1250 ਨੌਜਵਾਨ ਨਸ਼ਾ ਛੱਡ ਕੇ ਮੁਖ ਧਾਰਾ ’ਚ ਪਰਤੇ ਹੁਣ ਜੀਅ ਰਹੇ ਨੇ ਆਮ ਜ਼ਿੰਦਗੀ-ਡਾ: ਸਾਹਨੀ
ਅੰਮ੍ਰਿਤਸਰ, 26 ਸਤੰਬਰ (ਰੇਸ਼ਮ ਸਿੰਘ)- ਰਾਜ ਸਭਾ ਮੈਂਬਰ ਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਨਸ਼ੇ ਦੀ ਲਤ ਤੋਂ ਉੱਭਰ ਰਹੇ ਨੌਜਵਾਨਾਂ ਦੇ ਮੁੜ ਵਸੇਬੇ ਨੂੰ ਰੁਜ਼ਗਾਰ, ਆਰਥਿਕ ਆਤਮ-ਨਿਰਭਰਤਾ ਤੇ ਸਨਮਾਨ ਨਾਲ ਜੋੜਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ ਜਿਨ੍ਹਾਂ ਵਲੋਂ ਨਸ਼ੇ ਦੀ ਲੱਤ ਤੋਂ ਉਭਰ ਰਹੇ ਤਿੰਨ ਨੌਜਵਾਨਾਂ ਨੂੰ ਇਕ ਹਫਤੇ ਦੇ ਅੰਦਰ ਅੰਦਰ ਸਰਕਾਰੀ ਨੌਕਰੀ ਦਾ ਭਰੋਸਾ ਤੇ ਚਾਰ ਉਦਮੀਆਂ ਨੂੰ ਆਪਣਾ ਕਾਰੋਬਾਰ ਫੂਡ ਕਾਰਟ ਸ਼ੁਰੂ ਕਰਨ ਲਈ ਵਿਸ਼ੇਸ਼ ਮਦਦ ਦਾ ਐਲਾਨ ਕੀਤਾ ਹੈ ।
ਅੰਮ੍ਰਿਤਸਰ, 26 ਸਤੰਬਰ (ਰੇਸ਼ਮ ਸਿੰਘ)- ਰਾਜ ਸਭਾ ਮੈਂਬਰ ਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਨਸ਼ੇ ਦੀ ਲਤ ਤੋਂ ਉੱਭਰ ਰਹੇ ਨੌਜਵਾਨਾਂ ਦੇ ਮੁੜ ਵਸੇਬੇ ਨੂੰ ਰੁਜ਼ਗਾਰ, ਆਰਥਿਕ ਆਤਮ-ਨਿਰਭਰਤਾ ਤੇ ਸਨਮਾਨ ਨਾਲ ਜੋੜਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ ਜਿਨ੍ਹਾਂ ਵਲੋਂ ਨਸ਼ੇ ਦੀ ਲੱਤ ਤੋਂ ਉਭਰ ਰਹੇ ਤਿੰਨ ਨੌਜਵਾਨਾਂ ਨੂੰ ਇਕ ਹਫਤੇ ਦੇ ਅੰਦਰ ਅੰਦਰ ਸਰਕਾਰੀ ਨੌਕਰੀ ਦਾ ਭਰੋਸਾ ਤੇ ਚਾਰ ਉਦਮੀਆਂ ਨੂੰ ਆਪਣਾ ਕਾਰੋਬਾਰ ਫੂਡ ਕਾਰਟ ਸ਼ੁਰੂ ਕਰਨ ਲਈ ਵਿਸ਼ੇਸ਼ ਮਦਦ ਦਾ ਐਲਾਨ ਕੀਤਾ ਹੈ । ਉਨ੍ਹਾਂ ਅੱਜ ਸਨ ਫਾਊਂਡੇਸ਼ਨ ਵਲੋਂ ਚਲਾਏ ਜਾ ਰਹੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਤੇ ਮੁੜ ਵਸੇਬਾ ਕੇਂਦਰ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਮੁੜ ਵਸੇਬਾ ਤੇ ਹੁਨਰ ਸਿਖਲਾਈ ਹਾਸਿਲ ਕਰ ਰਹੇ ਨੌਜਵਾਨਾਂ ਨਾਲ ਗੱਲਬਾਤ ਕੀਤੀ । ਸਨ ਫਾਊਂਡੇਸ਼ਨ ਪਿਛਲੇ 12 ਸਾਲਾਂ ਤੋਂ ਇਹ ਮੁੜ ਵਸੇਬਾ ਕੇਂਦਰ ਚਲਾ ਰਹੀ ਹੈ । ਇੱਥੇ ਨਸ਼ੇ ਦੀ ਲਤ ਨਾਲ ਜੂਝ ਰਹੇ ਨੌਜਵਾਨਾਂ ਨੂੰ ਮੁਫ਼ਤ ਇਲਾਜ, ਮੁੜ ਵਸੇਬੇ ਅਤੇ ਹੁਨਰ ਵਿਕਾਸ ਦੀ ਸਹੂਲਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਵਿਚ ਇਲੈਕਟ੍ਰੀਸ਼ੀਅਨ, ਡਾਟਾ ਐਂਟਰੀ ਆਪਰੇਟਰ, ਪਲੰਬਿੰਗ ਤੇ ਕਮਿਸ ਸ਼ੈੱਫ ਵਰਗੇ ਕਿੱਤਿਆਂ ਵਿਚ ਮੁਫ਼ਤ ਕਿੱਤਾਮੁਖੀ ਸਿਖਲਾਈ ਦਿੱਤੀ ਜਾਂਦੀ ਹੈ । ‘ਨਸ਼ਾ ਮੁਕਤ ਪੰਜਾਬ ਯਾਤਰਾ’ ਤਹਿਤ ਕੇਂਦਰ ਪੁੱਜੇ ਡਾ. ਸਾਹਨੀ ਨੇ ਦੱਸਿਆ ਕਿ ਹੁਣ ਤੱਕ 1250 ਨੌਜਵਾਨ ਨਸ਼ੇ ਛੱਡ ਕੇ ਆਮ ਜਿੰਦਗੀ ਜੀਅ ਰਹੇ ਹਨ ਤੇ ਸਮਾਜ ਦੀ ਮੁੱਖ ਧਾਰਾ ਵਲ ਪਰਤ ਚੁੱਕੇ ਹਨ। ਡਾ: ਸਾਹਨੀ ਨੇ ਕੀਤੀ ਵਿਸ਼ੇਸ਼ ਗੱਲਬਾਤ ’ਚ ਦੱਸਿਆ ਕਿ ਅੱਜ ਉਨ੍ਹਾਂ ਨੂੰ ਆਸ ਪਾਸ ਰਹਿੰਦੇ ਲੋਕਾਂ ਤੋਂ ਪਤਾ ਲੱਗਾ ਹੈ ਕਿ ਨਸ਼ਾ ਛੁਡਾਊ ਕੇਂਦਰ ਮਜੀਠਾ ਰੋਡ, ਓਟ ਕੇਂਦਰ ਤੇ ਸਵਾਮੀ ਵਿਵੇਕਾਨੰਦ ਕੇਂਦਰ ਦੇ ਬਾਹਰ ਚਿੱਟਾ ਵਿਕ ਰਿਹਾ ਹੈ ਤੇ ਲੋਕ ਨਸ਼ੇ ਦੀ ਵਰਤੋਂ ਕਰ ਰਹੇ ਹਨ । ਇਕ ਕਾਲਜ ਦੇ ਬਾਹਰ ਖੋਲ੍ਹੇ ਗਏ ਠੇਕੇ ਬਾਰੇ ਵੀ ਉਨ੍ਹਾਂ ਹੈਰਾਨੀ ਪ੍ਰਗਟਾਈ ਤੇ ਕਿਹਾ ਕਿ ਡੀ. ਸੀ. ਨੂੰ ਇਸ ਮਾਮਲੇ ’ਚ ਤੁਰੰਤ ਦਖਲ ਅੰਦਾਜੀ ਕਰਕੇ ਕਾਲਜ਼ ਦੇ ਬਾਹਰ ਖੋਲੇ ਗਏ ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਕਿਹਾ ਜਾਵੇਗਾ।