11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਫੁੱਟਬਾਲ ਖਿਡਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਲੋਹਟਬੱਦੀ (ਜਗਰਾਓਂ), 11 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਜ਼ਿਲ੍ਹਾ ਲੁਧਿਆਣਾ (ਦਿਹਾਤੀ) ਅਧੀਨ ਥਾਣਾ ਜੋਧਾਂ ਦੇ ਪਿੰਡ ਲਤਾਲਾ ਵਿਖੇ ਇਕ ਫੁੱਟਬਾਲ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਪਿੰਡ ਲਤਾਲਾ ਨਿਵਾਸੀ ਕਰਨਵੀਰ ਸਿੰਘ ਗੋਪੀ (18) ਪੁੱਤਰ ਬਿੰਦਰ ਸਿੰਘ ਜੋ ਕਿ ਰਾਤ ਕਰੀਬ 8:30 ਵਜੇ ਆਪਣੇ ਘਰ ਤੋਂ ਬਾਹਰ ਕਿਸੇ ਕੰਮ ਲਈ ਗਿਆ ਸੀ ਤੇ ਕਾਫ਼ੀ ਸਮੇਂ ਤੱਕ ਜਦੋਂ ਵਾਪਸ ਘਰ ਨਾ ਆਇਆ ਤਾਂ ਪ੍ਰੇਸ਼ਾਨ ਹੋਏ ਮਾਪਿਆਂ ਨੇ ਆਲੇ ਦੁਆਲੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ।

ਅਜੀਤ ਡੈਸਕ 12-11-2026
ਲੋਹਟਬੱਦੀ (ਜਗਰਾਓਂ), 11 ਨਵੰਬਰ (ਕੁਲਵਿੰਦਰ ਸਿੰਘ ਡਾਂਗੋਂ)- ਜ਼ਿਲ੍ਹਾ ਲੁਧਿਆਣਾ (ਦਿਹਾਤੀ) ਅਧੀਨ ਥਾਣਾ ਜੋਧਾਂ ਦੇ ਪਿੰਡ ਲਤਾਲਾ ਵਿਖੇ ਇਕ ਫੁੱਟਬਾਲ ਖਿਡਾਰੀ ਦਾ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਪਿੰਡ ਲਤਾਲਾ ਨਿਵਾਸੀ ਕਰਨਵੀਰ ਸਿੰਘ ਗੋਪੀ (18) ਪੁੱਤਰ ਬਿੰਦਰ ਸਿੰਘ ਜੋ ਕਿ ਰਾਤ ਕਰੀਬ 8:30 ਵਜੇ ਆਪਣੇ ਘਰ ਤੋਂ ਬਾਹਰ ਕਿਸੇ ਕੰਮ ਲਈ ਗਿਆ ਸੀ ਤੇ ਕਾਫ਼ੀ ਸਮੇਂ ਤੱਕ ਜਦੋਂ ਵਾਪਸ ਘਰ ਨਾ ਆਇਆ ਤਾਂ ਪ੍ਰੇਸ਼ਾਨ ਹੋਏ ਮਾਪਿਆਂ ਨੇ ਆਲੇ ਦੁਆਲੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ। ਸਾਰੀ ਰਾਤ ਦੀ ਮੁਸ਼ੱਕਤ ਉਪਰੰਤ ਜਦੋਂ ਮਾਪੇ ਮੋਹਤਬਰਾਂ ਨਾਲ ਕਰੀਬ 2 ਵਜੇ ਪਿੰਡ ਲਤਾਲਾ ਦੇ ਪਾਰਕ ਨਜ਼ਦੀਕ ਸ਼ਮਸ਼ਾਨਘਾਟ ’ਚ ਗਏ ਤਾਂ ਉਨ੍ਹਾਂ ਨੂੰ ਕਰਨਵੀਰ ਦੀ ਲਾਸ਼ ਪਈ ਵਿਖਾਈ ਦਿੱਤੀ, ਜਿਸ ਦੇ ਸਰੀਰ ’ਤੇ ਤੇਜ਼ਧਾਰ ਹਥਿਆਰ ਦੁਆਰਾ ਸੱਟਾਂ ਦੇ ਨਿਸ਼ਾਨ ਦਿਖਾਈ ਦਿੱਤੇ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਚੌਕੀ ਛਪਾਰ ਇੰਚਾਰਜ ਜਸਪਾਲ ਸਿੰਘ ਵਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਪਿੰਡ ਦੇ 2 ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ’ਚ ਲਿਆ ਗਿਆ ਹੈ। ਮ੍ਰਿਤਕ ਨੌਜਵਾਨ ਵਲੋਂ ਆਖਰੀ ਵਾਰ ਦੇ ਫ਼ੋਨ ਉਕਤ 2 ਨੌਜਵਾਨਾਂ ਨੂੰ ਕੀਤੇ ਗਏ ਸਨ।
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ‘ਗੁਰਤਾਗੱਦੀ ਦਿਵਸ’ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਅਲੌਕਿਕ ਜਾਹੋ-ਜਲਾਲ ਅਤੇ... ਅਗਲੀ ਖ਼ਬਰ ਨਿੱਜੀ ਰੰਜਿਸ਼ ਕਾਰਨ ਵਿਅਕਤੀ ਦਾ ਕਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।