15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਐਲਨ ਵਿਖੇ ਅਗਲੇ ਹਫ਼ਤੇ ਤੋਂ ਨੀਟ-ਰਪੀਟਰਜ਼ ਬੈਚ ਸ਼ੁਰੂ

ਕੋਟਾ, 14 ਅਗਸਤ (ਅਜੀਤ ਬਿਊਰੋ)-ਨੀਟ-ਯੂ. ਜੀ.

ਅਜੀਤ ਡੈਸਕ 15-08-2026
ਕੋਟਾ, 14 ਅਗਸਤ (ਅਜੀਤ ਬਿਊਰੋ)-ਨੀਟ-ਯੂ.ਜੀ. ਨਤੀਜਿਆਂ ਤੋਂ ਬਾਅਦ ਕਾਉਂਸਲਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਚੋਣ ਭਰਨ ਤੋਂ ਬਾਅਦ, ਹੁਣ ਅਲਾਟਮੈਂਟਾਂ ਜਾਰੀ ਹਨ। ਇਸ ਦੇ ਨਾਲ, ਨੀਟ-ਯੂ.ਜੀ. 2027 ਦੀ ਤਿਆਰੀ ਲਈ ਵੱਡੀ ਗਿਣਤੀ ਵਿਚ ਨੀਟ ਰੀਪੀਟਰ ਵਿਦਿਆਰਥੀ ਇਕ ਵਾਰ ਫਿਰ ਕੋਟਾ ਵਾਪਸ ਆ ਰਹੇ ਹਨ। ਐਲਨ ਕੋਟਾ ਦੇ ਪ੍ਰਧਾਨ ਵਿਨੋਦ ਕੁਮਾਵਤ ਨੇ ਕਿਹਾ ਕਿ ਐਲਨ ਕਰੀਅਰ ਇੰਸਟੀਚਿਊਟ ਨੇ ਨੀਟ-ਯੂ.ਜੀ. ਦੀ ਤਿਆਰੀ ਲਈ ਲੀਡਰ, ਅਚੀਵਰ ਤੇ ਅਲਫ਼ਾ ਅਚੀਵਰ ਬੈਚਾਂ ਦਾ ਐਲਾਨ ਕੀਤਾ ਹੈ। ਵੱਖ-ਵੱਖ ਤਰੀਕਾਂ ’ਤੇ ਸ਼ੁਰੂ ਹੋਣ ਵਾਲੇ ਬੈਚਾਂ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਆਉਣ ਵਾਲਾ ਲੀਡਰ ਬੈਚ 17 ਅਗਸਤ ਨੂੰ, ਅਚੀਵਰ ਬੈਚ 18 ਤੇ 25 ਅਗਸਤ ਨੂੰ ਅਤੇ ਅਲਫ਼ਾ ਅਚੀਵਰ ਬੈਚ 19 ਅਗਸਤ ਅਤੇ 2 ਸਤੰਬਰ ਨੂੰ ਸ਼ੁਰੂ ਹੋਵੇਗਾ। ਨੀਟ-ਯੂ.ਜੀ. ਸਕੋਰਾਂ ਦੇ ਆਧਾਰ ’ਤੇ ਇਨ੍ਹਾਂ ਬੈਚਾਂ ਵਿੱਚ ਦਾਖਲੇ ਲਈ ਵਿਸ਼ੇਸ਼ ਫੀਸ ਰਿਆਇਤਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਜਿਹੜੇ ਵਿਦਿਆਰਥੀ ਸਰਕਾਰੀ ਮੈਡੀਕਲ ਕਾਲਜਾਂ ਵਿਚ ਦਾਖਲੇ ਤੋਂ ਕੁਝ ਅੰਕਾਂ ਨਾਲ ਖੁੰਝ ਗਏ ਸਨ, ਉਹ ਹੁਣ ਇਨ੍ਹਾਂ ਬੈਚਾਂ ਵਿਚ ਦਾਖਲਾ ਲੈਣ ਲਈ ਕੋਟਾ ਆ ਰਹੇ ਹਨ।
ਪਿਛਲੀ ਖ਼ਬਰ ਸੁਖਬੀਰ ਸਿੰਘ ਬਾਦਲ ’ਤੇ ਹਮਲੇ ਦੀ ਸਖ਼ਤ ਨਿਖੇਧੀ ਅਗਲੀ ਖ਼ਬਰ ਸੀ.ਬੀ.ਆਈ. ਜਾਂਚ ਕਰਵਾਈ ਜਾਵੇ-ਮਹੇਸ਼ਇੰਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।