12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਮਹਿੰਗੇ ਪੈਟਰੋਲ ਦੇ ਸਤਾਏ ਲੋਕਾਂ ਨੇ ਮੋੜਿਆ ਇਲੈਕਟ੍ਰਿਕ ਦੋਪਹੀਆ ਵਾਹਨਾਂ ਵੱਲ ਮੁੱਖ • ਸਿਰਫ਼ ਅੱਠ ਮਹੀਨਿਆਂ ’ਚ ਵਿਕ ਗਏ 13.6 ਲੱਖ ਤੋਂ ਵੱਧ ਵਾਹਨ • ਦੇਸ਼ ਵਿਚ ਹਰ 10ਵਾਂ ਦੋਪਹੀਆ ਵਾਹਨ ਹੁਣ ਇਲੈਕਟ੍ਰਿਕ ਹਰਪ੍ਰੀਤ ਸਿੰਘ ਗਿੱਲ

ਅਮਲੋਹ (ਫ਼ਤਹਿਗੜ੍ਹ ਸਾਹਿਬ), 11 ਸਤੰਬਰ -ਪੈਟਰੋਲ ਦੀਆਂ ਕੀਮਤਾਂ ’ਚ ਲਗਾਤਾਰ ਆ ਰਹੀ ਤੇਜ਼ੀ ਦੇ ਸਤਾਏ ਮੱਧ- ਵਰਗੀ ਪਰਿਵਾਰਾਂ ਵਿਚ ਹੁਣ ਪੈਟਰੋਲ ਦੀ ਥਾਂ ਇਲੈਕਟ੍ਰਿਕ ਦੋਪਹੀਆ ਵਾਹਨ ਖ਼ਰੀਦਣ ਦਾ ਰੁਝਾਨ ਏਨੀ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਸਾਲ ਸਿਰਫ਼ ਜੁਲਾਈ ਮਹੀਨੇ ਵਿਚ ਹੀ ਪੂਰੇ ਦੇਸ਼ ਵਿਚ 2.

ਬਾਜ਼ਾਰਾਂ ਵਿਚ ਆਮ ਹੀ ਦਿੱਖ ਰਹੇ ਹਨ ਇਲੈਕਟ੍ਰਿਕ ਵਾਹਨ। ਅਜੀਤ ਤਸਵੀਰ 12-09-2026
ਅਮਲੋਹ (ਫ਼ਤਹਿਗੜ੍ਹ ਸਾਹਿਬ), 11 ਸਤੰਬਰ -ਪੈਟਰੋਲ ਦੀਆਂ ਕੀਮਤਾਂ ’ਚ ਲਗਾਤਾਰ ਆ ਰਹੀ ਤੇਜ਼ੀ ਦੇ ਸਤਾਏ ਮੱਧ- ਵਰਗੀ ਪਰਿਵਾਰਾਂ ਵਿਚ ਹੁਣ ਪੈਟਰੋਲ ਦੀ ਥਾਂ ਇਲੈਕਟ੍ਰਿਕ ਦੋਪਹੀਆ ਵਾਹਨ ਖ਼ਰੀਦਣ ਦਾ ਰੁਝਾਨ ਏਨੀ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਸਾਲ ਸਿਰਫ਼ ਜੁਲਾਈ ਮਹੀਨੇ ਵਿਚ ਹੀ ਪੂਰੇ ਦੇਸ਼ ਵਿਚ 2.04 ਲੱਖ ਤੋਂ ਵੱਧ ਇਲੈਕਟ੍ਰਿਕ ਦੋਪਹੀਆ ਵਾਹਨ ਵਿਕ ਗਏ, ਜੋ ਪਿਛਲੇ ਸਾਲ ਭਾਵ 2025 ਦੇ ਜੁਲਾਈ ਮਹੀਨੇ ਨਾਲੋਂ ਕਰੀਬ 67 ਫ਼ੀਸਦੀ ਵੱਧ ਹਨ। ਇਸ ਵਿੱਕਰੀ ਕਾਰਨ ਵਾਹਨ ਬਾਜ਼ਾਰ ਵਿਚ ਇਲੈਕਟ੍ਰਿਕ ਵਾਹਨਾਂ ਦੀ ਹਿੱਸੇਦਾਰੀ ਵੀ ਵਧ ਕੇ 10 ਫ਼ੀਸਦੀ ਤੋਂ ਉੱਪਰ ਪਹੁੰਚ ਗਈ ਹੈ, ਭਾਵ ਹੁਣ ਦੇਸ਼ ਵਿਚ ਵਿਕਣ ਵਾਲੇ ਹਰ 10ਵੇਂ ਦੋਪਹੀਆ ਵਾਹਨਾਂ ਵਿਚੋਂ ਇਕ ਵਾਹਨ ਬਿਜਲੀ ਨਾਲ ਚੱਲਣ ਵਾਲਾ ਹੈ। ਇਸ ਸਾਲ 1 ਜਨਵਰੀ ਤੋਂ 31 ਅਗਸਤ ਤੱਕ ਇਨ੍ਹਾਂ ਇਲੈਕਟ੍ਰਿਕ ਵਾਹਨਾਂ ਦੀ ਵਿੱਕਰੀ ਦੇ ਜੋ ਅੰਕੜੇ ਆਏ ਹਨ, ਉਨ੍ਹਾਂ ਅਨੁਸਾਰ ਸਿਰਫ਼ 8 ਮਹੀਨਿਆਂ ਵਿਚ ਹੀ ਵਿੱਕਰੀ 13.6 ਲੱਖ ਨੂੰ ਪਾਰ ਕਰ ਗਈ, ਜੋ ਪਿਛਲੇ ਵਰ੍ਹੇ ਇਸੇ ਅਰਸੇ ਦੌਰਾਨ 13.4 ਲੱਖ ਸੀ। ਇਲੈਕਟ੍ਰਿਕ ਦੋਪਹੀਆ ਵਾਹਨਾਂ ਵੱਲ ਵਧਦੇ ਰੁਝਾਨ ਦਾ ਸਭ ਤੋਂ ਵੱਡਾ ਕਾਰਨ ਇਨ੍ਹਾਂ ਨੂੰ ਚਲਾਉਣ ਦਾ ਘੱਟ ਖਰਚਾ ਮੰਨਿਆ ਜਾ ਰਿਹਾ ਹੈ। ਪੰਜਾਬ ਵਿਚ ਪੈਟਰੋਲ ਦੀ ਕੀਮਤ 105-106 ਰੁਪਏ ਪ੍ਰਤੀ ਲੀਟਰ ਦੇ ਆਸ-ਪਾਸ ਚੱਲ ਰਹੀ ਹੈ, ਅਜਿਹੇ ਵਿਚ ਜੇਕਰ 45 ਕਿੱਲੋਮੀਟਰ ਪ੍ਰਤੀ ਲੀਟਰ ਦੀ ਔਸਤ ਮਾਈਲੇਜ ਵਾਲਾ ਪੈਟਰੋਲ ਸਕੂਟਰ ਰੋਜ਼ਾਨਾ 30 ਕਿੱਲੋਮੀਟਰ ਚਲਾਇਆ ਜਾਵੇ ਤਾਂ ਮਹੀਨੇ ਵਿਚ ਕਰੀਬ 2100 ਰੁਪਏ ਦਾ ਪੈਟਰੋਲ ਖ਼ਰਚ ਆ ਸਕਦਾ ਹੈ। ਇਸ ਦੇ ਮੁਕਾਬਲੇ ਲਗਭਗ 3 ਯੂਨਿਟ ਬਿਜਲੀ ਨਾਲ 100 ਕਿੱਲੋਮੀਟਰ ਚੱਲਣ ਵਾਲਾ ਇਲੈਕਟ੍ਰਿਕ ਸਕੂਟਰ ਜੇਕਰ 8 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਘਰ ਵਿਚ ਚਾਰਜ ਕੀਤਾ ਜਾਵੇ ਤਾਂ ਬਿਜਲੀ ਦਾ ਖਰਚਾ ਕਰੀਬ 216 ਰੁਪਏ ਹੀ ਬਣਦਾ ਹੈ। ਇਸ ਤਰ੍ਹਾਂ ਦੋਵਾਂ ਵਾਹਨਾਂ ਦੇ ਈਂਧਨ ਜਾਂ ਊਰਜਾ ਖ਼ਰਚ ਵਿਚ ਮਹੀਨੇ ਦਾ ਕਰੀਬ 1800 ਰੁਪਏ ਅਤੇ ਸਾਲ ਦਾ 21 ਹਜ਼ਾਰ ਰੁਪਏ ਤੋਂ ਵੱਧ ਦਾ ਫ਼ਰਕ ਪੈਂਦਾ ਹੈ। ਇਸੇ ਕਾਰਨ ਰੋਜ਼ਾਨਾ 20 ਤੋਂ 40 ਕਿੱਲੋਮੀਟਰ ਦੋਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਲਈ ਵਾਹਨ ਦੀ ਖ਼ਰੀਦ ਕੀਮਤ ਨਾਲੋਂ ਇਸ ਨੂੰ ਅਗਲੇ ਕਈ ਸਾਲਾਂ ਤੱਕ ਚਲਾਉਣ ’ਤੇ ਆਉਣ ਵਾਲਾ ਖਰਚਾ ਗਾਹਕਾਂ ਦੀ ਤਰਜੀਹ ਬਦਲ ਰਿਹਾ ਹੈ। ਇਸ ਤੋਂ ਇਲਾਵਾ ਇਲੈਕਟ੍ਰਿਕ ਵਾਹਨਾਂ ਵਿਚ ਇੰਜਨ, ਗੇਅਰ ਬਾਕਸ, ਕਾਰਬੋਰੇਟਰ ਕਲੱਚ ਪਲੇਟ ਤੇ ਸਪਾਰਕ ਪਲੱਗ ਵਰਗੇ ਪੁਰਜ਼ੇ ਨਾ ਹੋਣ ਕਾਰਨ ਬਾਅਦ ਵਿਚ ਇਸ ਦੀ ਮੁਰੰਮਤ ਦਾ ਖਰਚਾ ਪੈਟਰੋਲ ਵਾਹਨਾਂ ਨਾਲੋਂ ਬਹੁਤ ਘੱਟ ਰਹਿੰਦਾ ਹੈ। ਕੇਂਦਰ ਸਰਕਾਰ ਨੇ ਪੀ.ਐਮ.ਈ ਡਰਾਈਵ ਯੋਜਨਾ ਅਧੀਨ ਇਲੈਕਟ੍ਰਿਕ ਦੋਪਹੀਆ ਵਾਹਨਾਂ ’ਤੇ ਮਿਲਣ ਵਾਲੀ ਸਬਸਿਡੀ ਦੀ ਮਿਆਦ ਵੀ 31 ਮਾਰਚ 2028 ਤੱਕ ਵਧਾ ਦਿੱਤੀ ਹੈ। ਇਸ ਨਾਲ ਇਲੈਕਟ੍ਰਿਕ ਵਾਹਨ ਖ਼ਰੀਦਣ ਵਾਲੇ ਗਾਹਕਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਵੇਗਾ।
ਪਿਛਲੀ ਖ਼ਬਰ ਸਿੰਧ ’ਚ ਦੋ ਨਾਬਾਲਗ ਹਿੰਦੂ ਭੈਣਾਂ ਨੂੰ ਅਗਵਾ ਕਰਕੇ ਜਬਰੀ ਕਰਵਾਇਆ ਧਰਮ ਪਰਿਵਰਤਨ ਤੇ ਨਿਕਾਹ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਰਾਹਤ ਸਮੱਗਰੀ ਦੇ 4 ਟਰੱਕ ਨਿਪਾਲ ਲਈ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।