18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਅਰਬ ਸਾਗਰ ’ ਚ ਜੰਗੀ ਬੇੜਿਆਂ ਦੀ ਟੱਕਰ ਬਾਅਦ ਭਾਰਤ ਪਾਕਿ ਦਰਮਿਆਨ ਵਧਿਆ ਕੂਟਨੀਤਕ ਤਣਾਅ

ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)-ਉੱਤਰੀ ਅਰਬ ਸਾਗਰ ’ਚ ਭਾਰਤੀ ਜਲ ਸੈਨਾ ਦੇ ਮੂਹਰਲੀ ਕਤਾਰ ਦੇ ਜੰਗੀ ਬੇੜੇ ਅਤੇ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਵਿਚਾਲੇ ਹੋਈ ਟੱਕਰ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਤਣਾਅ ਵਧ ਗਿਆ ਹੈ । ਨਵੀਂ ਦਿੱਲੀ ਵਲੋਂ ਪਾਕਿਸਤਾਨੀ ਜਲ ਸੈਨਾ ਦੇ ‘ਗ਼ੈਰ-ਪੇਸ਼ੇਵਰ ਵਤੀਰੇ’ ਵਿਰੁੱਧ ਦਰਜ ਕਰਵਾਏ ਗਏ ਸਖ਼ਤ ਵਿਰੋਧ ਦੇ ਇਕ ਦਿਨ ਬਾਅਦ ਅੱਜ ਪਾਕਿ ਨੇ ਵੀ ਜਵਾਬੀ ਵਿਰੋਧ ਜਤਾਇਆ ਹੈ ।

ਅਜੀਤ ਡੈਸਕ 18-09-2026
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰ ਕੋਛੜ)-ਉੱਤਰੀ ਅਰਬ ਸਾਗਰ ’ਚ ਭਾਰਤੀ ਜਲ ਸੈਨਾ ਦੇ ਮੂਹਰਲੀ ਕਤਾਰ ਦੇ ਜੰਗੀ ਬੇੜੇ ਅਤੇ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਵਿਚਾਲੇ ਹੋਈ ਟੱਕਰ ਤੋਂ ਬਾਅਦ ਦੋਵਾਂ ਦੇਸ਼ਾਂ ਦਰਮਿਆਨ ਕੂਟਨੀਤਕ ਤਣਾਅ ਵਧ ਗਿਆ ਹੈ । ਨਵੀਂ ਦਿੱਲੀ ਵਲੋਂ ਪਾਕਿਸਤਾਨੀ ਜਲ ਸੈਨਾ ਦੇ ‘ਗ਼ੈਰ-ਪੇਸ਼ੇਵਰ ਵਤੀਰੇ’ ਵਿਰੁੱਧ ਦਰਜ ਕਰਵਾਏ ਗਏ ਸਖ਼ਤ ਵਿਰੋਧ ਦੇ ਇਕ ਦਿਨ ਬਾਅਦ ਅੱਜ ਪਾਕਿ ਨੇ ਵੀ ਜਵਾਬੀ ਵਿਰੋਧ ਜਤਾਇਆ ਹੈ । ਪਾਕਿ ਨੇ ਉਕਤ ਘਟਨਾ ਨੂੰ ਆਪਣੇ ਵਿਸ਼ੇਸ਼ ਆਰਥਿਕ ਖੇਤਰ (ਈ. ਈ. ਜੈਡ.) ਅੰਦਰ ਬੇਹੱਦ ਭੜਕਾਊ ਤੇ ਨਾ-ਮਨਜ਼ੂਰ ਕਾਰਵਾਈ ਕਰਾਰ ਦਿੱਤਾ ਹੈ । ਇਸ ਮਾਮਲੇ ’ਤੇ ਪਾਕਿ ਦੇ ਵਿਦੇਸ਼ ਮੰਤਰਾਲੇ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਕਾਰਜਕਾਰੀ ਮੁਖੀ (ਚਾਰਜ ਡੀ’ ਅਫੇਅਰਜ਼) ਨੂੰ ਤਲਬ ਕਰਕੇ ਰਸਮੀ ਵਿਰੋਧ ਪੱਤਰ ਸੌਂਪਿਆ । ਪਾਕਿਸਤਾਨੀ ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ਅਨੁਸਾਰ ਪਾਕਿਸਤਾਨੀ ਜਲ ਸੈਨਾ ਆਪਣਾ ਦੋ-ਸਾਲਾ ਅਭਿਆਸ ‘ਸੀਸਪਾਰਕ-26’ ਕਰ ਰਹੀ ਸੀ । ਇਸ ਦੌਰਾਨ ਭਾਰਤੀ ਜੰਗੀ ਬੇੜੇ ਨੇ ਖ਼ਤਰਨਾਕ ਢੰਗ ਨਾਲ ਪਾਕਿਸਤਾਨੀ ਜਹਾਜ਼ ਦੇ ਬਹੁਤ ਨੇੜੇ ਆ ਕੇ ਹਮਲਾਵਰ ਰੁਖ਼ ਅਪਣਾਇਆ, ਜਿਸ ਕਾਰਨ ਦੋਵਾਂ ਜਹਾਜ਼ਾਂ ਵਿਚਾਲੇ ਟੱਕਰ ਹੋ ਗਈ । ਜ਼ਿਕਰਯੋਗ ਹੈ ਕਿ ਕਿਸੇ ਵੀ ਦੇਸ਼ ਦੇ ਤੱਟਵਰਤੀ ਆਧਾਰ ਤੋਂ 200 ਸਮੁੰਦਰੀ ਮੀਲ (ਨੌਟੀਕਲ ਮੀਲ) ਤੱਕ ਦੇ ਖੇਤਰ ਨੂੰ ਵਿਸ਼ੇਸ਼ ਆਰਥਿਕ ਖੇਤਰ (ਈ. ਈ. ਜੈੱਡ.) ਕਿਹਾ ਜਾਂਦਾ ਹੈ ।
ਪਿਛਲੀ ਖ਼ਬਰ ਪੰਜਾਬ ਦੇ ਸਕੂਲੀ ਵਿਦਿਆਰਥੀ ਗੈਰ ਅਕਾਦਮਿਕ ਗਤੀਵਿਧੀਆਂ ਦੇ ਭਾਰ ਥੱਲੇ ਦੱਬੇ ਅਗਲੀ ਖ਼ਬਰ ਭਾਰਤ ਕੋਲ ਵੱਡਾ ਰੱਖਿਆ ਬਜਟ, ਅਸੀਂ ਹਥਿਆਰਾਂ ਦੀ ਦੌੜ ’ਚ ਨਹੀਂ-ਲੈਫਟੀਨੈਂਟ ਜਨਰਲ ਚੌਧਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।