ਵਾਧਾ ਕੀਤਾ ਗਿਆ, ਜੋ ਕਿਸਾਨਾਂ ਦੇ ਵਧੇ ਹੋਏ ਲਾਗਤ ਖ਼ਰਚਿਆਂ ਮੁਤਾਬਿਕ ਠੀਕ ਨਹੀਂ ਮੰਨਿਆ ਜਾ ਰਿਹਾ।
ਪਿਛਲੀ ਖ਼ਬਰ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਇਆ ‘ਮੀਰੀ ਪੀਰੀ ਖ਼ਾਲਸਾ ਮਾਰਚ’ ਤਖ਼ਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਹੋਇਆ ਸੰਪੂਰਨ ਅਗਲੀ ਖ਼ਬਰ ਇਜਲਾਸ ਦੌਰਾਨ ‘ਆਪ’ ਦੇ ਕਿਸੇ ਵਿਧਾਇਕ ਨੇ ਬੇਅਦਬੀ ਸੋਧ ਬਿੱਲ ਤੇ ਮੁੱਖ ਮੰਤਰੀ ਬਾਰੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਬਾਰੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।