26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮਦਰੱਸੇ ’ਚੋਂ ਲਾਪਤਾ ਹੋਏ 4 ਬੱਚਿਆਂ ਨੂੰ 12 ਘੰਟਿਆਂ ’ਚ ਲੱਭ ਕੇ ਮਾਪਿਆਂ ਹਵਾਲੇ ਕੀਤਾ

ਅਮਰਗੜ੍ਹ (ਸੰਗਰੂਰ), 24 ਅਗਸਤ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਪਿੰਡ ਬਿੰਜੋਕੀ ਸਥਿਤ ਇੱਕ ਮਦਰਸੇ ’ਚੋਂ ਤੜਕਸਾਰ ਕੰਧ ਟੱਪ ਕੇ ਭੱਜੇ 4 ਨਾਬਾਲਗ ਲਾਪਤਾ ਹੋਏ ਵਿਦਿਆਰਥੀਆਂ ਨੂੰ ਅਮਰਗੜ੍ਹ ਪੁਲਿਸ ਨੇ ਮਹਿਜ਼ 12 ਘੰਟਿਆਂ ਅੰਦਰ ਸੁਰੱਖਿਅਤ ਬਰਾਮਦ ਕਰਕੇ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਨਵਦੀਪ ਕੌਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸ.

ਅਜੀਤ ਡੈਸਕ 25-08-2026
ਅਮਰਗੜ੍ਹ (ਸੰਗਰੂਰ), 24 ਅਗਸਤ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਪਿੰਡ ਬਿੰਜੋਕੀ ਸਥਿਤ ਇੱਕ ਮਦਰਸੇ ’ਚੋਂ ਤੜਕਸਾਰ ਕੰਧ ਟੱਪ ਕੇ ਭੱਜੇ 4 ਨਾਬਾਲਗ ਲਾਪਤਾ ਹੋਏ ਵਿਦਿਆਰਥੀਆਂ ਨੂੰ ਅਮਰਗੜ੍ਹ ਪੁਲਿਸ ਨੇ ਮਹਿਜ਼ 12 ਘੰਟਿਆਂ ਅੰਦਰ ਸੁਰੱਖਿਅਤ ਬਰਾਮਦ ਕਰਕੇ ਉਨ੍ਹਾਂ ਦੇ ਮਾਪਿਆਂ ਹਵਾਲੇ ਕਰ ਦਿੱਤਾ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਨਵਦੀਪ ਕੌਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐੱਸ.ਐੱਸ.ਪੀ. ਗੁਰਮੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਪੁਲਿਸ ਟੀਮਾਂ ਨੇ ਤੁਰੰਤ ਛਾਣਬੀਣ ਸ਼ੁਰੂ ਕਰਦਿਆਂ 12 ਘੰਟਿਆਂ ਦੇ ਅੰਦਰ-ਅੰਦਰ ਚਾਰੇ ਬੱਚਿਆਂ ਗ਼ੁਲਾਮ ਮੁਹੰਮਦ ਵਾਸੀ ਮਤੋਈ, ਇਮਰਾਨ ਮਾਨੀ ਵਾਸੀ ਮਲੇਰਕੋਟਲਾ, ਅਬਦੁਲ ਅਹਿਦ ਵਾਸੀ ਮਲੇਰਕੋਟਲਾ ਅਤੇ ਮੁਹੰਮਦ ਜ਼ੀਸ਼ਾਨ ਵਾਸੀ ਆਬਾਸਪੁਰਾ ਨੂੰ ਪਿੰਡ ਜੰਡਾਲੀ ਤੋਂ ਸੁਰੱਖਿਅਤ ਲੱਭ ਲਿਆ ਤੇ ਬਣਦੀ ਕਾਨੂੰਨੀ ਕਾਰਵਾਈ ਉਪਰੰਤ ਬੱਚਿਆਂ ਨੂੰ ਉਨ੍ਹਾਂ ਦੇ ਵਾਰਸਾਂ ਦੇ ਸਪੁਰਦ ਕਰ ਦਿੱਤਾ। ਇਸ ਮੌਕੇ ਮੁਨਸ਼ੀ ਰਾਮ ਦਾਸ, ਏ.ਐੱਸ.ਆਈ. ਇਰਫ਼ਾਨ ਖ਼ਾਨ, ਏ.ਐੱਸ.ਆਈ. ਜਸਵੀਰ ਕੌਰ ਅਤੇ ਕਰਮਜੀਤ ਸਿੰਘ ਸਮੇਤ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ।
ਪਿਛਲੀ ਖ਼ਬਰ 1 ਸਤੰਬਰ ਤੋਂ ਲਗਾਏ ਜਾ ਰਹੇ ਧਰਨੇ ਲਈ ਸੈਕਟਰ 48-49 ਵਿਚਲੀ ਥਾਂ ਅਲਾਟ-ਰਾਜੇਵਾਲ ਅਗਲੀ ਖ਼ਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਧਿਆਪਕਾਂ , ਸਿੱਖਿਆ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।