11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਧੂਰੀ ਲਾਗਲੇ ਪਿੰਡ ਕਕੜਵਾਲ ਦੇ ਚਮਕੌਰ ਸਿੰਘ ਨੇ ਖਾਧੀ ਜ਼ਹਿਰ

ਸੰਗਰੂਰ, 10 ਸਤੰਬਰ (ਸੁਖਵਿੰਦਰ ਸਿੰਘ ਫੁੱਲ)–ਪਿੰਡ ਕਕੜਵਾਲ ਦੇ ਚਮਕੌਰ ਸਿੰਘ ਦੀ ਹਾਲਤ ਹੁਣ ਸਥਿਰ ਤੇ ਖਤਰੇ ਤੋਂ ਬਾਹਰ ਹੈ। ਡੀ.

ਅਜੀਤ ਡੈਸਕ 11-09-2026
ਸੰਗਰੂਰ, 10 ਸਤੰਬਰ (ਸੁਖਵਿੰਦਰ ਸਿੰਘ ਫੁੱਲ)–ਪਿੰਡ ਕਕੜਵਾਲ ਦੇ ਚਮਕੌਰ ਸਿੰਘ ਦੀ ਹਾਲਤ ਹੁਣ ਸਥਿਰ ਤੇ ਖਤਰੇ ਤੋਂ ਬਾਹਰ ਹੈ। ਡੀ.ਐਸ.ਪੀ. ਧੂਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 30 ਕੁ ਵਰ੍ਹਿਆਂ ਦਾ ਚਮਕੌਰ ਸਿੰਘ ਸਾਮਾਨ ਢੋਣ ਵਾਲੀ ਛੋਟੀ ਗੱਡੀ ਚਲਾਉਣ ਦਾ ਕੰਮ ਕਰਦਾ ਹੈ। ਇਸ ਨੂੰ ਪਿੰਡ ਬੇਨੜਾ ਦੇ ਗੁਰਮੇਲ ਸਿੰਘ ਆਪਣਾ ਸਾਮਾਨ ਲੁਧਿਆਣਾ ਛੱਡ ਕੇ ਆਉਣ ਲਈ ਕਿਹਾ ਸੀ। ਲੁਧਿਆਣੇ ਜਾ ਕੇ ਸਾਮਾਨ ਪਹਿਲਾਂ ਲਾਹੁਣ ਦੇ ਮਾਮਲੇ ਨੂੰ ਲੈ ਕੇ ਕਿਸੇ ਨਾਲ ਤਕਰਾਰ ਹੋ ਗਿਆ ਅਤੇ ਕੁੱਟਮਾਰ ਵੀ ਹੋਈ। ਚਮਕੌਰ ਸਿੰਘ ਨੇ ਪੁਲਿਸ ਸਹਾਇਤਾ ਕੇਂਦਰ 112 ਨੰਬਰ ’ਤੇ ਫੋਨ ਕਰ ਦਿੱਤਾ। ਜਦ ਪੁਲਿਸ ਦੀ ਪੀ.ਸੀ.ਆਰ. ਟੀਮ ਉੱਥੇ ਪਹੁੰਚੀ ਤਾਂ ਪੁਲਿਸ ਅਨੁਸਾਰ ਚਮਕੌਰ ਸਿੰਘ ਉੱਥੇ ਨਹੀਂ ਮਿਲਿਆ। ਅਗਲੇ ਦਿਨ ਦੋਨਾਂ ਧਿਰਾਂ ਨੇ ਪੁਲਿਸ ਪਾਸ ਆਪਣੀ ਸ਼ਿਕਾਇਤ ਦੇ ਦਿੱਤੀ। ਉੱਧਰ ਗੁਰਮੇਲ ਸਿੰਘ ਨੇ ਧੂਰੀ ਪੁਲਿਸ ਪਾਸ ਸ਼ਿਕਾਇਤ ਕੀਤੀ ਕਿ ਚਮਕੌਰ ਸਿੰਘ ਨੇ ਉਸਦਾ ਕੁਝ ਸਾਮਾਨ ਖੁਰਦ ਬੁਰਦ ਕਰ ਦਿੱਤਾ ਹੈ। ਧੂਰੀ ਸਦਰ ਪੁਲਿਸ ਨੇ ਚਮਕੌਰ ਸਿੰਘ ਨੂੰ ਥਾਣੇ ਬੁਲਾ ਲਿਆ ਅਤੇ ਗੱਲਬਾਤ ਕੀਤੀ। ਏਨੇ ਨੂੰ ਚਮਕੌਰ ਸਿੰਘ ਦੀ ਮਾਂ ਥਾਣੇ ਆ ਗਈ ਤੇ ਦੱਸਿਆ ਕਿ ਚਮਕੌਰ ਸਿੰਘ ਨੇ ਕੋਈ ਜ਼ਹਿਰੀਲੀ ਚੀਜ ਖਾਧੀ ਹੋਈ ਹੈ। ਉਸ ਨੂੰ ਪੁਲਿਸ ਨੇ ਤੁਰੰਤ ਧੂਰੀ ਦੇ ਸਿਵਲ ਹਸਪਤਾਲ ਲਿਆਂਦਾ ਜਿੱਥੋਂ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਡੀ.ਐਮ.ਸੀ. ਲੁਧਿਆਣਾ ਭੇਜ ਦਿੱਤਾ ਗਿਆ। ਗੁਰਪ੍ਰੀਤ ਸਿੰਘ ਦੱਸਿਆ ਕਿ ਚਮਕੌਰ ਸਿੰਘ ਹਾਲਤ ਹੁਣ ਠੀਕ ਦੱਸੀ ਗਈ ਹੈ।
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ਐਮ.ਬੀ.ਬੀ.ਐਸ. ਬਾਂਡ ਦੀਆਂ ਸ਼ਰਤਾਂ ਕੀਤੀਆਂ ਨਰਮ ਅਗਲੀ ਖ਼ਬਰ ਪੰਜਾਬ ਸਮੇਤ ਹਰਿਆਣਾ ਅਤੇ ਰਾਜਸਥਾਨ ਦੇ ਪਿੰਡਾਂ ’ ਚ ਦੁੱਧ ਦਾ ਭਾਅ ਵਧਾਉਣ ਲਈ ਲਾਮਬੰਦੀ ਸੱਤਪਾਲ ਸਿੰਘ ਸਿਵੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।