28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਵਲੋਂ ਯੂਥ ਵਿੰਗ ਵਿਚ ਨਵੀਆਂ ਨਿਯੁਕਤੀਆਂ

ਚੰਡੀਗੜ੍ਹ, 27 ਅਗਸਤ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਯੂਥ ਵਿੰਗ ਦੇ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਯੂਥ ਵਿੰਗ ਦਾ ਵਿਸਥਾਰ ਕਰਦਿਆਂ 2 ਮੀਤ ਪ੍ਰਧਾਨ, 5 ਜਨਰਲ ਸਕੱਤਰ, 10 ਜਥੇਬੰਦਕ ਸਕੱਤਰ ਅਤੇ 3 ਜ਼ਿਲ੍ਹਾ ਪ੍ਰਧਾਨਾਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਹਨ।

ਅਜੀਤ ਡੈਸਕ 28-08-2026
ਚੰਡੀਗੜ੍ਹ, 27 ਅਗਸਤ (ਪ੍ਰੋ. ਅਵਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਯੂਥ ਵਿੰਗ ਦੇ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਯੂਥ ਵਿੰਗ ਦਾ ਵਿਸਥਾਰ ਕਰਦਿਆਂ 2 ਮੀਤ ਪ੍ਰਧਾਨ, 5 ਜਨਰਲ ਸਕੱਤਰ, 10 ਜਥੇਬੰਦਕ ਸਕੱਤਰ ਅਤੇ 3 ਜ਼ਿਲ੍ਹਾ ਪ੍ਰਧਾਨਾਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਹਨ।ਜਾਰੀ ਸੂਚੀ ਅਨੁਸਾਰ ਮੀਤ ਪ੍ਰਧਾਨ ਵਜੋਂ ਸਿਮਰਨਜੋਤ ਸਿੰਘ ਧੁੰਨ (ਅੰਮ੍ਰਿਤਸਰ) ਅਤੇ ਦਵਿੰਦਰ ਸਿੰਘ (ਸੰਤ ਸਿਪਾਹੀ) ਕੋਆਰਡੀਨੇਟਰ, ਯੂਥ ਐਸ.ਸੀ. ਵਿੰਗ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜਨਰਲ ਸਕੱਤਰਾਂ ਵਿਚ ਜਗਤਾਰ ਸਿੰਘ ਗਿੱਲ ਅਤੇ ਇੰਦਰਪ੍ਰਤਾਪ ਸਿੰਘ ਜਾਣੀਆ (ਅੰਮ੍ਰਿਤਸਰ), ਐਡਵੋਕੇਟ ਗੁਰਆਦੇਸ਼ ਸਿੰਘ ਚੀਮਾ (ਖੰਨਾ), ਹਰਸਿਮਰਨ ਸਿੰਘ ਸ਼ੇਰਗਿੱਲ (ਮੋਰਿੰਡਾ) ਅਤੇ ਸ਼ਿਵਇੰਦਰ ਸਿੰਘ ਸੰਧੂ ਵੰਗਲ, (ਸ੍ਰੀ ਮੁਕਤਸਰ ਸਾਹਿਬ), ਜਥੇਬੰਦਕ ਸਕੱਤਰ ਵਜੋਂ ਗੁਰਮੀਤ ਸਿੰਘ ਗੋਗੀ ਟਾਹਲੀਵਾਲਾ ਜੱਟਾਂ (ਫਾਜ਼ਿਲਕਾ), ਵਿਜੇਇੰਦਰਪਾਲ ਸਿੰਘ, (ਸਿਵਲ ਲਾਈਨਜ਼ ਫ਼ਾਜ਼ਿਲਕਾ), ਦਿਲਰਾਜ ਸਿੰਘ ਨੌਸ਼ਹਿਰਾ ( ਅੰਮ੍ਰਿਤਸਰ), ਗੁਰਪ੍ਰਤਾਪ ਸਿੰਘ ਮੰਨੂ, ਧੀਰਕੋਟ (ਅੰਮ੍ਰਿਤਸਰ), ਕਿਸ਼ਨ ਸਿੰਘ (ਅੰਮ੍ਰਿਤਸਰ), ਭੁਪਿੰਦਰ ਸਿੰਘ (ਨੈਸ਼ਨਲ ਕਾਲੋਨੀ, ਬਠਿੰਡਾ), ਬਲਵਿੰਦਰ ਸਿੰਘ, ਬਜਹੇੜੀ (ਖਰੜ), ਅਮਨਦੀਪ ਸਿੰਘ (ਮੋਰਿੰਡਾ), ਰਿੰਕਸ ਸ਼ਰਮਾ (ਮੋਰਿੰਡਾ) ਅਤੇ ਹਰਿਆਣਾ ਸਿੰਘ (ਮੋਰਿੰਡਾ), ਜ਼ਿਲ੍ਹਾ ਪ੍ਰਧਾਨਾਂ ਵਜੋਂ ਅਮਰਿੰਦਰ ਸਿੰਘ ਬੰਨੀ ਬਰਾੜ, (ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਅਤੇ ਮੁੱਖ ਬੁਲਾਰਾ), ਸੁਖਜਿੰਦਰ ਸਿੰਘ (ਸਿੰਘਪੁਰ ਜੱਟਾਂ ਮੁਕੇਰੀਆਂ) ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ ਅਤੇ ਸੁਖਵੀਰ ਸਿੰਘ ਸੋਹਾਣਾ ਜ਼ਿਲ੍ਹਾ ਪ੍ਰਧਾਨ ਮੋਹਾਲੀ ਦਿਹਾਤੀ ਨਿਯੁਕਤ ਕੀਤਾ ਗਿਆ ਹੈ।
ਪਿਛਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1634.32 ਫੁੱਟ ਅਗਲੀ ਖ਼ਬਰ ਈ.ਡੀ. ਵਲੋਂ ਕੰਵਲਪ੍ਰੀਤ ਬਰਾੜ ਤੋਂ 7 ਘੰਟੇ ਪੁੱਛਗਿੱਛ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।