10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਖੰਡ ਦਾ ਕੋਟਾ ਵਧਣ ਨਾਲ ਵੀ ਮਹਿੰਗਾ ਰਹੇਗਾ ਰੱਖੜੀ ਦਾ ਤਿਉਹਾਰ

ਜਲੰਧਰ, 9 ਅਗਸਤ (ਸ਼ਿਵ ਸ਼ਰਮਾ)-ਇਸ ਸਾਲ ਜਿਥੇ ਪੱਛਮੀ ਏਸ਼ੀਆ ਦੇ ਹਲਾਤਾਂ ਨਾਲ ਲੋਕਾਂ ਦਾ ਪਹਿਲਾਂ ਹੀ ਕਾਫ਼ੀ ਬਜਟ ਵਧ ਗਿਆ ਸੀ। ਇਸ ਸਾਲ ਮਈ ਤੋਂ ਹੀ ਰਿਕਾਰਡ ਤੋੜ ਵਧ ਰਹੀਆਂ ਖੰਡ ਦੀਆਂ ਕੀਮਤਾਂ ਨੇ ਲੋਕਾਂ ਦਾ ਸੁਆਦ ਕੌੜਾ ਕਰ ਦਿੱਤਾ ਹੈ।

ਅਜੀਤ ਡੈਸਕ 10-08-2026
ਜਲੰਧਰ, 9 ਅਗਸਤ (ਸ਼ਿਵ ਸ਼ਰਮਾ)-ਇਸ ਸਾਲ ਜਿਥੇ ਪੱਛਮੀ ਏਸ਼ੀਆ ਦੇ ਹਲਾਤਾਂ ਨਾਲ ਲੋਕਾਂ ਦਾ ਪਹਿਲਾਂ ਹੀ ਕਾਫ਼ੀ ਬਜਟ ਵਧ ਗਿਆ ਸੀ। ਇਸ ਸਾਲ ਮਈ ਤੋਂ ਹੀ ਰਿਕਾਰਡ ਤੋੜ ਵਧ ਰਹੀਆਂ ਖੰਡ ਦੀਆਂ ਕੀਮਤਾਂ ਨੇ ਲੋਕਾਂ ਦਾ ਸੁਆਦ ਕੌੜਾ ਕਰ ਦਿੱਤਾ ਹੈ। ਮਿਠਾਈਆਂ ਸਮੇਤ ਬੇਕਰੀ, ਟਾਫ਼ੀਆਂ ਤੇ ਹੋਰ ਵੀ ਚੀਜ਼ਾਂ ਤਿਆਰ ਕਰਨ ਲਈ ਖੰਡ ਦੀ ਜ਼ਿਆਦਾ ਵਰਤੋ ਹੁੰਦੀ ਹੈ ਤੇ ਇਸ ਨੇ ਹੀ ਇਕ ਮਹੀਨੇ ਤੋਂ ਲਗਾਤਾਰ ਮਹਿੰਗੇ ਹੋਣ ਦਾ ਰਿਕਾਰਡ ਬਣਾਇਆ ਹੈ, ਜਦਕਿ ਕੇਂਦਰ ਸਰਕਾਰ ਮਈ ਮਹੀਨੇ ਤੋਂ ਹੀ ਖੰਡ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ। ਸਰਕਾਰ ਨਾ ਸਿਰਫ਼ ਇਸ ਦੀ ਜਮਾਂ ਖੋਰੀ ਰੋਕਣ ਲਈ ਖੰਡ ਦਾ ਤੈਅ ਸਟਾਕ ਰੱਖਣ ਦੀ ਹਦਾਇਤ ਕਰ ਚੁੱਕੀ ਹੈ, ਸਗੋਂ ਖੰਡ ਦੀਆਂ ਕੀਮਤਾਂ ’ਤੇ ਕੰਟਰੋਲ ਕਰਨ ਲਈ ਖੰਡ ਉਦਯੋਗ ਨਾਲ ਵੀ ਇਸ ਬਾਰੇ ਲਗਾਤਾਰ ਸੰਪਰਕ ਵਿਚ ਹੈ, ਜਿਸ ਦੇ ਤਹਿਤ ਅਗਸਤ ਮਹੀਨੇ ਵਿਚ ਤਿਉਹਾਰੀ ਸੀਜ਼ਨ ਦਾ ਪਹਿਲਾ ਵੱਡਾ ਆਉਣ ਵਾਲੇ ਰੱਖੜੀ ਦੇ ਤਿਉਹਾਰ ਲਈ ਜੁਲਾਈ ਦੇ ਮੁਕਾਬਲੇ ਖੰਡ ਦਾ ਕੋਟਾ ਜ਼ਿਆਦਾ ਜਾਰੀ ਕੀਤਾ ਗਿਆ ਹੈ। ਚਾਹੇ ਇਹ ਕੋਟਾ ਜੁਲਾਈ ਦੇ ਮੁਕਾਬਲੇ ਅਗਸਤ ਵਿਚ 50 ਹਜ਼ਾਰ ਟਨ ਜ਼ਿਆਦਾ ਖੰਡ ਦਾ ਕੋਟਾ ਮਿਲਿਆ ਹੈ ਪਰ ਇਸ ਦੇ ਬਾਵਜੂਦ ਵੀ ਇਸ ਤਿਉਹਾਰੀ ਸੀਜ਼ਨ ਵਿਚ ਖੰਡ ਦੀਆਂ ਕੀਮਤਾਂ ਹੇਠਾਂ ਆਉਣ ਦੀ ਸੰਭਾਵਨਾ ਨਹੀਂ ਹੈ। ਇਕ ਮਹੀਨੇ ਵਿਚ ਹੀ 15 ਤੋਂ ਲੈ ਕੇ 16 ਫ਼ੀਸਦੀ ਤੱਕ ਖੰਡ ਦੀਆਂ ਕੀਮਤਾਂ ਵਧਣ ਨਾਲ ਜਰੂਰ ਲੋਕਾਂ ਦਾ ਬਜਟ ਹਿੱਲ ਗਿਆ ਹੈ, ਸਗੋਂ ਇਸ ਨਾਲ ਖੰਡ ਤੋਂ ਮਿਠਾਈ, ਬੇਕਰੀ ਦੇ ਉਤਪਾਦ ਤਿਆਰ ਕਰਨ ਵਾਲੇ ਵੀ ਚਿੰਤਤ ਹਨ। ਜੇਕਰ ਇਹ ਤੇਜ਼ੀ ਜਾਰੀ ਰਹਿੰਦੀ ਹੈ ਤਾਂ ਤਿਉਹਾਰੀ ਸੀਜ਼ਨ ਵਿਚ ਇਨ੍ਹਾਂ ਉਤਪਾਦਾਂ ’ਤੇ ਕੀਮਤਾਂ ਦਾ ਅਸਰ ਦਿੱਖ ਸਕਦਾ ਹੈ।
ਪਿਛਲੀ ਖ਼ਬਰ ‘ਆਪ’ ਦੇ ਬੂਥ ਵਰਕਰਾਂ ਨਾਲ ਮਨੀਸ਼ ਸਿਸੋਦੀਆ, ਡਾ. ਬਲਬੀਰ ਸਿੰਘ ਤੇ ਹੋਰ। ‘ ਆਪ’ ਵਲੋਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ... ਅਗਲੀ ਖ਼ਬਰ ਅਕਾਲੀ ਦਲ (ਪੁਨਰ-ਸੁਰਜੀਤ) ਦੇ ਇਕ ਸਾਲ ਪੂਰਾ ਹੋਣ ’ਤੇ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੱਲ੍ਹ-ਗਿਆਨੀ ਹਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।