24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਈ. ਡੀ. ਵਲੋਂ ਗਮਾਡਾ ਦਫ਼ਤਰ ਵਿਖੇ ਦੂਜੇ ਦਿਨ ਵੀ ਜਾਰੀ ਰਹੀ ਜਾਂਚ

ਐੱਸ. ਏ.

ਅਜੀਤ ਡੈਸਕ 24-09-2026
ਐੱਸ. ਏ. ਐੱਸ. ਨਗਰ, 23 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਟੀਮ ਵਲੋਂ ਪ੍ਰਾਈਵੇਟ ਬਿਲਡਰਾਂ ਨੂੰ ਲਾਭ ਪਹੁੰਚਾਉਣ ਦੇ ਮਾਮਲੇ ’ਚ ਸੀ. ਆਰ. ਪੀ. ਐਫ. ਕਰਮਚਾਰੀਆਂ ਦੀ ਸੁਰੱਖਿਆ ਵਿਚ ਮੁਹਾਲੀ ਦੇ ਫੇਜ਼-8 ਸਥਿਤ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਦੇ ਦਫ਼ਤਰ ਵਿਖੇ ਦੂਜੇ ਦਿਨ ਵੀ ਜਾਂਚ ਜਾਰੀ ਰੱਖੀ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਈ. ਡੀ. ਦੇ ਅਧਿਕਾਰੀਆਂ ਵਲੋਂ ਮੰਗਲਵਾਰ ਦੇਰ ਰਾਤ ਤੱਕ ਗਮਾਡਾ ਦਫ਼ਤਰ ਵਿਖੇ ਬੈਠ ਕੇ ਵੱਖ-ਵੱਖ ਫਾਈਲਾਂ ਦੀ ਪੜਤਾਲ ਕੀਤੀ ਗਈ ਅਤੇ ਹੋਰ ਦਸਤਾਵੇਜ਼ ਖੰਗਾਲੇ ਗਏ, ਜਿਸ ਕਾਰਨ ਆਈ. ਏ. ਐੱਸ. ਤੇ ਪੀ. ਸੀ. ਐੱਸ. ਅਧਿਕਾਰੀਆਂ ਸਮੇਤ ਤਕਨੀਕੀ ਮਾਹਿਰਾਂ ਨੂੰ ਆਪੋ-ਆਪਣੇ ਕਮਰਿਆਂ ਵਿਚ ਗੱਦਿਆਂ ’ਤੇ ਰਾਤ ਕੱਟਣੀ ਪਈ। ਈ. ਡੀ. ਵਲੋਂ ਬੁੱਧਵਾਰ ਸਵੇਰੇ ਉਨ੍ਹਾਂ ਤੋਂ ਮੁੜ ਪੁੱਛਗਿੱਛ ਕੀਤੀ ਗਈ । ਈ. ਡੀ. ਅਧਿਕਾਰੀਆਂ ਵਲੋਂ ਅੱਜ ਗਮਾਡਾ ਦਫ਼ਤਰ ਦੇ ਬਾਹਰ ਦਫ਼ਤਰ ਬੰਦ ਰਹਿਣ ਦਾ ਨੋਟਿਸ ਵੀ ਲਗਾ ਦਿੱਤਾ ਗਿਆ ਅਤੇ ਆਪਣੀ ਜਾਂਚ ਦਾ ਘੇਰਾ ਵਧਾਉਂਦਿਆਂ ਗਮਾਡਾ ਦਫ਼ਤਰ ਦੀ ਗਰਾਊਂਡ ਫਲੋਰ ਤੋਂ ਲੈ ਕੇ ਚੌਥੀ ਮੰਜ਼ਿਲ ਤੱਕ ਅਤੇ 6ਵੀਂ ਮੰਜ਼ਿਲ ’ਤੇ ਸਥਿਤ ਵੱਖ-ਵੱਖ ਦਫ਼ਤਰਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਵਿਧਾਇਕ ਬਲਕਾਰ ਸਿੱਧੂ ਤੇ ਸਾਬਕਾ ਮੰਤਰੀ ਮਲੂਕਾ ’ਚ ਹੋਈ ਤਿੱਖੀ ਨੋਕ-ਝੋਕ ਨਰਪਿੰਦਰ ਸਿੰਘ ਧਾਲੀਵਾਲ ਅਗਲੀ ਖ਼ਬਰ ‘ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ’ ਨਾਲ ਜੁੜੇ ਮਾਮਲਿਆਂ ਲਈ ਪੰਜਾਬ ਸਰਕਾਰ ਵਲੋਂ ਹਰਜੀਤ ਸਿੰਘ ਸੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।