14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਅਬੋਹਰ ਦੇ ਪਿੰਡ ਗਿੱਦੜਾਂ ਵਾਲੀ ’ਚ ਪਸ਼ੂ ਡਾਕਟਰ ਦਾ ਬੇਰਹਿਮੀ ਨਾਲ ਕਤਲ

ਅਬੋਹਰ, 13 ਸਤੰਬਰ (ਵਿਵੇਕ ਹੂੜੀਆ)-ਉਪ-ਮੰਡਲ ਦੇ ਪਿੰਡ ਗਿੱਦੜਾਂ ਵਾਲੀ ਵਿਖੇ ਬੀਤੀ ਰਾਤ 29 ਸਾਲਾ ਇਕ ਪਸ਼ੂ ਡਾਕਟਰ (ਵੈਟਰਨਰੀ ਡਾਕਟਰ) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਐਤਵਾਰ ਸਵੇਰੇ ਨੌਜਵਾਨ ਦੀ ਲਾਸ਼ ਪਿੰਡ ਦੇ ਖੇਤਾਂ ਵਿਚਕਾਰ ਬਣੀ ਇਕ ਸਰਕਾਰੀ ਅਧਿਕਾਰੀ ਦੀ ਖ਼ਾਲੀ ਕੋਠੀ ’ਚੋਂ ਬਰਾਮਦ ਹੋਈ।

ਅਜੀਤ ਡੈਸਕ 14-09-2026
ਅਬੋਹਰ, 13 ਸਤੰਬਰ (ਵਿਵੇਕ ਹੂੜੀਆ)-ਉਪ-ਮੰਡਲ ਦੇ ਪਿੰਡ ਗਿੱਦੜਾਂ ਵਾਲੀ ਵਿਖੇ ਬੀਤੀ ਰਾਤ 29 ਸਾਲਾ ਇਕ ਪਸ਼ੂ ਡਾਕਟਰ (ਵੈਟਰਨਰੀ ਡਾਕਟਰ) ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਐਤਵਾਰ ਸਵੇਰੇ ਨੌਜਵਾਨ ਦੀ ਲਾਸ਼ ਪਿੰਡ ਦੇ ਖੇਤਾਂ ਵਿਚਕਾਰ ਬਣੀ ਇਕ ਸਰਕਾਰੀ ਅਧਿਕਾਰੀ ਦੀ ਖ਼ਾਲੀ ਕੋਠੀ ’ਚੋਂ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ.ਐੱਸ.ਪੀ. ਅਮਨਦੀਪ ਸਿੰਘ ਤੇ ਥਾਣਾ ਖੂਈਆਂ ਸਰਵਰ ਦੇ ਐੱਸ.ਐੱਚ.ਓ. ਪਰਮਜੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ। ਪਿੰਡ ਦੇ ਸਰਪੰਚ ਦੇਸਰਾਜ ਨੇ ਦੱਸਿਆ ਕਿ ਇਹ ਕੋਠੀ ਪਟਿਆਲਾ ਵਿਖੇ ਤਾਇਨਾਤ ਐੱਸ.ਡੀ.ਐੱਮ. ਜਗਜੀਤ ਸਿੰਘ ਦੀ ਹੈ, ਜੋ ਖ਼ਾਲੀ ਪਈ ਸੀ। ਐਤਵਾਰ ਸਵੇਰੇ ਉੱਥੇ ਲਾਸ਼ ਮਿਲਣ ’ਤੇ ਪੁਲਿਸ ਨੂੰ ਇਤਲਾਹ ਦਿੱਤੀ ਗਈ। ਮ੍ਰਿਤਕ ਦੇ ਚਿਹਰੇ ਅਤੇ ਸਿਰ ’ਤੇ ਤੇਜ਼ਧਾਰ ’ਤੇ ਨੁਕੀਲੇ ਹਥਿਆਰਾਂ ਨਾਲ ਗੰਭੀਰ ਵਾਰ ਕੀਤੇ ਗਏ ਸਨ, ਜਿਸ ਕਾਰਨ ਪਹਿਲਾਂ ਉਸ ਦੀ ਪਛਾਣ ਕਰਨਾ ਮੁਸ਼ਕਿਲ ਸੀ। ਮੌਕੇ ਤੋਂ ਮਿਲੇ ਮੋਬਾਈਲ ਫ਼ੋਨ ਦੀ ਮਦਦ ਨਾਲ ਮ੍ਰਿਤਕ ਦੀ ਪਛਾਣ ਅਮਨਦੀਪ ਸਿੰਘ ਵਜੋਂ ਹੋਈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਕਤਲ ਦੇ ਕਾਰਨਾਂ ਅਤੇ ਦੋਸ਼ੀਆਂ ਦੀ ਭਾਲ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 83 ਵੀਂ ਵਰ੍ਹੇਗੰਢ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਅਰਦਾਸ ਕੀਤੀ ਨੌਜ... ਅਗਲੀ ਖ਼ਬਰ ਅੱਜ ਪੰਜਾਬ ਦੇ 8 ਮੰਤਰੀਆਂ ਦੇ ਘਰਾਂ ਅੱਗੇ ਮੋਰਚੇ ਲਾਏ ਜਾਣਗੇ-ਸਰਵਣ ਸਿੰਘ ਪੰਧੇਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।