25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਆਸਟ੍ਰੇਲੀਆਈ ਅਦਾਲਤ ਦਾ ਫ਼ੈਸਲਾ : ਬਾਸਮਤੀ ’ ਤੇ ਭਾਰਤ ਦਾ ਵਿਸ਼ੇਸ਼ ਹੱਕ ਰੱਦ

ਮੂਣਕ, 24 ਅਗਸਤ (ਕੇਵਲ ਸਿੰਗਲਾ)-ਆਸਟ੍ਰੇਲੀਆ ਦੀ ਫੈਡਰਲ ਕੋਰਟ ਨੇ ਭਾਰਤੀ ਬਾਸਮਤੀ ਲਈ ਆਸਟ੍ਰੇਲੀਆ ’ਚ ਵਿਸ਼ੇਸ਼ ਸਰਟੀਫਿਕੇਸ਼ਨ ਟ੍ਰੇਡਮਾਰਕ ਦੀ ਮੰਗ ਰੱਦ ਕਰ ਦਿੱਤੀ ਹੈ। ਇਸ ਫ਼ੈਸਲੇ ਨਾਲ ਪੰਜਾਬ ਅਤੇ ਹਰਿਆਣਾ ਦੇ ਬਾਸਮਤੀ ਨਿਰਯਾਤਕਾਂ ਲਈ ਮੁਕਾਬਲਾ ਵਧਣ ਦੀ ਸੰਭਾਵਨਾ ਹੈ।

ਅਜੀਤ ਡੈਸਕ 25-08-2026
ਮੂਣਕ, 24 ਅਗਸਤ (ਕੇਵਲ ਸਿੰਗਲਾ)-ਆਸਟ੍ਰੇਲੀਆ ਦੀ ਫੈਡਰਲ ਕੋਰਟ ਨੇ ਭਾਰਤੀ ਬਾਸਮਤੀ ਲਈ ਆਸਟ੍ਰੇਲੀਆ ’ਚ ਵਿਸ਼ੇਸ਼ ਸਰਟੀਫਿਕੇਸ਼ਨ ਟ੍ਰੇਡਮਾਰਕ ਦੀ ਮੰਗ ਰੱਦ ਕਰ ਦਿੱਤੀ ਹੈ। ਇਸ ਫ਼ੈਸਲੇ ਨਾਲ ਪੰਜਾਬ ਅਤੇ ਹਰਿਆਣਾ ਦੇ ਬਾਸਮਤੀ ਨਿਰਯਾਤਕਾਂ ਲਈ ਮੁਕਾਬਲਾ ਵਧਣ ਦੀ ਸੰਭਾਵਨਾ ਹੈ। ਪੰਜਾਬ ਦੇਸ਼ ਦੇ ਬਾਸਮਤੀ ਨਿਰਯਾਤ ’ਚ ਕਰੀਬ 40 ਫੀਸਦੀ ਹਿੱਸਾ ਪਾਉਂਦਾ ਹੈ। ਅਦਾਲਤ ਨੇ ਕਿਹਾ ਕਿ ‘ਬਾਸਮਤੀ’ ਨੂੰ ਖਪਤਕਾਰ ਕਿਸੇ ਇਕ ਦੇਸ਼ ਦੀ ਵਿਸ਼ੇਸ਼ ਪਛਾਣ ਦੀ ਬਜਾਏ ਭਾਰਤ ਅਤੇ ਪਾਕਿਸਤਾਨ ਦੇ ਕੁਝ ਹਿੱਸਿਆਂ ’ਚ ਪੈਦਾ ਹੋਣ ਵਾਲੇ ਚੌਲ ਦੀ ਇਕ ਕਿਸਮ ਵਜੋਂ ਸਮਝਦੇ ਹਨ। ਭਾਰਤ ਦੀ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦ ਨਿਰਯਾਤ ਵਿਕਾਸ ਅਥਾਰਟੀ (ਏ.ਪੀ.ਈਡਾ.) ਨੇ ਭਾਰਤੀ ਬਾਸਮਤੀ ਨੂੰ ਵਿਸ਼ੇਸ਼ ਮਾਨਤਾ ਦਿਵਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਅਦਾਲਤ ਨੇ ਇਸ ਨੂੰ ਮਨਜ਼ੂਰ ਨਹੀਂ ਕੀਤਾ। ਇਸ ਨਾਲ ਆਸਟ੍ਰੇਲੀਆਈ ਬਾਜ਼ਾਰ ’ਚ ਭਾਰਤੀ ਨਿਰਯਾਤਕਾਂ ਨੂੰ ਹੁਣ ਪਾਕਿਸਤਾਨੀ ਬਾਸਮਤੀ ਨਾਲ ਸਿੱਧਾ ਮੁਕਾਬਲਾ ਕਰਨਾ ਪਵੇਗਾ। ਦੂਜੇ ਪਾਸੇ, ਬਾਸਮਤੀ ਦਾ ਸਮੁੰਦਰੀ ਨਿਰਯਾਤ ਪਹਿਲਾਂ ਹੀ ਹਾਰਮੁਜ਼ ਅਤੇ ਲਾਲ ਸਾਗਰ ਦੇ ਬਾਬ-ਅਲ-ਮੰਦਬ ਰਸਤੇ ਦੀਆਂ ਅਸਥਿਰਤਾਵਾਂ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਸਮੁੰਦਰੀ ਰਸਤਿਆਂ ’ਚ ਰੁਕਾਵਟ, ਵਧਦਾ ਭਾੜਾ ਅਤੇ ਸਪਲਾਈ ਨੂੰ ਲੈ ਕੇ ਅਨਿਸ਼ਚਿਤਤਾ ਨੇ ਨਿਰਯਾਤਕਾਂ ਦੀਆਂ ਮੁਸ਼ਕਿਲਾਂ ਵਧਾਈਆਂ ਹਨ। ਇਸ ਦਾ ਅਸਰ ਅੱਗੇ ਚੱਲ ਕੇ ਬਾਸਮਤੀ ਦੀ ਮੰਗ, ਭੰਡਾਰ ਅਤੇ ਕੀਮਤਾਂ ’ਤੇ ਵੀ ਪੈ ਸਕਦਾ ਹੈ। ਕਿਸਾਨਾਂ ਲਈ ਰਾਹਤ ਦੀ ਗੱਲ ਇਹ ਹੈ ਕਿ ਇਸ ਸਾਲ ਬਾਸਮਤੀ ਦੀ ਕਾਸ਼ਤ ਘੱਟ ਰਹਿਣ ਅਤੇ ਪੁਰਾਣਾ ਸਟਾਕ ਕਾਫ਼ੀ ਹੱਦ ਤੱਕ ਖ਼ਤਮ ਹੋਣ ਕਾਰਨ ਮੰਗ-ਸਪਲਾਈ ਦਾ ਸੰਤੁਲਨ ਕਿਸਾਨਾਂ ਦੇ ਹੱਕ ’ਚ ਰਹਿਣ ਦੀ ਉਮੀਦ ਹੈ। ਬਾਸਮਤੀ ਦਾ ਬਾਜ਼ਾਰ ਸਥਿਰ ਨਹੀਂ ਰਹਿੰਦਾ-ਕਦੇ ਨਿਰਯਾਤ ’ਚ ਵਾਧਾ, ਕਦੇ ਸਟਾਕ ਦੀ ਸਥਿਤੀ, ਮੌਸਮ ਅਤੇ ਕਦੇ ਸਮੁੰਦਰੀ ਰਸਤਿਆਂ ਦੀਆਂ ਮੁਸ਼ਕਿਲਾਂ ਭਾਅ ਨੂੰ ਪ੍ਰਭਾਵਿਤ ਕਰਦੀਆਂ ਹਨ। ਇਸ ਲਈ ਆਸਟ੍ਰੇਲੀਆ ਦੇ ਫ਼ੈਸਲੇ ਦੇ ਬਾਵਜੂਦ ਆਉਣ ਵਾਲੇ ਮਹੀਨਿਆਂ ’ਚ ਬਾਸਮਤੀ ਦੇ ਹਾਲਾਤ ਮੁੜ ਬਦਲ ਸਕਦੇ ਹਨ।
ਪਿਛਲੀ ਖ਼ਬਰ ਪੰਜਾਬ ਏ.ਆਈ., ਡਿਜੀਟਲ ਇਨੋਵੇਸ਼ਨ ਅਤੇ ਗਲੋਬਲ ਕੈਪੇਬਿਲਟੀ ਸੈਂਟਰਾਂ ਲਈ ਪ੍ਰਮੁੱਖ ਕੇਂਦਰ ਵਜੋਂ ਉੱਭਰ ਰਿਹਾ ਹੈ-ਮੁੱਖ ਮੰਤਰ... ਅਗਲੀ ਖ਼ਬਰ ਅੱਜ ਤੋਂ ਅਣਮਿੱਥੇ ਸਮੇਂ ਲਈ ਬੰਦ ਰਹਿਣਗੇ ਸੂਬੇ ਦੇ ਸਾਰੇ ਆਮ ਆਦਮੀ ਕਲੀਨਿਕ, ਸਟਾਫ਼ ਗਿਆ ਹੜਤਾਲ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।