07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਮੋਹਨਜੀਤ ਸਿੰਘ ਮਾਮਲੇ ਵਿਚ ਸੰਘਰਸ਼ ਕਮੇਟੀ ਵਲੋਂ ਧਰਨਾ ਬਾਜਵਾ, ਢੀਂਡਸਾ, ਇਆਲੀ, ਝੂੰਦਾਂ, ਗੋਲਡੀ, ਦੀਪਾ, ਗਰਗ, ਦਾਮਨ ਨੇ ਕੀਤਾ ਸੰਬੋਧਨ

ਸੰਗਰੂਰ, 6 ਸਤੰਬਰ (ਫੁੱਲ, ਬਿੱਟਾ, ਦਮਨ) - ਬਹੁਚਰਚਿਤ ਮੋਹਨਜੀਤ ਸਿੰਘ ਮਾਮਲੇ ਵਿਚ ਅੱਜ ਸੰਘਰਸ਼ ਕਮੇਟੀ ਵਲੋਂ ਜ਼ਿਲ੍ਹਾ ਪੁਲਿਸ ਲਾਈਨ ਦੇ ਬਾਹਰ ਧਰਨਾ ਲਗਾਇਆ ਗਿਆ। ਪੁਲਿਸ ਲਾਈਨ ਸੰਗਰੂਰ ਜਿੱਥੇ ਜ਼ਿਲ੍ਹਾ ਪੁਲਿਸ ਮੁਖੀ ਦਾ ਦਫ਼ਤਰ ਅਤੇ ਰਿਹਾਇਸ਼ ਵੀ ਹੈ, ਬਾਹਰ ਸਮਾਜ ਸੇਵੀ ਆਗੂ ਕਰਨੈਲ ਸਿੰਘ ਜਖੇਪਲ ਵਲੋਂ ਕੀਤੇ ਮੰਚ ਸੰਚਾਲਨ ਕੀਤਾ ਗਿਆ।

ਅਜੀਤ ਡੈਸਕ 07-09-2026
ਸੰਗਰੂਰ, 6 ਸਤੰਬਰ (ਫੁੱਲ, ਬਿੱਟਾ, ਦਮਨ) - ਬਹੁਚਰਚਿਤ ਮੋਹਨਜੀਤ ਸਿੰਘ ਮਾਮਲੇ ਵਿਚ ਅੱਜ ਸੰਘਰਸ਼ ਕਮੇਟੀ ਵਲੋਂ ਜ਼ਿਲ੍ਹਾ ਪੁਲਿਸ ਲਾਈਨ ਦੇ ਬਾਹਰ ਧਰਨਾ ਲਗਾਇਆ ਗਿਆ। ਪੁਲਿਸ ਲਾਈਨ ਸੰਗਰੂਰ ਜਿੱਥੇ ਜ਼ਿਲ੍ਹਾ ਪੁਲਿਸ ਮੁਖੀ ਦਾ ਦਫ਼ਤਰ ਅਤੇ ਰਿਹਾਇਸ਼ ਵੀ ਹੈ, ਬਾਹਰ ਸਮਾਜ ਸੇਵੀ ਆਗੂ ਕਰਨੈਲ ਸਿੰਘ ਜਖੇਪਲ ਵਲੋਂ ਕੀਤੇ ਮੰਚ ਸੰਚਾਲਨ ਕੀਤਾ ਗਿਆ। ਇਸ ਦੌਰਾਨ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਤੋਂ ਜਾਂਚ ਕਰਵਾਈ ਜਾਵੇ ਕਿ ਅੰਮ੍ਰਿਤਧਾਰੀ ਨੌਜਵਾਨ ਮੋਹਨਜੀਤ ਸਿੰਘ ਦੇ ਕਕਾਰਾਂ ਦੀ ਬੇਅਦਬੀ ਅਤੇ ਉਸਦੀ ਕੁੱਟਮਾਰ ਕਿਉਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੇ ਤਬਾਦਲੇ ਕਰਨਾ ਕੋਈ ਸਜ਼ਾ ਨਹੀਂ। ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਆਮ ਲੋਕਾਂ ਵਿਚ ਭੈਅ ਪੈਦਾ ਕਰਨ ਦੀ ਭਾਵਨਾ ਤਹਿਤ ਭਗਵੰਤ ਮਾਨ ਨੇ ਜਾਣ ਬੁੱਝ ਕੇ ਇਹ ਕਾਰਵਾਈ ਪੁਲਿਸ ਤੋਂ ਕਰਵਾਈ ਹੈ। ਉਨ੍ਹਾਂ ਮੰਗ ਕੀਤੀ ਕਿ ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੋ ਪੁਲਿਸ ਦਾ ਬਚਾਅ ਕਰ ਰਹੇ ਹਨ ਇਸ ਘਟਨਾ ਦੀ ਇਖਲਾਕੀ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਸਤੀਫ਼ਾ ਦੇਣ। ਇਕੱਤਰਤਾ ਨੂੰ ਸੀਨੀਅਰ ਆਗੂ ਅਕਾਲੀ ਦਲ ਵਾਰਿਸ ਪੰਜਾਬ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਇਸ ਮੁੱਦੇ ’ਤੇ ਇਕੱਤਰ ਹੋਣ ਲਈ ਸੱਦਾ ਦਿੱਤਾ। ਧਰਨੇ ਨੂੰ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ, ਬਾਬੂ ਪ੍ਰਕਾਸ਼ ਚੰਦ ਗਰਗ, ਸੁਰਿੰਦਰ ਪਾਲ ਸਿੰਘ ਸਿਬੀਆਂ, ਅਕਾਲੀ ਦਲ (ਬਾਦਲ) ਦੇ ਬੁਲਾਰੇ ਵਿਨਰਜੀਤ ਸਿੰਘ ਗੋਲਡੀ, ਕਾਂਗਰਸੀ ਆਗੂ ਰਜਿੰਦਰ ਦੀਪਾ, ਵਿਦਿਆਰਥੀ ਆਗੂ ਰਣਧੀਰ ਸਿੰਘ ਮੰਗਾ, ਬਾਬੂ ਰੰਜਨ, ਅਕਾਲੀ ਦਲ ਦੇ ਲੀਗਲ ਸੈੱਲ ਦੇ ਆਗੂ ਐਡਵੋਕੇਟ ਦਲਜੀਤ ਸਿੰਘ ਸੇਖੋ, ਸੁਰਜੀਤ ਸਿੰਘ ਗਰੇਵਾਲ, ਲਲਿਤ ਗਰਗ, ਭਾਜਪਾ ਆਗੂ ਦਾਮਨ ਥਿੰਦ ਬਾਜਵਾ, ਕਿਸਾਨ ਆਗੂ ਸੁਖਦੇਵ ਸਿੰਘ, ਅਕਾਲੀ ਦਲ (ਅ) ਦੇ ਗੋਬਿੰਦ ਸਿੰਘ ਸੰਧੂ, ਕਿਸਾਨ ਆਗੂ ਕਾਕਾ ਸਿੰਘ, ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਚਮਨਦੀਪ ਸਿੰਘ ਮਿਲਖੀ, ਅਮਤੋਜ ਸਿੰਘ ਮਾਨ, ਹਰਪ੍ਰੀਤ ਕੌਰ ਧੂਰੀ, ਗੋਬਿੰਦ ਸਿੰਘ ਛਾਜਲੀ, ਕਿਸਾਨ ਯੂਨੀਅਨ ਆਜ਼ਾਦ ਦੇ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਲੱਖਾ ਸਿਧਾਣਾ, ਭਾਨਾ ਸਿੱਧੂ, ਯਾਦਵਿੰਦਰ ਯਾਦੂ, ਨਵਜੋਤ ਕੌਰ ਲੰਬੀ ਨੇ ਸੰਬੋਧਨ ਕੀਤਾ । ਹਾਜ਼ਰ ਹੋਰਨਾਂ ਆਗੂਆਂ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਵਿਧਾਇਕ ਜੀਤ ਸਿੰਘ ਸਿੱਧੂ, ਰਾਹੁਲ ਇੰਦਰ ਸਿੰਘ ਸਿੱਧੂ, ਭਾਜਪਾ ਆਗੂ ਅਮਨਦੀਪ ਸਿੰਘ ਪੂਨੀਆ, ਐਡਵੋਕੇਟ ਸੁਖਵੀਰ ਸਿੰਘ ਪੂਨੀਆ ਪੰਚਾਇਤ ਯੂਨੀਅਨ ਦੇ ਪ੍ਰਧਾਨ ਰਿੰਕੂ ਗੁਰਨੇ, ਅਮਰਜੀਤ ਸਿੰਘ ਬਡਰੁੱਖਾਂ, ਚਰਨਜੀਤ ਸਿੰਘ ਗੱਗੜਪੁਰ, ਜੱਸਾ ਸਿੰਘ ਘਨੌਰ, ਅਵਤਾਰ ਸਿੰਘ ਕਾਹਨਗੜ੍ਹ, ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਸ੍ਰੋਮਣੀ ਕਮੇਟੀ ਮੈਂਬਰ ਰਾਮਪਾਲ ਸਿੰਘ ਬਹਿਣੀਵਾਲ, ਹਰਪਾਲ ਸਿੰਘ ਬਡਰੁੱਖਾਂ, ਜੀਵਨ ਲਾਲ ਗਰਗ, ਕੁਲਵਿੰਦਰ ਸਿੰਘ ਕਾਂਝਲਾ, ਸੁਖਵਿੰਦਰ ਸਿੰਘ ਢਿੱਲਵਾਂ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਬਠਿੰਡਾ ਬਲਾਕ ਦੇ ਕਾਂਗਰਸੀਆਂ ਨੇ ਮੁੱਖ ਮੰਤਰੀ ਦੇ ਕਾਫ਼ਲੇ ਨੂੰ ਦਿਖਾਈਆਂ ਕਾਲੀਆਂ ਝੰਡੀਆਂ ਅਗਲੀ ਖ਼ਬਰ ਵੱਖ - ਵੱਖ ਕਿਸਾਨ ਜਥੇਬੰਦੀਆਂ ਨੇ ਕਾਲੀਆਂ ਝੰਡੀਆਂ ਨਾਲ ਮੁੱਖ ਮੰਤਰੀ ਦਾ ਕੀਤਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।