01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

(ਬਾਕੀ ਸਫ਼ਾ 8 ’ਤੇ) ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਈ.ਡੀ. ਤੋਂ ਮੰਗਿਆ ਹੋਰ ਸਮਾਂ

ਜਲੰਧਰ, 31 ਅਗਸਤ (ਸ਼ਿਵ)- ਸਾਬਕਾ ਮੁੱਖ ਸਕੱਤਰ ਅਤੇ ਮੌਜੂਦਾ ਵਧੀਕ ਮੁੱਖ ਸਕੱਤਰ (ਮਾਲ) ਅਨੁਰਾਗ ਵਰਮਾ ਨੂੰ ਜਿਨ੍ਹਾਂ ਅੱਜ ਈ. ਡੀ.

ਅਜੀਤ ਡੈਸਕ 01-09-2026
ਜਲੰਧਰ, 31 ਅਗਸਤ (ਸ਼ਿਵ)- ਸਾਬਕਾ ਮੁੱਖ ਸਕੱਤਰ ਅਤੇ ਮੌਜੂਦਾ ਵਧੀਕ ਮੁੱਖ ਸਕੱਤਰ (ਮਾਲ) ਅਨੁਰਾਗ ਵਰਮਾ ਨੂੰ ਜਿਨ੍ਹਾਂ ਅੱਜ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਵਲੋਂ ਜਲੰਧਰ ਦੇ ਜ਼ੋਨਲ ਦਫ਼ਤਰ ਵਿਚ 31 ਅਗਸਤ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸੀ ਪਰ ਉਹ ਅੱਜ ਪੇਸ਼ ਨਹੀਂ ਹੋ ਸਕੇ ਸੀ ਤਾਂ ਉਨ੍ਹਾਂ ਨੇ ਇਸ ਮਾਮਲੇ ਵਿਚ ਪੇਸ਼ ਹੋਣ ਲਈ ਈ. ਡੀ. ਕੋਲ ਹੋਰ ਸਮਾਂ ਮੰਗਿਆ ਹੈ। ਮੋਹਾਲੀ ਦੇ ਚਰਚਿਤ ਸਨਟੈੱਕ ਸਿਟੀ ਅਤੇ ਅਲਟਸ ਸਪੇਸ ਬਿਲਡਰਜ਼ ਨਾਲ ਜੁੜੇ ਕਥਿਤ ਘੁਟਾਲੇ ਦੀ ਜਾਂਚ ਦੇ ਮਾਮਲੇ ਵਿਚ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ। ਈ. ਡੀ. ਵਲੋਂ ਉਨ੍ਹਾਂ ਨੂੰ ਪੇਸ਼ ਹੋਣ ਲਈ ਹੁਣ ਨਵੇਂ ਸੰਮਨ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਪੰਜਾਬ ਕੇਡਰ ਦੇ ਆਈ. ਏ. ਐੈਸ. ਅਧਿਕਾਰੀ ਕੰਵਲਪ੍ਰੀਤ ਬਰਾੜ ਈ. ਡੀ. ਦੇ ਦਫ਼ਤਰ ਵਿਚ 18 ਅਤੇ 27 ਅਗਸਤ ਨੂੰ ਦੋ ਵਾਰ ਪੇਸ਼ ਹੋ ਚੁੱਕੇ ਹਨ ਤਾਂ ਉਨ੍ਹਾਂ ਤੋਂ ਈ. ਡੀ. ਵਲੋਂ ਕਈ ਘੰਟੇ ਤੱਕ ਪੁੱਛਗਿਛ ਕੀਤੀ ਗਈ ਸੀ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 8 ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ ਅਗਲੀ ਖ਼ਬਰ ਸੁਖਬੀਰ ਨੇ ਯੂਥ ਅਕਾਲੀ ਦਲ ਦੇ 7 ਨੌਜਵਾਨਾਂ ਨੂੰ ਵਰਕਿੰਗ ਪ੍ਰਧਾਨ ਤੇ ਲੋਕ ਸਭਾ ਹਲਕਿਆਂ ਦਾ ਇੰਚਾਰਜ ਕੀਤਾ ਨਿਯੁਕਤ 2 ਜ਼ਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।