03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਪੁਰਾਣੀ ਰੰਜਿਸ਼ ਕਾਰਨ ਮਾਮੇ ਦਾ ਕਤਲ

ਲਾਲੜੂ, 2 ਸਤੰਬਰ (ਰਾਜਬੀਰ ਸਿੰਘ)-ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਜੌਲਾ ਕਲਾਂ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਪ੍ਰਵਾਸੀ ਮਜਦੂਰ ਵਲੋਂ ਆਪਣੇ ਮਾਮੇ ਦਾ ਕੁਹਾੜੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ । ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

ਅਜੀਤ ਡੈਸਕ 03-09-2026
ਲਾਲੜੂ, 2 ਸਤੰਬਰ (ਰਾਜਬੀਰ ਸਿੰਘ)-ਥਾਣਾ ਹੰਡੇਸਰਾ ਅਧੀਨ ਪੈਂਦੇ ਪਿੰਡ ਜੌਲਾ ਕਲਾਂ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਕ ਪ੍ਰਵਾਸੀ ਮਜਦੂਰ ਵਲੋਂ ਆਪਣੇ ਮਾਮੇ ਦਾ ਕੁਹਾੜੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ । ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਥਾਣਾ ਮੁਖੀ ਹੰਡੇਸਰਾ ਇਸਪੈਕਟਰ ਸੁਨੀਲ ਕੁਮਾਰ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਲਾਲਪੱਤ ਰਾਏ ਤੇ ਕਾਮੇਸਰ ਰਾਏ ਵਾਸੀ ਜ਼ਿਲ੍ਹਾ ਸਰਲਾਹੀ, ਨਿਪਾਲ ਨਾਲ ਪਿੰਡ ਜੌਲਾ ਕਲਾਂ ਵਿਖੇ ਇਕ ਮੋਟਰ ’ਤੇ ਰਹਿੰਦੇ ਸਨ । ਕਾਮੇਸਰ ਰਾਏ ਦਾ ਭਾਣਜਾ ਰਾਮਜੀ ਰਾਏ ਜ਼ਿਲ੍ਹਾ ਸੀਤਾਮੜੀ, ਬਿਹਾਰ ਵੀ ਜੌਲਾ ਕਲਾਂ ਵਿਖੇ ਰਹਿ ਕੇ ਮਜ਼ਦੂਰੀ ਕਰਦਾ ਸੀ । ਪੁਲਿਸ ਅਨੁਸਾਰ ਰਾਮਜੀ ਰਾਏ ਅਤੇ ਕਮੇਸਰ ਰਾਏ ਵਿਚਕਾਰ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਸੀ। ਬੀਤੀ ਰਾਤ ਦੋਵਾਂ ਨੇ ਇਕੱਠਿਆਂ ਸ਼ਰਾਬ ਪੀਤੀ। ਇਸ ਦੌਰਾਨ ਦੋਵਾਂ ਵਿਚਕਾਰ ਮੁੜ ਝਗੜਾ ਹੋ ਗਿਆ, ਜਿਸ ਕਾਰਨ ਰਾਮਜੀ ਰਾਏ ਨੇ ਮਾਮੇ ਕਮੇਸਰ ਰਾਏ ’ਤੇ ਕੁਹਾੜੀ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ । ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਹੰਡੇਸਰਾ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਨੀਲ ਕੁਮਾਰ ਦੀ ਅਗਵਾਈ ਹੇਠ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸੁਰੂ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰਨ ਉਪਰੰਤ ਰਾਮਜੀ ਰਾਏ ਨੂੰ ਗ੍ਰਿਫ਼ਤਾਰ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਮੁਰਦਾਘਰ ਵਿਚ ਰਖਵਾ ਦਿੱਤਾ ਹੈ।
ਪਿਛਲੀ ਖ਼ਬਰ ਆਲੂਆਂ ਦੇ ਭਾਅ ਵਿਚ ਰਿਕਾਰਡ ਮੰਦਾ ਸਟੋਰਾਂ ਦਾ ਕਿਰਾਇਆ ਤੇ ਟਰਾਂਸਪੋਰਟ ਦਾ ਖਰਚਾ ਵੀ ਨਹੀਂ ਹੋ ਰਿਹਾ ਪੂਰਾ, ਅਰਬਾਂ ਰੁਪਏ... ਅਗਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1638.24 ਫੁੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।