ਭਾਰਤ ਕੋਲ ਵੱਡਾ ਰੱਖਿਆ ਬਜਟ, ਅਸੀਂ ਹਥਿਆਰਾਂ ਦੀ ਦੌੜ ’ਚ ਨਹੀਂ-ਲੈਫਟੀਨੈਂਟ ਜਨਰਲ ਚੌਧਰੀ
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਨੇ ਇਕ ਵਾਰ ਫਿਰ ਭਾਰਤ ਦੀ ਵਧਦੀ ਫ਼ੌਜੀ ਤਾਕਤ ਤੇ ਵੱਡੇ ਰੱਖਿਆ ਬਜਟ ਅੱਗੇ ਆਪਣੀ ਸੀਮਾ ਸਵੀਕਾਰ ਕਰ ਲਈ ਹੈ। ਪਾਕਿਸਤਾਨੀ ਫ਼ੌਜ ਦੇ ਮੁੱਖ ਬੁਲਾਰੇ ਅਤੇ ਡਾਇਰੈਕਟਰ ਜਨਰਲ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ਼ ਚੌਧਰੀ ਨੇ ਜਨਤਕ ਤੌਰ ’ਤੇ ਮੰਨਿਆ ਹੈ ਕਿ ਭਾਰਤ ਕੋਲ ਬਹੁਤ ਵੱਡਾ ਰੱਖਿਆ ਬਜਟ ਹੈ ਤੇ ਪਾਕਿ ਉਸ ਨਾਲ ਹਥਿਆਰਾਂ ਦੀ ਦੌੜ ਵਿਚ ਮੁਕਾਬਲਾ ਕਰਨ ਦੀ ਸਥਿਤੀ ’ਚ ਨਹੀਂ ਹੈ।
ਅਜੀਤ ਡੈਸਕ
18-09-2026