22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਆਬਕਾਰੀ ਵਿਭਾਗ ਦੇ ਵਧੀਕ ਕਮਿਸ਼ਨਰ ਨਾਲ ਕੁੱਟਮਾਰ

ਲੁਧਿਆਣਾ, 20 ਅਗਸਤ (ਜਸਵਿੰਦਰ ਸਿੰਘ)-ਆਬਕਾਰੀ ਵਿਭਾਗ ਦੇ ਵਧੀਕ ਕਮਿਸ਼ਨਰ ਅਮਿਤ ਗੋਇਲ ਨੇ ਦੱਸਿਆ ਕਿ ਉਹ ਆਪਣੇ ਦਫ਼ਤਰ ਵਿਚ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਉਨ੍ਹਾਂ ਦੇ ਦਫ਼ਤਰ ਵਿਚ ਦਾਖਲ ਹੋਇਆ।

ਮੂੰਹ ’ਤੇ ਲੱਗੀ ਸੱਟ ਦਿਖਾਉਂਦੇ ਹੋਏ ਵਧੀਕ ਕਮਿਸ਼ਨਰ ਅਮਿਤ ਗੋਇਲ। ਅਜੀਤ ਤਸਵੀਰ 21-08-2026
ਲੁਧਿਆਣਾ, 20 ਅਗਸਤ (ਜਸਵਿੰਦਰ ਸਿੰਘ)-ਆਬਕਾਰੀ ਵਿਭਾਗ ਦੇ ਵਧੀਕ ਕਮਿਸ਼ਨਰ ਅਮਿਤ ਗੋਇਲ ਨੇ ਦੱਸਿਆ ਕਿ ਉਹ ਆਪਣੇ ਦਫ਼ਤਰ ਵਿਚ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ। ਇਸ ਦੌਰਾਨ ਇਕ ਵਿਅਕਤੀ ਉਨ੍ਹਾਂ ਦੇ ਦਫ਼ਤਰ ਵਿਚ ਦਾਖਲ ਹੋਇਆ। ਅਮਿਤ ਗੋਇਲ ਅਨੁਸਾਰ ਉਨ੍ਹਾਂ ਪੁੱਛਿਆ ਕਿ ਉਹ ਬਿਨਾ ਇਜਾਜ਼ਤ ਦੇ ਉਸ ਦੇ ਕਮਰੇ ਵਿਚ ਕਿਵੇਂ ਦਾਖਲ ਹੋਇਆ, ਜਿਸ ’ਤੇ ਉਸ ਨੂੰ ਗ਼ੁੱਸਾ ਆਇਆ ਅਤੇ ਉਸ ਨੇ ਉਸ ਨਾਲ ਉਚੀ ਆਵਾਜ਼ ਵਿਚ ਬੋਲਣਾ ਸ਼ੁਰੂ ਕਰ ਦਿੱਤਾ। ਫਿਰ ਉਸਨੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।ਦੋਸ਼ ਹੈ ਕਿ ਕਥਿਤ ਦੋਸ਼ੀ ਵਧੀਕ ਕਮਿਸ਼ਨਰ ਦਾ ਕਾਲਰ ਫੜ ਲਿਆ ਅਤੇ ਉਸ ਦੀ ਕਮੀਜ਼ ਪਾੜ ਦਿੱਤੀ।ਉਸ ਦਾ ਸਰਕਾਰੀ ਮੋਬਾਈਲ ਤੇ ਐਨਕਾ ਵੀ ਤੋੜ ਦਿੱਤੀਆਂ। ਘਟਨਾ ਤੋਂ ਬਾਅਦ ਵਧੀਕ ਕਮਿਸ਼ਨਰ ਨੇ ਡਿਵੀਜ਼ਨ ਨੰਬਰ 5 ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ। ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਨੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਆਲ ਇੰਡੀਆ ਟੂਰਿਸਟ ਪਰਮਿਟ ਬਿਨੈਕਾਰਾਂ ਨੂੰ ਸਿੱਧੇ ਆਨਲਾਈਨ ਜਾਰੀ ਹੋਣਗੇ-ਚੀਮਾ ਅਗਲੀ ਖ਼ਬਰ ਰੱਖੜੀ ਦੇ ਤਿਉਹਾਰ ਮੌਕੇ ਵਧੇ ਖੰਡ ਦੇ ਭਾਅ ਨਾਲ ਮਿਠਾਈਆਂ ਦਾ ਸਵਾਦ ਪਿਆ ਫਿੱਕਾ ਮਿਠਾਈਆਂ ਦੇ ਭਾਅ ਵਿਚ 30 ਤੋਂ 40 ਫ਼ੀਸਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।