11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪੰਜਾਬ ਸਰਕਾਰ ਨੇ ਐਮ.ਬੀ.ਬੀ.ਐਸ. ਬਾਂਡ ਦੀਆਂ ਸ਼ਰਤਾਂ ਕੀਤੀਆਂ ਨਰਮ

ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਨੇ ਐਮ. ਬੀ.

ਅਜੀਤ ਡੈਸਕ 11-09-2026
ਫ਼ਰੀਦਕੋਟ, 10 ਸਤੰਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਨੇ ਐਮ.ਬੀ.ਬੀ.ਐਸ. ’ਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਲਾਜ਼ਮੀ ਸਰਵਿਸ ਬਾਂਡ ਦੇ ਨਿਯਮਾਂ ਵਿਚ ਵੱਡੀ ਰਾਹਤ ਦਿੰਦਿਆਂ ਇਸ ਨੂੰ ਨਰਮ ਕਰ ਦਿੱਤਾ ਹੈ। ਪਹਿਲਾਂ ਵਿਭਾਗ ਵਲੋਂ 20 ਲੱਖ ਰੁਪਏ ਦੇ ਸਰਵਿਸ ਬਾਂਡ ਦੇ ਨਾਲ 20-20 ਲੱਖ ਦੀਆਂ ਅਚੱਲ ਜਾਇਦਾਦਾਂ ਦੀ ਜ਼ਮਾਨਤ ਮੰਗੀ ਜਾਂਦੀ ਸੀ, ਜਿਸ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਨੂੰ ਸਮੱਸਿਆਵਾਂ ਪੈਦਾ ਹੁੰਦੀਆਂ ਸਨ। ਨਵੀਂ ਨੀਤੀ ਤਹਿਤ ਵਿਦਿਆਰਥੀ ਜਾਇਦਾਦ ਦੀ ਬਜਾਏ 20 ਲੱਖ ਰੁਪਏ ਦੀ ਬੈਂਕ ਗਾਰੰਟੀ ਜਾਂ ਇੰਨੀ ਰਕਮ ਦਾ ਫ਼ਿਕਸ ਡਿਪਾਜ਼ਿਟ ਮੈਡੀਕਲ ਕਾਲਜ ਦੇ ਨਾਂਅ ਜਮਾਂ ਕਰਵਾ ਸਕਦੇ ਹਨ। ਸਰਕਾਰੀ ਅਧਿਕਾਰੀ ਤੇ ਕਰਮਚਾਰੀ ਆਪਣੀ ਤਨਖਾਹ ਦਾ ਸਰਟੀਫਿਕੇਟ ਜ਼ਮਾਨਤ ਦੇ ਤੌਰ ’ਤੇ ਦੇ ਸਕਦੇ ਹਨ। ਸਿੱਖਿਆ ਸਬੰਧੀ ਕਰਜ਼ਾ ਲੈਣ ਵਾਲੇ ਵਿਦਿਆਰਥੀ ਫ਼ਾਇਨਾਸਿੰਗ ਬੈਂਕ ਦਾ ਸਰਟੀਫਿਕੇਟ ਵੀ ਜਾਇਦਾਦ ਦੀ ਥਾਂ ਦੇ ਸਕਦੇ ਹਨ। ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀ ਤੇ ਉਨ੍ਹਾਂ ਦੇ ਮਾਪਿਆਂ ਨੂੰ ਜਾਇਦਾਦ ਆਧਾਰਿਤ ਜ਼ਮਾਨਤ ਦੇਣ ’ਚ ਆ ਰਹੀਆਂ ਮੁਸ਼ਕਿਲਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਬਦਲਵੇਂ ਪ੍ਰਬੰਧ ਕੀਤੇ ਗਏ ਹਨ।
ਪਿਛਲੀ ਖ਼ਬਰ ਕੈਨੇਡਾ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਅਗਲੀ ਖ਼ਬਰ ਧੂਰੀ ਲਾਗਲੇ ਪਿੰਡ ਕਕੜਵਾਲ ਦੇ ਚਮਕੌਰ ਸਿੰਘ ਨੇ ਖਾਧੀ ਜ਼ਹਿਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।