11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਉਦਘਾਟਨ ਤੋਂ ਪਹਿਲਾਂ ਹੀ ਉੱਜੜ ਗਈ ਸ਼ੇਰ-ਏ-ਪੰਜਾਬ ਦੀ ਵਿਰਾਸਤ ਅੰਮ੍ਰਿਤਸਰ ਦੀ ਸੁਰੱਖਿਆ ਕੰਧ ’ਚ ਸਥਾਪਿਤ ਪੁਲਿਸ ਮਿਊਜ਼ੀਅਮ ਦੇ ਨਹੀਂ ਖੁੱਲ੍ਹ ਸਕੇ ਬੰਦ ਤਾਲੇ

ਅੰਮ੍ਰਿਤਸਰ, 10 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਬਣਵਾਈ ਗਈ ਇਤਿਹਾਸਕ ਸੁਰੱਖਿਆ ਕੰਧ ਦੇ ਬਚੇ ਹੋਏ ਹਿੱਸੇ ’ਤੇ ਸਥਾਪਤ ਕੀਤਾ ਜਾਣ ਵਾਲਾ ਪੁਲਿਸ ਮਿਊਜ਼ੀਅਮ ਉਦਘਾਟਨ ਤੋਂ ਪਹਿਲਾਂ ਹੀ ਬਦਹਾਲੀ ਦਾ ਸ਼ਿਕਾਰ ਹੋ ਗਿਆ ਹੈ । ਲਗਭਗ 5-6 ਸਾਲ ਪਹਿਲਾਂ ਦਿੱਲੀ ਦੀ ਕਲਚਰਲ ਰਿਸੋਰਸ ਕੰਜ਼ਰਵੇਸ਼ਨ ਇਨੀਸ਼ੀਏਟਿਵ ਵਲੋਂ ਨਾਨਕਸ਼ਾਹੀ ਇੱਟਾਂ ਨਾਲ 25 ਫੁੱਟ ਚੌੜੀ ਕੰਧ ਦੀ ਮੁੜ ਉਸਾਰੀ ਕਰਵਾਈ ਗਈ ਸੀ।

ਅਜੀਤ ਡੈਸਕ 11-11-2026
ਅੰਮ੍ਰਿਤਸਰ, 10 ਨਵੰਬਰ (ਸੁਰਿੰਦਰ ਕੋਛੜ)-ਅੰਮ੍ਰਿਤਸਰ ਵਿਚ ਮਹਾਰਾਜਾ ਰਣਜੀਤ ਸਿੰਘ ਵਲੋਂ ਬਣਵਾਈ ਗਈ ਇਤਿਹਾਸਕ ਸੁਰੱਖਿਆ ਕੰਧ ਦੇ ਬਚੇ ਹੋਏ ਹਿੱਸੇ ’ਤੇ ਸਥਾਪਤ ਕੀਤਾ ਜਾਣ ਵਾਲਾ ਪੁਲਿਸ ਮਿਊਜ਼ੀਅਮ ਉਦਘਾਟਨ ਤੋਂ ਪਹਿਲਾਂ ਹੀ ਬਦਹਾਲੀ ਦਾ ਸ਼ਿਕਾਰ ਹੋ ਗਿਆ ਹੈ । ਲਗਭਗ 5-6 ਸਾਲ ਪਹਿਲਾਂ ਦਿੱਲੀ ਦੀ ਕਲਚਰਲ ਰਿਸੋਰਸ ਕੰਜ਼ਰਵੇਸ਼ਨ ਇਨੀਸ਼ੀਏਟਿਵ ਵਲੋਂ ਨਾਨਕਸ਼ਾਹੀ ਇੱਟਾਂ ਨਾਲ 25 ਫੁੱਟ ਚੌੜੀ ਕੰਧ ਦੀ ਮੁੜ ਉਸਾਰੀ ਕਰਵਾਈ ਗਈ ਸੀ। ਇਸ ਪ੍ਰਾਜੈਕਟ ’ਤੇ ਲੱਖਾਂ ਰੁਪਏ ਖਰਚ ਕੀਤੇ ਗਏ ਸਨ । ਮਿਊਜ਼ੀਅਮ ਵਿਚ ਸਿੱਖ ਰਾਜ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਦੀਆਂ ਪੁਲਿਸ ਵਰਦੀਆਂ, ਪੁਰਾਣੇ ਹਥਿਆਰ, ਇਤਿਹਾਸਕ ਦਸਤਾਵੇਜ਼, ਤਸਵੀਰਾਂ ਤੇ ਅੰਗਰੇਜ਼ੀ ਰਾਜ ਸਮੇਂ ਕ੍ਰਾਂਤੀਕਾਰੀਆਂ ਵਿਰੁੱਧ ਦਰਜ ਐੱਫ.ਆਈ.ਆਰਜ਼ ਪ੍ਰਦਰਸ਼ਿਤ ਕਰਨ ਦੀ ਯੋਜਨਾ ਸੀ, ਪਰ ਵਸਤੂਆਂ ਦੀ ਘਾਟ ਕਾਰਨ ਇਹ ਮਿਊਜ਼ੀਅਮ ਅਜੇ ਤੱਕ ਲੋਕਾਂ ਲਈ ਨਹੀਂ ਖੋਲ੍ਹਿਆ ਜਾ ਸਕਿਆ । ਅੰਦਰ ਉੱਗੀਆਂ ਜੰਗਲੀ ਝਾੜੀਆਂ ਇਸ ਦੀ ਬਦਹਾਲੀ ਦੀ ਗਵਾਹੀ ਭਰ ਰਹੀਆਂ ਹਨ । ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ 1823 ਵਿਚ ਅੰਮ੍ਰਿਤਸਰ ਦੀ ਸੁਰੱਖਿਆ ਲਈ ਇਸ ਕੰਧ ਦੀ ਉਸਾਰੀ ਸ਼ੁਰੂ ਕਰਵਾਈ ਸੀ । ਅੰਗਰੇਜ਼ੀ ਰਾਜ ਦੌਰਾਨ 1862 ਵਿਚ ਇਸ ਨੂੰ ਮੁੜ ਬਣਾਇਆ ਗਿਆ । ਵਿਰਾਸਤੀ ਇਮਾਰਤ ਦੀ ਅਣਦੇਖੀ ਨੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਅਤੇ ਇਤਿਹਾਸਕ ਧਰੋਹਰ ਦੀ ਸੰਭਾਲ ਪ੍ਰਤੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ ।
ਪਿਛਲੀ ਖ਼ਬਰ ਚੰਡੀਗੜ੍ਹ ਵਿਖੇ ਸੂਬਾ ਪੱਧਰੀ ਰੈਲੀ ਵਿਚ ਕਰੀਬ 5 ਹਜ਼ਾਰ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਕਰਨਗੇ ਭਰਵੀਂ ਸ਼ਮੂਲੀਅਤ ਅਗਲੀ ਖ਼ਬਰ ਮੈਂ ਕਿਸੇ ਵੀ ਹੋਰ ਪਾਰਟੀ ਜਾਂ ਦਲ ਵਿਚ ਸ਼ਾਮਿਲ ਨਹੀਂ ਹੋ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਲੋਂ ਹਲਕਾ ਲਹਿਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।