40 ਸਾਲ ਬਾਅਦ ਮੁਲਾਜ਼ਮ ਨੂੰ ਮਿਲੇਗਾ ਤਰੱਕੀ ਦਾ ਬਕਾਇਆ ਤਨਖ਼ਾਹ ਲਾਭ
ਚੰਡੀਗੜ੍ਹ, 25 ਸਤੰਬਰ (ਸੰਦੀਪ ਕੁਮਾਰ ਮਾਹਨਾ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਰੀਬ ਚਾਰ ਦਹਾਕੇ ਪੁਰਾਣੇ ਤਰੱਕੀ ਵਿਵਾਦ ਵਿਚ ਇਕ ਮੁਲਾਜ਼ਮ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਸਰਕਾਰ ਨੂੰ ਸਾਲ 1986 ਤੋਂ ਬਕਾਇਆ ਤਨਖ਼ਾਹ ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜੇ ਕਿਸੇ ਮੁਲਾਜ਼ਮ ਨੂੰ ਵਿਭਾਗ ਦੀ ਗ਼ਲਤੀ ਕਾਰਨ ਤਰੱਕੀ ਤੋਂ ਵਾਂਝਾ ਰੱਖਿਆ ਗਿਆ ਹੋਵੇ ਅਤੇ ਬਾਅਦ ਵਿਚ ਅਦਾਲਤ ਉਸ ਦੇ ਤਰੱਕੀ ਦੇ ਹੱਕ ਨੂੰ ਮੰਨ ਲਵੇ ਤਾਂ ਸਿਰਫ਼ ਇਸ ਆਧਾਰ ’ਤੇ ਉਸ ਨੂੰ ਵਿੱਤੀ ਲਾਭ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਕਿ ਉਸ ਨੇ ਸਬੰਧਿਤ ਸਮੇਂ ਦੌਰਾਨ ਉੱਚੇ ਅਹੁਦੇ ’ਤੇ ਕੰਮ ਨਹੀਂ ਕੀਤਾ ਸੀ।
ਅਜੀਤ ਡੈਸਕ
26-09-2026